ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਦੇ ਲੱਗੀ ਸੱਟ, ਪੋਸਟ ਸਾਂਝੀ ਕਰਦਿਆਂ ਕਿਹਾ- ਟਾਈਗਰ ਜ਼ਖਮੀ ਹੈ
Friday, May 19, 2023 - 11:15 AM (IST)
ਮੁੰਬਈ (ਭਾਸ਼ਾ)- ਅਦਾਕਾਰ ਸਲਮਾਨ ਖ਼ਾਨ (57) ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੋਢੇ ’ਤੇ ਸੱਟ ਲੱਗ ਗਈ ਹੈ। ਸਲਮਾਨ ਖ਼ਾਨ ਨੇ ਇਕ ਟਵੀਟ 'ਚ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਟਾਈਗਰ 3' ਦੇ ਸੈੱਟ 'ਤੇ ਇਹ ਸੱਟ ਲੱਗੀ। ਉਨ੍ਹਾਂ ਨੇ ਟਵੀਟ ਕੀਤਾ, ''ਜਦੋਂ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਦਾ ਭਾਰ ਤੁਸੀਂ ਆਪਣੇ ਮੋਢਿਆਂ 'ਤੇ ਚੁੱਕ ਰਹੇ ਹੋ, ਤਾਂ ਦੁਨੀਆ ਨੂੰ ਛੱਡੋ ਤੇ 5 ਕਿੱਲੋ ਡੰਬਲ ਚੁੱਕ ਕੇ ਵਿਖਾਓ। ਟਾਈਗਰ ਜ਼ਖਮੀ ਹੈ।''
ਤਸਵੀਰ 'ਚ ਸਲਮਾਨ ਦੀ ਅਜਿਹੀ ਹਾਲਤ ਵੇਖ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਜਲਦੀ ਠੀਕ ਹੋ ਜਾਓ'। ਇਕ ਹੋਰ ਨੇ ਟਿੱਪਣੀ ਕਰਦਿਆਂ ਲਿਖਿਆ, 'ਆਪਣਾ ਖਿਆਲ ਰੱਖਣਾ'। ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ, 'ਸ਼ਿਕਾਰ ਕਰਨ ਲਈ ਜਲਦੀ ਠੀਕ ਹੋ ਜਾਓ ਟਾਈਗਰ'। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਜ਼ਖਮੀ ਟਾਈਗਰ ਹੋਰ ਵੀ ਖ਼ਤਰਨਾਕ ਹੈ।'
ਦੱਸਣਯੋਗ ਹੈ ਕਿ ਸਲਮਾਨ ਦੀ 'ਟਾਈਗਰ 3' ਯਸ਼ਰਾਜ ਫਿਲਮਜ਼ ਦੀ ਸਪਾਈ ਯੂਨੀਵਰਸ ਦੀ ਪੰਜਵੀਂ ਫ਼ਿਲਮ ਹੈ, ਜਿਸ 'ਚ ਸਲਮਾਨ ਖ਼ਾਨ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ। 'ਟਾਈਗਰ 3' 'ਚ ਇਮਰਾਨ ਹਾਸ਼ਮੀ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।