ਦਿਸ਼ਾ ਪਾਟਨੀ ਨੂੰ ਛੱਡ ਇਸ ਕੁੜੀ ਦੇ ਦੀਵਾਨੇ ਹੋਏ ਟਾਈਗਰ ਸ਼ਰਾਫ! ਜਾਣੋ ਕੌਣ ਹੈ

08/16/2022 3:44:26 PM

ਮੁੰਬਈ (ਬਿਊਰੋ)– ਟਾਈਗਰ ਸ਼ਰਾਫ ਦੀਆਂ ਲੱਖਾਂ ਮਹਿਲਾ ਪ੍ਰਸ਼ੰਸਕਾਂ ਹਨ। ਹਾਲਾਂਕਿ ਟਾਈਗਰ ਦਾ ਦਿਲ ਦਿਸ਼ਾ ਪਾਟਨੀ ’ਤੇ ਆਇਆ। ਪਿਛਲੇ ਦਿਨੀਂ ਦੋਵਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕੀਤਾ। ਉਥੇ ਇਨ੍ਹੀਂ ਦਿਨੀਂ ਟਾਈਗਰ ਦਾ ਨਾਂ ਆਕਾਂਕਸ਼ਾ ਸ਼ਰਮਾ ਨਾਲ ਚਰਚਾ ’ਚ ਹੈ। ਮੀਡੀਆ ਰਿਪੋਰਟ ਮੁਤਾਬਕ ਟਾਈਗਰ ਤੇ ਆਕਾਂਕਸ਼ਾ ਇਕ-ਦੂਜੇ ਦੇ ਪਿਆਰ ’ਚ ਹਨ।

PunjabKesari

ਆਕਾਂਕਸ਼ਾ ਸ਼ਰਮਾ ਬੇਹੱਦ ਖ਼ੂਬਸੂਰਤ ਹੈ। ਟਾਈਗਰ ਤੇ ਆਕਾਂਕਸ਼ਾ ਇਕੱਠੇ ‘ਕੈਸਨੋਵਾ’ ਤੇ ‘ਆਈ ਐਮ ਏ ਡਿਸਕੋ ਡਾਂਸਰ’ ਵਰਗੇ ਗੀਤਾਂ ’ਚ ਕੰਮ ਕਰ ਚੁੱਕੇ ਹਨ। ਮੀਡੀਆ ਰਿਪੋਰਟ ਮੁਤਾਬਕ ਦੋਵੇਂ ਇਕ-ਦੂਜੇ ਇਕੱਠੇ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ।

PunjabKesari

ਭਾਵੇਂ ਹੀ ਆਕਾਂਕਸ਼ਾ ਤੇ ਟਾਈਗਰ ਨੇ ਆਪਣੀ ਡੇਟਿੰਗ ਦੀਆਂ ਅਫਵਾਹਾਂ ’ਤੇ ਕੁਝ ਨਹੀਂ ਕਿਹਾ ਪਰ ਕਿਹਾ ਜਾਂਦਾ ਹੈ ਕਿ ਜਿਥੇ ਅੱਗ ਨਹੀਂ ਹੁੰਦੀ, ਉਥੋਂ ਧੂੰਆਂ ਵੀ ਨਹੀਂ ਨਿਕਲਦਾ। ਹਾਲ ਹੀ ’ਚ ਆਕਾਂਕਸ਼ਾ ਤੇ ਟਾਈਗਰ ਦੀ ਇੰਸਟਾਗ੍ਰਾਮ ਚੈਟ ਵੀ ਵਾਇਰਲ ਹੋਈ ਸੀ।

PunjabKesari

ਆਕਾਂਕਸ਼ਾ ਸ਼ਰਮਾ ਇਕ ਅਦਾਕਾਰਾ ਤੇ ਮਾਡਲ ਹੈ। ਉਸ ਨੇ ਕਈ ਸਾਊਥ ਫ਼ਿਲਮਾਂ ’ਚ ਕੰਮ ਕੀਤਾ ਹੈ। ਅਦਾਕਾਰਾ ਨੇ ਸਾਲ 2022 ’ਚ ਸਾਊਥ ਦੀ ਫ਼ਿਲਮ ‘ਤ੍ਰਿਵਿਕ੍ਰਾਮਾ’ ਨਾਲ ਆਪਣਾ ਡੈਬਿਊ ਕੀਤਾ ਸੀ। ਆਕਾਂਕਸ਼ਾ ਦੀਆਂ ਬੋਲਡ ਤਸਵੀਰਾਂ ਨਾਲ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਿਆ ਹੋਇਆ ਹੈ।

PunjabKesari

ਇਸ ਤੋਂ ਇਲਾਵਾ ਆਕਾਂਕਸ਼ਾ ਪਿਛਲੇ ਸਾਲ ਰਿਲੀਜ਼ ਹੋਏ ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਦੇ ਗੀਤ ‘ਜੁਗਨੂ’ ’ਚ ਵੀ ਆਪਣਾ ਜਲਵਾ ਬਿਖੇਰ ਚੁੱਕੀ ਹੈ। ਇਸ ਗੀਤ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News