ਸਿਰ 'ਤੇ ਫੁੱਲਾਂ ਦੀ ਚਾਦਰ ਰੱਖ ਤਾਰਾ ਸੁਤਾਰਿਆ ਨਾਲ ਦਰਗਾਹ ਪਹੁੰਚੇ ਟਾਈਗਰ, ਦੇਖੋ ਖੂਬਸੂਰਤ ਤਸਵੀਰਾਂ

Thursday, Apr 28, 2022 - 12:10 PM (IST)

ਸਿਰ 'ਤੇ ਫੁੱਲਾਂ ਦੀ ਚਾਦਰ ਰੱਖ ਤਾਰਾ ਸੁਤਾਰਿਆ ਨਾਲ ਦਰਗਾਹ ਪਹੁੰਚੇ ਟਾਈਗਰ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰਿਆ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੀਰੋਪੰਤੀ 2' ਨੂੰ ਲੈ ਕੇ ਚਰਚਾ 'ਚ ਹਨ। ਟਾਈਗਰ ਅਤੇ ਤਾਰਾ ਸਟਾਰਰ 'ਹੀਰੋਪੰਤੀ 2' ਦੀ ਰਿਲੀਜ਼ ਨੂੰ ਸਿਰਫ ਇਕ ਦਿਨ ਬਾਕੀ ਹੈ। ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਟਾਈਗਰ ਅਤੇ ਤਾਰਾ ਦਰਗਾਹ ਪਹੁੰਚੇ।

PunjabKesari
ਜਿਥੇ ਉਨ੍ਹਾਂ ਨੇ ਹੱਥ ਚੁੱਕ ਕੇ ਫਿਲਮ ਦੀ ਸਕਸੈੱਸ ਲਈ ਦੁਆ ਮੰਗੀ। ਮਾਹਿਮ ਦਰਗਾਹ ਤੋਂ ਟਾਈਗਰ ਅਤੇ ਤਾਰਾ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ। 

PunjabKesari
ਪਰੰਪਰਾ ਮੁਤਾਬਕ ਦੋਵਾਂ ਨੂੰ ਆਪਣੇ ਸਿਰ 'ਤੇ ਫੁੱਲਾਂ ਦੀ ਚਾਦਰ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਅਤੇ ਦਰਗਾਹ 'ਤੇ ਜਾ ਕੇ ਦੋਵਾਂ ਨੇ ਦੁਆਵਾਂ ਵੀ ਮੰਗੀਆਂ।

PunjabKesari
ਟਾਈਗਰ ਅਤੇ ਤਾਰਾ ਨੇ ਮਜ਼ਾਰ 'ਤੇ ਫੁੱਲ ਅਤੇ ਚਾਦਰ ਚੜ੍ਹਾਈ, ਦੁਆ ਪੜ੍ਹੀ।

PunjabKesari
ਦੁਆ ਪੜ੍ਹਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਟਾਈਗਰ ਸਫੇਦ ਕੁੜਤੇ ਪਜ਼ਾਮੇ ਅਤੇ ਟੋਪੀ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਹੱਸਦੇ ਹੋਏ ਪੈਪਰਾਜ਼ੀ ਨੂੰ ਪੋਜ਼ ਦਿੱਤੇ।

PunjabKesari
ਉਧਰ ਤਾਰਾ ਵੀ ਟ੍ਰੇਡੀਸ਼ਨਲ ਕੱਪੜਿਆਂ 'ਚ ਦੁਆ ਮੰਗਣ ਦਰਗਾਹ ਪਹੁੰਚੀ ਸੀ। ਲੁੱਕ ਦੀ ਗੱਲ ਕਰੀਏ ਤਾਂ ਤਾਰਾ ਗੋਲਡਨ ਬਾਰਡਰ ਵਾਲੇ ਵ੍ਹਾਈਟ ਫਰਾਕ ਸੂਟ 'ਚ ਖੂਬਸੂਰਤ ਦਿਖੀ। ਮੱਥੇ 'ਤੇ ਸਿਲਵਰ ਬਿੰਦੀ ਅਤੇ ਸਿਰ 'ਤੇ ਪੱਲੂ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਸੀ। 

PunjabKesari
ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਦੋਵੇਂ ਇਕੱਠੇ ਫਿਲਮ 'ਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲੇ ਤਾਰਾ ਸੁਤਾਰਿਆ ਟਾਈਗਰ ਨਾਲ 'ਸਟੂਡੈਂਟ ਆਫ ਦਿ ਈਅਰ' 'ਚ ਨਜ਼ਰ ਆਈ ਸੀ ਜੋ ਉਨ੍ਹਾਂ ਦੀ ਡੈਬਿਊ ਫਿਲਮ ਸੀ। ਫਿਲਮ ਚੱਲ ਨਹੀਂ ਪਾਈ ਪਰ ਤਾਰਾ ਨੇ ਬਾਲੀਵੁੱਡ 'ਚ ਆਪਣੀ ਪਛਾਣ ਜ਼ਰੂਰ ਬਣਾ ਲਈ।

PunjabKesari

PunjabKesari


author

Aarti dhillon

Content Editor

Related News