ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਇਸ OTT ਪਲਟੇਫਾਰਮ ’ਤੇ ਰਿਲੀਜ਼ ਹੋਈ ‘ਟਾਈਗਰ 3’

Sunday, Jan 07, 2024 - 03:02 PM (IST)

ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਇਸ OTT ਪਲਟੇਫਾਰਮ ’ਤੇ ਰਿਲੀਜ਼ ਹੋਈ ‘ਟਾਈਗਰ 3’

ਐਂਟਰਟੇਨਮੈਂਟ ਡੈਸਕ– ਬੀਤੇ ਦਿਨੀਂ ਐਮਾਜ਼ੋਨ ਪ੍ਰਾਈਮ ਵੀਡੀਓ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਜਲਦ ਹੀ ‘ਟਾਈਗਰ 3’ ਨੂੰ ਆਪਣੇ ਪਲੇਟਫਾਰਮ ’ਤੇ ਰਿਲੀਜ਼ ਕਰਨਗੇ। ਹਾਲਾਂਕਿ ਇਸ ਦੇ ਕੁਝ ਘੰਟਿਆਂ ਬਾਅਦ ਹੀ ‘ਟਾਈਗਰ 3’ ਨੂੰ ਓ. ਟੀ. ਟੀ. ਪਲੇਟਫਾਰਮ ਨੇ ਰਿਲੀਜ਼ ਕਰ ਦਿੱਤਾ। ‘ਟਾਈਗਰ 3’ ਦੀ ਓ. ਟੀ. ਟੀ. ਰਿਲੀਜ਼ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਸ਼ੋਅ ’ਚ ਬੇਕਾਬੂ ਹੋਈ ਭੀੜ, ਲੋਕਾਂ ਨੇ ਤੋੜੀਆਂ ਕੁਰਸੀਆਂ ਤੇ ਪ੍ਰਾਪਰਟੀ ਨੂੰ ਪਹੁੰਚਾਇਆ ਨੁਕਸਾਨ

ਲੋਕ ਉਮੀਦ ਕਰ ਰਹੇ ਸਨ ਕਿ ਇਸ ਫ਼ਿਲਮ ਦੀ ਰਿਲੀਜ਼ ਨੂੰ ਸ਼ਾਇਦ ਐਮਾਜ਼ੋਨ ਪ੍ਰਾਈਮ ਵਾਲੇ 1 ਹਫ਼ਤੇ ਦਾ ਸਮਾਂ ਲਗਾਉਣਗੇ ਪਰ ਪੋਸਟਰ ਪਾਉਣ ਦੇ ਕੁਝ ਘੰਟਿਆਂ ਬਾਅਦ ਹੀ ਇਸ ਨੂੰ ਰਿਲੀਜ਼ ਕਰਨਾ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ਦੱਸ ਦੇਈਏ ਕਿ ‘ਟਾਈਗਰ 3’ ਨੂੰ ਦੀਵਾਲੀ ਮੌਕੇ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਲੈ ਕੇ ਲੋਕ ਬੇਹੱਦ ਉਤਸ਼ਾਹਿਤ ਸਨ ਕਿਉਂਕਿ ਇਸ ’ਚ ਸ਼ਾਹਰੁਖ ਖ਼ਾਨ ਦਾ ਕੈਮਿਓ ਦੇਖਣ ਨੂੰ ਮਿਲਿਆ ਹੈ।

‘ਟਾਈਗਰ 3’ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਪੰਜਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਇਸ ਯੂਨੀਵਰਸ ’ਚ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News