ਫ਼ਿਲਮ ‘ਮੁੰਬਈ ਸਾਗਾ’ ਲਈ ਜਾਨ ਇਬਰਾਹਿਮ ਨੇ ਵੇਚੀਆਂ ਟਿਕਟਾਂ, ਕਾਊਂਟਰ ’ਤੇ ਇਮਰਾਨ ਹਾਸ਼ਮੀ ਵੀ ਆਏ ਨਜ਼ਰ

Saturday, Mar 20, 2021 - 04:35 PM (IST)

ਫ਼ਿਲਮ ‘ਮੁੰਬਈ ਸਾਗਾ’ ਲਈ ਜਾਨ ਇਬਰਾਹਿਮ ਨੇ ਵੇਚੀਆਂ ਟਿਕਟਾਂ, ਕਾਊਂਟਰ ’ਤੇ ਇਮਰਾਨ ਹਾਸ਼ਮੀ ਵੀ ਆਏ ਨਜ਼ਰ

ਮੁੰਬਈ : ਅਦਾਕਾਰ ਜਾਨ ਇਬਰਾਹਿਮ ਅਤੇ ਇਮਰਾਨ ਹਾਸ਼ਮੀ ਸਟਾਰਰ ਫ਼ਿਲਮ ‘ਮੁੰਬਈ ਸਾਗਾ’ 19 ਮਾਰਚ ਨੂੰ ਪਰਦੇ ’ਤੇ ਰਿਲੀਜ਼ ਹੋ ਗਈ ਹੈ। ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹੋ ਕੇ ਫ਼ਿਲਮ ਦੇਖਣ ਲਈ ਸਿਨੇਮਾਘਰਾਂ ’ਚ ਜਾ ਰਹੇ ਹਨ। ਉੱਧਰ ਫ਼ਿਲਮ ਦੀ ਸਟਾਰ ਕਾਸਟ ਵੀ ਆਪਣੀ ਫ਼ਿਲਮ ਨੂੰ ਹਿੱਟ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ ਅਤੇ ਦਰਸ਼ਕਾਂ ਨੂੰ ਨਵੇਂ ਢੰਗ ਨਾਲ ਫ਼ਿਲਮ ਦੇਖਣ ਲਈ ਉਕਸਾ ਰਹੀ ਹੈ। ਉੱਧਰ ਅਦਾਕਾਰ ਜਾਨ ਇਬਰਾਹਿਮ ਨੇ ਤਾਂ ਥਿਏਟਰ ਪਹੁੰਚ ਕੇ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਵੀਡੀਓ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਇਹ ਵੀਡੀਓ ਅਦਾਕਾਰ ਇਮਰਾਨ ਹਾਸ਼ਮੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ’ਚ ਜਾਨ ਟਿਕਟ ਵਿੰਡੋ ’ਤੇ ਫ਼ਿਲਮ ਦੀਆਂ ਟਿਕਟਾਂ ਵੇਚਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਇਮਰਾਨ ਹਾਸ਼ਮੀ ਵੀ ਦਿਖਾਈ ਦੇ ਰਹੇ ਹਨ। ਦਰਸ਼ਕਾਂ ਨੂੰ ਸਿਤਾਰਿਆਂ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। 

Amartya and Vijay invite you to watch the BIGGEST FACE-OFF OF THE YEAR on the big screen, the best way to watch it.
Follow all the safety norms, be safe & enjoy the SAGA OF THE YEAR.

BOOK YOUR TICKETS NOW! https://t.co/3zMCX838qu#MumbaiSaga IN CINEMAS NOW. pic.twitter.com/hqxtlGyaLs

— Emraan Hashmi (@emraanhashmi) March 19, 2021

ਦੱਸ ਦੇਈਏ ਕਿ ਫ਼ਿਲਮ ‘ਮੁੰਬਈ ਸਾਗਾ’ ਨੂੰ ਡਾਇਰੈਕਟਰ ਸੰਜੇ ਗੁਪਤਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ’ਚ ਇਮਰਾਨ ਹਾਸ਼ਮੀ ਅਤੇ ਜਾਨ ਇਬਰਾਹਿਮ ਤੋਂ ਇਲਾਵਾ ਅਦਾਕਾਰ ਸੁਨੀਲ ਸ਼ੈੱਟੀ ਅਤੇ ਅਦਾਕਾਰਾ ਕਾਜਲ ਅਗਰਵਾਲ ਵੀ ਨਜ਼ਰ ਆਈ ਹੈ।

 


author

Aarti dhillon

Content Editor

Related News