ਇਸ YouTuber ਨੂੰ ਮਿਲੀਆਂ ਧਮਕੀਆਂ, ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

Saturday, Oct 19, 2024 - 11:20 AM (IST)

ਇਸ YouTuber ਨੂੰ ਮਿਲੀਆਂ ਧਮਕੀਆਂ, ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਵੈੱਬ ਡੈਸਕ- ਸੋਸ਼ਲ ਮੀਡੀਆ 'ਤੇ ਕਈ ਅਜਿਹੇ ਚਿਹਰੇ ਹਨ, ਜੋ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਯੂਟਿਊਬਰ ਕੈਰੋਲੀਨਾ ਗੋਸਵਾਮੀ ਦੀ ਇੰਟਰਨੈੱਟ 'ਤੇ ਕਾਫੀ ਚਰਚਾ ਹੋ ਰਹੀ ਹੈ। ਕੈਰੋਲੀਨਾ ਗੋਸਵਾਮੀ 'ਇੰਡੀਆ ਇਨ ਡਿਟੇਲ' ਨਾਂ ਦਾ ਯੂ-ਟਿਊਬ ਚੈਨਲ ਚਲਾਉਂਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜੋ ਇਸ ਸਮੇਂ ਸੁਰਖੀਆਂ 'ਚ ਹੈ।

Karolina ਨੇ ਸਾਂਝਾ ਕੀਤਾ ਵੀਡੀਓ 
ਦਰਅਸਲ ਕੈਰੋਲੀਨਾ ਗੋਸਵਾਮੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਰੋਲੀਨਾ ਗੋਸਵਾਮੀ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਅਸੀਂ ਭਾਰਤ 'ਚ ਰਹਿਣਾ ਜਾਰੀ ਰੱਖਾਂਗੇ। ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਸਾਫ ਦੇਖਿਆ ਜਾ ਸਕਦਾ ਹੈ ਕਿ ਕੈਰੋਲੀਨਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ ਪਰ ਵੀਡੀਓ 'ਚ ਉਨ੍ਹਾਂ ਦੇ ਨਾਲ ਦੋ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Karolina Goswami (@indiaindetails)

ਉਪਭੋਗਤਾਵਾਂ ਨੇ ਦਿੱਤੀ ਪ੍ਰਤੀਕਿਰਿਆ 
ਕੈਰੋਲੀਨਾ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਸ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਕੌਣ ਧਮਕੀ ਦੇ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸੁਰੱਖਿਆ ਕਿਉਂ ਹੈ। ਤੀਜੇ ਯੂਜ਼ਰ ਨੇ ਲਿਖਿਆ ਕਿ ਕੈਰੋਲੀਨਾ ਅਸੀਂ ਤੁਹਾਡੇ ਨਾਲ ਹਾਂ। ਇਸ ਤਰ੍ਹਾਂ ਯੂਜ਼ਰਸ ਕੁਮੈਂਟਸ ਰਾਹੀਂ ਕੈਰੋਲੀਨਾ ਦਾ ਸਮਰਥਨ ਕਰ ਰਹੇ ਹਨ।

ਧਰੁਵ ਰਾਠੀ ਦੇ ਪ੍ਰਸ਼ੰਸ਼ਕਾਂ ਨੇ ਦਿੱਤੀ ਧਮਕੀ
ਰਿਪੋਰਟਾਂ ਮੁਤਾਬਕ ਕੈਰੋਲੀਨਾ ਗੋਸਵਾਮੀ ਨੂੰ ਮਈ 'ਚ ਧਰੁਵ ਰਾਠੀ ਦੇ ਪ੍ਰਸ਼ੰਸ਼ਕਾਂ ਤੋਂ 220 ਤੋਂ ਜ਼ਿਆਦਾ ਧਮਕੀਆਂ ਮਿਲੀਆਂ ਸਨ। ਉਸ ਨੇ ਰਾਠੀ ਦੇ ਯੂਟਿਊਬ ਵੀਡੀਓ ਦਾ ਵਿਸ਼ਲੇਸ਼ਣ ਕੀਤਾ, ਜਿਸ 'ਚ ਉਸ ਦੇ 'ਭਾਰਤ ਵਿਰੋਧੀ ਪ੍ਰਚਾਰ' ਬਾਰੇ ਗੱਲ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਇਹ ਕਥਿਤ ਤੌਰ 'ਤੇ ਸਾਹਮਣੇ ਆਇਆ ਸੀ ਕਿ ਧਰੁਵ ਰਾਠੀ ਦੇ ਪ੍ਰਸ਼ੰਸਕਾਂ ਨੇ ਗੋਸਵਾਮੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਦੀ ਵੀਡੀਓ ਕਾਰਨ ਧਮਕੀ ਦਿੱਤੀ ਸੀ।

ਭਾਰਤ ਸਰਕਾਰ ਤੋਂ ਕੀਤੀ ਸੁਰੱਖਿਆ ਦੀ ਮੰਗ
ਪਿਛਲੇ ਸਾਲ ਜਰਮਨੀ 'ਚ ਗੋਸਵਾਮੀ ਅਤੇ ਉਨ੍ਹਾਂ ਦੇ ਪਤੀ ਨੇ ਕਿਹਾ ਸੀ ਕਿ ਰਾਠੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਫਿਰ ਹਮਲਾ ਕੀਤਾ ਹੈ। 2023 ਦੇ ਹਮਲੇ ਦੌਰਾਨ, ਇਨ੍ਹਾਂ ਪ੍ਰਸ਼ੰਸਕਾਂ ਨੇ ਉਸ ਦੇ ਯੰਤਰ ਚੋਰੀ ਕੀਤੇ ਅਤੇ ਉਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਹੁਣ ਕੈਰੋਲੀਨਾ ਵੱਲੋਂ ਦੋ ਦਿਨ ਪਹਿਲਾਂ ਸਾਂਝਾ ਕੀਤਾ ਗਿਆ, ਜਿਸ ਰਾਹੀਂ ਉਸ ਨੇ ਕਿਹਾ ਹੈ ਕਿ ਅਸੀਂ ਭਾਰਤ 'ਚ ਹੀ ਰਹਾਂਗੇ। ਦੱਸ ਦੇਈਏ ਕਿ ਕੈਰੋਲੀਨਾ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਗੋਸਵਾਮੀ ਨੇ ਮਈ 'ਚ ਭਾਰਤ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News