ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
Wednesday, Jun 14, 2023 - 11:59 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਤਿੰਨ ਸਾਲ ਬੀਤ ਚੁੱਕੇ ਹਨ। ਅਦਾਕਾਰ ਨੂੰ 14 ਜੂਨ, 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ’ਚ ਮ੍ਰਿਤਕ ਪਾਇਆ ਗਿਆ ਸੀ। ਉਨ੍ਹਾਂ ਦੀ ਮੌਤ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਅੱਜ ਵੀ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਸਾਰੇ ਸੁਸ਼ਾਂਤ ਨੂੰ ਅੱਜ ਵੀ ਯਾਦ ਕਰਦੇ ਹਨ ਤੇ ਉਨ੍ਹਾਂ ਦੇ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਅਜਿਹੇ ’ਚ ਕੀ ਤੁਸੀਂ ਜਾਣਦੇ ਹੋ ਕਿ ਸੁਸ਼ਾਂਤ ਦੇ ਅਚਾਨਕ ਜਾਣ ਨਾਲ ਉਨ੍ਹਾਂ ਦੇ ਕੁਝ ਸੁਪਨੇ ਅਧੂਰੇ ਰਹਿ ਗਏ, ਜੋ ਉਹ ਪੂਰਾ ਕਰਨਾ ਚਾਹੁੰਦੇ ਸਨ। ਆਓ ਤੁਹਾਨੂੰ ਦੱਸਦੇ ਹਾਂ ਉਹ ਸਾਰੇ ਸੁਪਨੇ ਕਿਹੜੇ ਸਨ।
ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ
ਸੁਸ਼ਾਂਤ ਸਿੰਘ ਰਾਜਪੂਤ ਦੇ ਇਹ ਸੁਪਨੇ ਰਹਿ ਗਏ ਅਧੂਰੇ
ਸੁਸ਼ਾਂਤ ਸਿੰਘ ਰਾਜਪੂਤ ਨੇ 50 ਸੁਪਨਿਆਂ ਦੀ ਇਕ ਲੰਬੀ ਲਿਸਟ ਸਾਂਝੀ ਕੀਤੀ ਸੀ, ਜਿਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ ’ਚ ਹਾਸਲ ਕਰਨਾ ਚਾਹੁੰਦੇ ਸਨ। ਅਦਾਕਾਰ ਨੇ ਇਸ ਨੂੰ ਆਪਣੇ ‘50 ਡ੍ਰੀਮਜ਼’ ਕਿਹਾ ਸੀ। ਉਹ ਜਹਾਜ਼ ਉਡਾਉਣਾ ਸਿੱਖਣਾ ਚਾਹੁੰਦੇ ਸਨ ਤੇ ਖੱਬੇ ਹੱਥ ਦੇ ਬੱਲੇਬਾਜ਼ ਦੇ ਰੂਪ ’ਚ ਕ੍ਰਿਕਟ ਖੇਡਣਾ ਚਾਹੁੰਦੇ ਸਨ। ਅਦਾਕਾਰ ਦੀ ਇੱਛਾ ਮੋਰਸ ਕੋਡ ਸਿੱਖਣ ਤੇ ਚੈਂਪੀਅਨ ਨਾਲ ਟੈਨਿਸ ਖੇਡਣ ਦੀ ਵੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੀ ਵਿਸ਼ ਲਿਸਟ
1. ਹਵਾਈ ਜਹਾਜ਼ ਉਡਾਉਣਾ ਸਿੱਖਣਾ
2. ਆਇਰਮੈਨ ਟ੍ਰਾਏਥਲੌਨ ਲਈ ਤਿਆਰੀ ਕਰਨਾ
3. ਖੱਬੇ ਹੱਥ ਨਾਲ ਕ੍ਰਿਕਟ ਮੈਚ ਖੇਡਣਾ
4. ਮੋਰਸ ਕੋਡ ਖੇਡਣਾ
5. ਬੱਚਿਆਂ ਨੂੰ ਸਪੇਸ ਬਾਰੇ ਸਿੱਖਣ ’ਚ ਮਦਦ ਕਰਨਾ
6. ਟੈਨਿਸ ਦੇ ਚੈਂਪੀਅਨ ਨਾਲ ਮੈਚ ਖੇਡਣਾ
7. ਫੋਰ ਫਲੈਪ ਪੁਸ਼ਅੱਪਸ ਕਰਨਾ
8. ਇਕ ਹਫ਼ਤੇ ਤਕ ਚੰਦਰਮਾ, ਮੰਗਲ, ਬ੍ਰਹਸਪਤੀ ਤੇ ਸ਼ਨੀ ਗ੍ਰਹਿ ਨੂੰ ਉਨ੍ਹਾਂ ਦੇ ਘੇਰੇ ’ਚ ਘੁੰਮਦੇ ਹੋਏ ਮਾਨੀਟਰ ਕਰਨਾ
9. ਬਲਿਊ ਹੋਲ ’ਚ ਗੋਤਾ ਲਗਾਉਣਾ
10. ਡਬਲ ਸਲਿੱਟ ਐਕਸਪੈਰੀਮੈਂਟ ਨੂੰ ਇਕ ਵਾਰ ਕਰਕੇ ਦੇਖਣਾ
11. ਹਜ਼ਾਰ ਬੂਟੇ ਲਗਾਉਣਾ
12. ਦਿੱਲੀ ਕਾਲਜ ਆਫ ਇੰਜੀਨੀਅਰਿੰਗ ਦੇ ਹੋਸਟਲ ’ਚ ਇਕ ਸ਼ਾਮ ਬਤੀਤ ਕਰਨਾ
13. 100 ਬੱਚਿਆਂ ਨੂੰ ਇਸਰੋ ਜਾਂ ਨਾਸਾ ’ਚ ਵਰਕਸ਼ਾਪ ਲਈ ਭੇਜਣਾ
14. ਕੈਲਾਸ਼ ’ਚ ਮੈਡੀਟੇਸ਼ਨ ਕਰਨਾ
15. ਚੈਂਪੀਅਨ ਨਾਲ ਪੋਕਰ ਖੇਡਣਾ
16. ਕਿਤਾਬ ਲਿਖਣਾ
17. ਸਰਨ ਦੀ ਲੈਬ ਦੇਖਣ ਜਾਣਾ
18. ਧਰੁਵੀ ਰੌਸ਼ਨੀ ਨੂੰ ਦੇਖਦਿਆਂ ਪੇਂਟ ਕਰਨਾ
19. ਨਾਸਾ ਦੀ ਇਕ ਹੋਰ ਵਰਕਸ਼ਾਪ ਅਟੈਂਡ ਕਰਨਾ
20. 6 ਮਹੀਨਿਆਂ ਅੰਦਰ ਸਿਕਸ ਪੈਕ ਐਬਸ ਬਣਾਉਣਾ
21. ਸੇਨੋਟੇਸ ’ਚ ਤੈਰਾਕੀ ਕਰਨਾ
22. ਜੋ ਲੋਕ ਨਹੀਂ ਦੇਖ ਸਕਦੇ, ਉਨ੍ਹਾਂ ਨੂੰ ਕੋਡਿੰਗ ਸਿਖਾਉਣਾ
23. ਜੰਗਲ ’ਚ ਇਕ ਹਫ਼ਤਾ ਬਤੀਤ ਕਰਨਾ
24. ਵੈਦਿਕ ਜਯੋਤਿਸ਼ ਸ਼ਾਸਤਰ ਨੂੰ ਸਮਝਣਾ
25. ਡਿਜ਼ਨੀਲੈਂਡ ਦੇਖਣਾ
26. ਲੀਗੋ ਦੀ ਲੈਬ ਦੇਖਣ ਜਾਣਾ
27. ਇਕ ਘੋੜਾ ਪਾਲਣਾ
28. 10 ਤਰ੍ਹਾਂ ਦੇ ਡਾਂਸ ਫਾਰਮਜ਼ ਸਿੱਖਣਾ
29. ਫ੍ਰੀ ਐਜੂਕੇਸ਼ਨ ਲਈ ਕੰਮ ਕਰਨਾ
30. ਐਂਡ੍ਰੋਮੇਡਾ ਗਲੈਕਸੀ ਨੂੰ ਇਕ ਵਿਸ਼ਾਲ ਟੈਲੀਸਕੋਪ ਨਾਲ ਦੇਖਣਾ ਤੇ ਉਸ ਦਾ ਅਧਿਐਨ ਕਰਨਾ
31. ਕਿਰਿਆ ਯੋਗ ਸਿੱਖਣਾ
32. ਅੰਟਾਰਕਟਿਕਾ ਘੁੰਮਣ ਜਾਣਾ
33. ਮਹਿਲਾਵਾਂ ਦੀ ਆਤਮ ਰੱਖਿਆ ਦੀ ਟ੍ਰੇਨਿੰਗ ਲਈ ਮਦਦ ਕਰਨਾ
34. ਇਕ ਸਰਗਰਮ ਜਵਾਲਾਮੁਖੀ ਨੂੰ ਕੈਮਰੇ ’ਚ ਕੈਦ ਕਰਨਾ
35. ਖੇਤੀਬਾੜੀ ਸਿੱਖਣਾ
36. ਬੱਚਿਆਂ ਨੂੰ ਡਾਂਸ ਸਿਖਾਉਣਾ
37. ਦੋਵਾਂ ਹੱਥਾਂ ਨਾਲ ਇਕ ਸਮਾਨ ਤੀਰਅੰਦਾਜ਼ੀ ਕਰਨਾ
38. ਰੇਸਨਿਕ-ਹੇਲੀਡੇ ਦੀ ਮਸ਼ਹੂਰ ਭੌਤਿਕੀ ਦੀ ਕਿਤਾਬ ਨੂੰ ਪੂਰਾ ਪੜ੍ਹਨਾ
39. ਪਾਲੀਨੇਸੀਅਨ ਐਸਟ੍ਰੋਨਾਮੀ ਨੂੰ ਸਮਝਣਾ
40. ਆਪਣੇ ਮਸ਼ਹੂਰ 50 ਗੀਤਾਂ ਨੂੰ ਗਿਟਾਰ ’ਤੇ ਵਜਾਉਣਾ ਸਿੱਖਣਾ
41. ਚੈਂਪੀਅਨ ਨਾਲ ਸ਼ਤਰੰਜ ਖੇਡਣਾ
42. ਲੈਂਬਰਗਿੰਨੀ ਖਰੀਦਣਾ
43. ਵਿਅਨਾ ਦੇ ਸੇਂਟ ਸਟੀਫਨ ਕੈਥੇਡ੍ਰੇਲ ਜਾਣਾ
44. ਵਿਜ਼ੀਬਲ ਸਾਊਂਡ ਤੇ ਵਾਈਬ੍ਰੇਸ਼ਨ ਦੇ ਪ੍ਰਯੋਗ ਕਰਨਾ
45. ਇੰਡੀਅਨ ਡਿਫੈਂਸ ਫੋਰਸਿਜ਼ ਲਈ ਬੱਚਿਆਂ ਨੂੰ ਤਿਆਰ ਕਰਨਾ
46. ਸਵਾਮੀ ਵਿਵੇਕਾਨੰਦ ’ਤੇ ਇਕ ਡਾਕੂਮੈਂਟਰੀ ਬਣਾਉਣਾ
47. ਸਰਫ ਬੋਰਡ ’ਤੇ ਲਹਿਰਾਂ ਨਾਲ ਖੇਡਣਾ
48. ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਕੰਮ ਕਰਨਾ
49. ਬ੍ਰਾਜ਼ੀਲ ਦਾ ਡਾਂਸ ਤੇ ਮਾਰਸ਼ਲ ਆਰਟ ਫਾਰਮ ਸਿੱਖਣਾ
50. ਟ੍ਰੇਨ ’ਚ ਬੈਠ ਕੇ ਪੂਰਾ ਯੂਰਪ ਘੁੰਮਣਾ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।