2 ਬੱਚਿਆਂ ਦੀ ਮਾਂ ਦਾ ''ਤੌਬਾ ਤੌਬਾ'' ''ਤੇ ਜ਼ਬਰਦਸਤ ਡਾਂਸ ਵਾਇਰਲ, ਰੀਲ ਨੂੰ ਦੇਖ ਵਿੱਕੀ ਕੌਸ਼ਲ ਬੋਲੇ...

Wednesday, Jul 24, 2024 - 02:52 PM (IST)

2 ਬੱਚਿਆਂ ਦੀ ਮਾਂ ਦਾ ''ਤੌਬਾ ਤੌਬਾ'' ''ਤੇ ਜ਼ਬਰਦਸਤ ਡਾਂਸ ਵਾਇਰਲ, ਰੀਲ ਨੂੰ ਦੇਖ ਵਿੱਕੀ ਕੌਸ਼ਲ ਬੋਲੇ...

ਮੁੰਬਈ (ਬਿਊਰੋ) : ਬਾਕਸ ਆਫਿਸ 'ਤੇ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਬੈਡ ਨਿਊਜ਼' ਛਾਈ ਹੋਈ ਹੈ। ਫ਼ਿਲਮ ਦਾ ਗੀਤ 'ਤੌਬਾ ਤੌਬਾ' ਯੂਟਿਊਬ 'ਤੇ 99 ਮਿਲੀਅਨ ਵਿਊਜ਼ ਨੂੰ ਪਾਰ ਕਰ ਚੁੱਕਾ ਹੈ। ਇਸ ਗੀਤ 'ਤੇ ਦੇਸ਼-ਵਿਦੇਸ਼ 'ਚ ਕਾਫੀ ਹਲਚਲ ਹੋ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਪਿੰਡ ਦੀ ਇੱਕ ਔਰਤ ਨੇ ਵੀ ਆਪਣੇ ਬੱਚਿਆਂ ਨਾਲ ਇਸ ਗੀਤ 'ਤੇ ਰੀਲ ਬਣਾਈ ਅਤੇ ਇਸ ਰੀਲ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਰੀਲ ਨੂੰ 58 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਰੀਲ ਨੂੰ ਦੇਖ ਕੇ ਵਿੱਕੀ ਕੌਸ਼ਲ ਦੇ ਮੂੰਹੋਂ ਵੀ ਵਾਹ ਨਿਕਲ ਗਿਆ ਹੈ।

ਦੱਸ ਦੇਈਏ ਕਿ ਚਾਰਟਬਸਟਰ 'ਤੌਬਾ ਤੌਬਾ' 'ਤੇ ਹਰ ਰੋਜ਼ ਨਵੀਆਂ ਰੀਲਾਂ ਸਾਹਮਣੇ ਆ ਰਹੀਆਂ ਹਨ। ਇਸ ਗੀਤ 'ਚ ਵਿੱਕੀ ਕੌਸ਼ਲ ਦੇ ਡਾਂਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਦੇ ਨਾਲ ਹੀ ਲੋਕ ਇਸ ਗੀਤ 'ਚ ਵਿੱਕੀ ਦੇ ਡਾਂਸ ਦੇ ਇੰਨੇ ਦੀਵਾਨੇ ਹੋ ਗਏ ਹਨ ਕਿ ਉਹ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।

PunjabKesari

ਵੀਡੀਓ ਨਿਰਮਾਤਾ ਰੁਪਾਲੀ ਸਿੰਘ ਨੇ ਵੀ 'ਤੌਬਾ ਤੌਬਾ' 'ਤੇ ਆਪਣੀ ਖ਼ੁਦ ਦੀ ਰੀਲ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ ਨੂੰ ਕੁਝ ਹੀ ਸਮੇਂ 'ਚ 58 ਮਿਲੀਅਨ ਤੋਂ ਵੱਧ ਵਿਊਜ਼ ਮਿਲ ਗਏ। ਰੁਪਾਲੀ ਆਪਣੇ ਦੋ ਬੱਚਿਆਂ ਨਾਲ ਸਾੜ੍ਹੀ ਪਾ ਕੇ ਘਰ ਦੇ ਸਾਹਮਣੇ ਇਸ ਗੀਤ 'ਤੇ ਡਾਂਸ ਕਰ ਰਹੀ ਹੈ। ਦਰਸ਼ਕ ਰੁਪਾਲੀ ਦੇ ਸ਼ੁੱਧ ਦੇਸੀ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।

PunjabKesari

ਵਿੱਕੀ ਕੌਸ਼ਲ ਨੇ ਇਹ ਵੀਡੀਓ ਦੇਖ ਕੇ ਵਾਹ ਕਿਹਾ ਹੈ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਮਹਿਲਾ ਦੇ ਡਾਂਸ 'ਤੇ ਲਾਲ ਦਿਲ ਵਾਲਾ ਇਮੋਜੀ ਸ਼ੇਅਰ ਕੀਤਾ ਹੈ। 'ਬੈਡ ਨਿਊਜ਼' 19 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ 5 ਦਿਨ ਪੂਰੇ ਕਰ ਲਏ ਹਨ। ਫ਼ਿਲਮ ਨੇ ਇਨ੍ਹਾਂ 5 ਦਿਨਾਂ 'ਚ 30 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News