ਤੌਬਾ-ਤੌਬਾ ! 8.52 ਲੱਖ 'ਚ ਵਿਕਿਆ ਐਕਟਿਵਾ ਦਾ 0001 ਨੰਬਰ
Tuesday, Jul 07, 2026 - 05:44 PM (IST)
ਜਲੰਧਰ : ਪੰਜਾਬੀਆਂ ਵਿਚ ਵਹੀਕਲਾਂ ਦੇ ਫੈਂਸੀ ਨੰਬਰਾਂ ਦਾ ਕ੍ਰੇਜ਼ ਕਿਸ ਤਰ੍ਹਾਂ ਹਾਵੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਾਰ ਆਰ. ਟੀ. ਓ. ਦਫ਼ਤਰ ਵੱਲੋਂ ਆਯੋਜਿਤ ਆਨਲਾਈਨ ਈ-ਨਿਲਾਮੀ ਵਿਚ Pb08 ਲੜੀ ਦੇ ਨੰਬਰ 0001 ਲਈ ਸਭ ਤੋਂ ਵੱਧ ਬੋਲੀ 8 ਲੱਖ 52 ਹਜ਼ਾਰ 500 ਰੁਪਏ ਦੀ ਲਗਾਈ ਗਈ। ਇਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨੰਬਰ ਕਿਸੇ ਲਗਜ਼ਰੀ ਕਾਰ ਜਾਂ ਵੱਡੇ ਵਹੀਕਲ ਲਈ ਨਹੀਂ, ਸਗੋਂ ਐਕਟਿਵਾ ਲਈ ਖਰੀਦਿਆ ਗਿਆ ਹੈ। ਐਕਟਿਵਾ ਦੀ ਆਨ-ਰੋਡ ਕੀਮਤ ਇਸ ਵੇਲੇ ਲਗਭਗ 1.10 ਲੱਖ ਹੈ। ਬੋਲੀ ਦੀ ਰਕਮ ਨਾਲ ਲਗਭਗ ਅੱਠ ਐਕਟਿਵਾ ਖਰੀਦੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ
ਇਥੇ ਇਹ ਵੀ ਦੱਸ ਦਈਏ ਕਿ ਈ-ਨਿਲਾਮੀ ਵਿਚ 0007 ਨੰਬਰ 3 ਲੱਖ 11 ਹਜ਼ਾਰ ਰੁਪਏ, 0005 ਨੰਬਰ 2 ਲੱਖ 83 ਹਜ਼ਾਰ ਰੁਪਏ, 0008 ਨੰਬਰ 2.50 ਲੱਖ ਰੁਪਏ ਵਿਚ ਵਿਕਿਆ ਜਦੋਂ ਕਿ 0002, 0003, 0006 ਅਤੇ 0009 ਨੰਬਰ 2-2 ਲੱਖ ਰੁਪਏ ਵਿਚ ਵਿਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਇੰਝ ਹੁੰਦੀ ਹੈ ਈ-ਨਿਲਾਮੀ
ਹਰ ਹਫ਼ਤੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤੱਕ ਫੈਂਸੀ ਨੰਬਰਾਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਂਦੀਆਂ ਹਨ। ਮੰਗਲਵਾਰ ਅਤੇ ਬੁੱਧਵਾਰ ਨੂੰ ਬਿਨੈਕਾਰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ 'ਤੇ ਆਨਲਾਈਨ ਬੋਲੀ ਲਗਾਉਂਦੇ ਹਨ। ਹਰ ਵਾਹਨ ਨਾਲ ਬੋਲੀ 500 ਰੁਪਏੇ ਵੱਧ ਹੁੰਦੀ ਹੈ। 0001 ਤੋਂ 0010 ਤੱਕ ਦੇ ਨੰਬਰਾਂ ਲਈ ਰਾਖਵੀਂ ਕੀਮਤ 5 ਲੱਖ ਰੁਪਏੇ ਹੈ। ਇਨ੍ਹਾਂ ਵਿਚ ਹਿੱਸਾ ਲੈਣ ਲਈ 1 ਲੱਖ ਰੁਪਏੇ ਦੀ ਸਕਿਓਰਿਟੀ ਰਕਮ ਅਤੇ 2,000 ਰੁਪਏੇ ਦੀ ਅਰਜ਼ੀ ਫੀਸ ਜਮ੍ਹਾ ਕਰਵਾਉਣੀ ਪਵੇਗੀ। 0011 ਤੋਂ 0099 ਤੱਕ ਦੇ ਨੰਬਰਾਂ ਲਈ ਰਿਜ਼ਰਵ ਕੀਮਤ 1 ਲੱਖ ਰੁਪਏੇ ਹੈ। ਨਿਲਾਮੀ ਖ਼ਤਮ ਹੋਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ।
ਇਹ ਵੀ ਪੜ੍ਹੋ : ਸਤਲੁਜ ਫ਼ਿਲਮ 'ਤੇ ਪਾਬੰਦੀ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
