ਦਿਲ ਨੂੰ ਛੂਹ ਜਾਵੇਗੀ ਐਮੀ ਵਿਰਕ ਦੀ ਇਹ ਵੀਡੀਓ, ਬੱਚੇ ਨੇ ਕੀਤੀ ਕਿਊਟ ਫਰਮਾਇਸ਼

Wednesday, Sep 20, 2023 - 03:19 PM (IST)

ਦਿਲ ਨੂੰ ਛੂਹ ਜਾਵੇਗੀ ਐਮੀ ਵਿਰਕ ਦੀ ਇਹ ਵੀਡੀਓ, ਬੱਚੇ ਨੇ ਕੀਤੀ ਕਿਊਟ ਫਰਮਾਇਸ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਪ੍ਰਮੋਸ਼ਨ ਕਰ ਰਹੇ ਹਨ। ਇਹ ਫ਼ਿਲਮ ਦੁਨੀਆ ਭਰ ’ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਐਮੀ ਵਿਰਕ ਨੂੰ ਰਸਤੇ ’ਚ ਇਕ ਬੱਚਾ ਮਿਲਿਆ, ਜਿਸ ਦੀ ਐਮੀ ਵਿਰਕ ਨੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਘਟ ਰਹੀਆਂ ਗਾਇਕ ਸ਼ੁੱਭ ਦੀਆਂ ਮੁਸ਼ਕਿਲਾਂ, ਹੁਣ ਇਸ ਮਸ਼ਹੂਰ ਕੰਪਨੀ ਨੇ ਸ਼ੋਅ ਦੀ ਸਪਾਂਸਰਸ਼ਿਪ ਲਈ ਵਾਪਸ

ਵੀਡੀਓ ਇੰਨੀ ਪਿਆਰੀ ਹੈ, ਜੋ ਤੁਹਾਡੇ ਦਿਲ ਨੂੰ ਛੂਹ ਜਾਵੇਗੀ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਐਮੀ ਵਿਰਕ ਨੂੰ ਕੁਝ ਖਾਣ ਲਈ ਦੇ ਰਿਹਾ ਹੈ, ਜਿਸ ਦੇ ਬਦਲੇ ਐਮੀ ਵਿਰਕ ਬੱਚੇ ਨੂੰ ਪੈਸੇ ਦਿੰਦੇ ਹਨ ਤੇ ਉਸ ਤੋਂ ਚੀਜ਼ ਵੀ ਨਹੀਂ ਲੈਂਦੇ ਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਮਿੱਠਾ ਖਾਣਾ ਬੰਦ ਕੀਤਾ ਹੈ।

ਇਸ ਤੋਂ ਬਾਅਦ ਬੱਚਾ ਐਮੀ ਵਿਰਕ ਨੂੰ ਕਹਿੰਦਾ ਹੈ ਕਿ ਉਸ ਦੀ ਤਸਵੀਰ ਇੰਸਟਾ ’ਤੇ ਪਾ ਦਿਓ ਤੇ ਐਮੀ ਕਹਿੰਦੇ ਹਨ ਕਿ ਉਹ ਜ਼ਰੂਰ ਪਾ ਦੇਣਗੇ।

ਹੁਣ ਐਮੀ ਨੇ ਇਹ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਖ਼ੂਬ ਪਿਆਰ ਦਿੱਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News