ਸਿਰਫ 15 ਮਿੰਟ ਰੋਲ ਤੇ ਫ਼ੀਸ 50 ਕਰੋੜ ! 835 ਕਰੋੜ ਦੀ ‘ਰਾਮਾਇਣ’ ਲਈ ਇਹ ਸਟਾਰ ਬਣਿਆ ਸਭ ਤੋਂ ਮਹਿੰਗਾ ਕਲਾਕਾਰ

Monday, Jul 14, 2025 - 12:32 PM (IST)

ਸਿਰਫ 15 ਮਿੰਟ ਰੋਲ ਤੇ ਫ਼ੀਸ 50 ਕਰੋੜ ! 835 ਕਰੋੜ ਦੀ ‘ਰਾਮਾਇਣ’ ਲਈ ਇਹ ਸਟਾਰ ਬਣਿਆ ਸਭ ਤੋਂ ਮਹਿੰਗਾ ਕਲਾਕਾਰ

ਮੁੰਬਈ – ਮਸ਼ਹੂਰ ਅਦਾਕਾਰ ਯਸ਼ ਇਕ ਵਾਰੀ ਫਿਰ ਚਰਚਾ ’ਚ ਹਨ, ਪਰ ਇਸ ਵਾਰੀ ਕਿਸੇ ਫਿਲਮ ਦੇ ਪੂਰੇ ਰੋਲ ਲਈ ਨਹੀਂ, ਸਗੋਂ ਸਿਰਫ 15 ਮਿੰਟ ਦੀ ਆਪਣੀ ਸਕਰੀਨ ਟਾਈਮਿੰਗ ਲਈ। ਮੀਡੀਆ ਰਿਪੋਰਟਾਂ ਅਨੁਸਾਰ, ਨਿਤੇਸ਼ ਤਿਵਾਰੀ ਦੀ 835 ਕਰੋੜ ਰੁਪਏ ਦੀ ਫਿਲਮ ‘ਰਾਮਾਇਣ’ ਵਿੱਚ ਯਸ਼ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਇਸ ਲਈ ਉਹ ਬਹੁਤ ਵੱਡੀ ਫੀਸ ਲੈ ਰਹੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਫ਼ਿਲਮੀ ਜਗਤ 'ਚ ਛਾਇਆ ਮਾਤਮ

PunjabKesari

ਸਿਰਫ 15 ਮਿੰਟ ਦਾ ਰੋਲ, ਫੀਸ 50 ਕਰੋੜ

ਰਿਪੋਰਟਾਂ ਮੁਤਾਬਕ ਯਸ਼ ਦਾ ਫਿਲਮ ਵਿੱਚ ਸਿਰਫ 15 ਮਿੰਟ ਦਾ ਸਕਰੀਨ ਟਾਈਮ ਹੋਵੇਗਾ, ਪਰ ਉਹ ਇਸ ਰੋਲ ਲਈ ਪੂਰੇ 50 ਕਰੋੜ ਰੁਪਏ ਦੀ ਫੀਸ ਲੈ ਰਹੇ ਹਨ। ਇਹ ਗੱਲ ਉਨ੍ਹਾਂ ਨੂੰ ‘ਰਾਮਾਇਣ’ ਦਾ ਸਭ ਤੋਂ ਮਹਿੰਗਾ ਕਲਾਕਾਰ ਬਣਾ ਦਿੰਦੀ ਹੈ।

ਇਹ ਵੀ ਪੜ੍ਹੋ: ਇਸ ਸੁਪਰਸਟਾਰ ਨੇ 10 ਦਿਨਾਂ 'ਚ ਘਟਾਇਆ 10 ਕਿੱਲੋ ਭਾਰ, ਟ੍ਰਾਂਸਫਾਰਮੇਸ਼ਨ ਵੇਖ ਰਹਿ ਜਾਓਗੇ ਹੈਰਾਨ

PunjabKesari

ਵੱਡਾ ਬਜਟ, ਵੱਡਾ ਵਿਜ਼ਨ

ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਾਰਤ ਦੀ ਸਭ ਤੋਂ ਮਹਿੰਗੀ ਫਿਲਮਾਂ ’ਚੋਂ ਇੱਕ ਹੋਵੇਗੀ, ਜਿਸਦਾ ਕੁੱਲ ਬਜਟ 835 ਕਰੋੜ ਰੁਪਏ ਹੈ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਹਨ, ਸਾਈਂ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ। ਰਵੀ ਦੂਬੇ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 2 ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ, ਜਿਸ ਦਾ ਪਹਿਲਾ ਭਾਗ ਦੀਵਾਲੀ 2026 ਅਤੇ ਦੂਜਾ ਭਾਗ ਦੀਵਾਲੀ 2027 ਨੂੰ ਆਵੇਗਾ।

ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਕੀ ਬੋਲੀ ਸੀ ਮਸ਼ਹੂਰ ਅਦਾਕਾਰਾ, ਆਖਰੀ ਵੌਇਸ ਨੋਟ ਹੋਇਆ ਵਾਇਰਲ

ਯਸ਼ ਦਾ ਰਾਵਣ ਰੋਲ ਹੋਵੇਗਾ ਅਲੱਗ

ਰਿਪੋਰਟਾਂ ਅਨੁਸਾਰ, ਯਸ਼ ਇਸ ਰਾਵਣ ਦੇ ਪਾਤਰ ਨੂੰ ਆਧੁਨਿਕ ਐਲੀਮੈਂਟਸ ਅਤੇ ਇਮੋਸ਼ਨਲ ਨਾਲ ਪੇਸ਼ ਕਰਨਗੇ। ਇਸ ਕਰਦਾਰ ਲਈ ਉਨ੍ਹਾਂ ਦੀ ਪੇਸ਼ਕਾਰੀ 'ਚ ਵਿਸ਼ੇਸ਼ VFX ਅਤੇ ਐਕਸ਼ਨ ਸੀਨ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਚਾਕੂ ਨਾਲ ਵਿੰਨ੍ਹ'ਤੀ ਮਸ਼ਹੂਰ ਅਦਾਕਾਰਾ, ਪਤੀ ਹੀ ਬਣਿਆ ਹੈਵਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News