ਨਾਗਾ ਚੈਤੰਨਿਆ ਦੀ ਮੰਗਣੀ ਮਗਰੋਂ ਇਸ ਸ਼ਖਸ ਨੇ ਮੰਗਿਆ ਸਾਮੰਥਾ ਦਾ ਹੱਥ, ਵਿਆਹ ਲਈ ਕੀਤਾ ਪ੍ਰਪੋਜ਼

Sunday, Aug 11, 2024 - 02:05 PM (IST)

ਨਾਗਾ ਚੈਤੰਨਿਆ ਦੀ ਮੰਗਣੀ ਮਗਰੋਂ ਇਸ ਸ਼ਖਸ ਨੇ ਮੰਗਿਆ ਸਾਮੰਥਾ ਦਾ ਹੱਥ, ਵਿਆਹ ਲਈ ਕੀਤਾ ਪ੍ਰਪੋਜ਼

ਮੁੰਬਈ- ਸਾਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤੰਨਿਆ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2017 'ਚ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ ਦਾ ਵਿਆਹ 3 ਸਾਲ ਤੋਂ ਵੱਧ ਨਹੀਂ ਚੱਲ ਸਕਿਆ ਅਤੇ ਦੋਵਾਂ ਨੇ ਸਾਲ 2021 'ਚ ਇੱਕ ਦੂਜੇ ਤੋਂ ਤਲਾਕ ਲੈ ਲਿਆ। ਤਲਾਕ ਦੇ ਤਿੰਨ ਸਾਲਾਂ ਬਾਅਦ, ਨਾਗਾ ਚੈਤੰਨਿਆ ਨੇ ਹਾਲ ਹੀ 'ਚ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਮੰਗਣੀ ਕੀਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਜੇ ਵੀ ਵਾਇਰਲ ਹਨ।ਹਾਲਾਂਕਿ ਮੰਗਣੀ ਤੋਂ ਬਾਅਦ ਚੈਤਨਿਆ ਅਤੇ ਸ਼ੋਭਿਤਾ ਨੂੰ ਲਗਾਤਾਰ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸਾਮੰਥਾ  ਰੂਥ ਨੂੰ ਵੀ ਵਿਆਹ ਦਾ ਪ੍ਰਸਤਾਵ ਆਇਆ ਹੈ, ਜਿਸ 'ਤੇ ਅਦਾਕਾਰਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੀ ਹਾਂ, ਸਾਬਕਾ ਪਤੀ ਨਾਗਾ ਚੈਤੰਨਿਆ ਦੀ ਮੰਗਣੀ ਦੇ ਕੁਝ ਦਿਨ ਬਾਅਦ ਹੀ ਸਾਮੰਥਾ  ਰੂਥ ਨੂੰ ਵਿਆਹ ਦਾ ਪ੍ਰਸਤਾਵ ਆਇਆ ਹੈ। ਅਦਾਕਾਰਾ ਦੇ ਇੱਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ 'ਤੇ ਇੱਕ ਮਜ਼ਾਕੀਆ ਵੀਡੀਓ ਰਾਹੀਂ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਇਸ ਇੰਸਟਾਗ੍ਰਾਮ ਹੈਂਡਲ ਦਾ ਨਾਮ 'ਮੁਕੇਸ਼ ਚਿੰਥਾ' ਹੈ।

 

 
 
 
 
 
 
 
 
 
 
 
 
 
 
 
 

A post shared by Mukesh Chintha (@mooookesh)

ਮੁਕੇਸ਼ ਨੇ ਇਕ ਬਹੁਤ ਹੀ ਮਜ਼ਾਕੀਆ ਅਤੇ ਸਮਾਈਲੀ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਹੈਦਰਾਬਾਦ 'ਚ ਸਾਮੰਥਾ ਰੂਥ ਦਾ ਘਰ ਲੱਭਣ ਦਾ ਦਿਖਾਵਾ ਕਰਦਾ ਹੈ ਅਤੇ ਉਸ ਨੂੰ ਪ੍ਰਪੋਜ਼ ਕਰਨ ਲਈ  'ਜਿਮ' ਬਾਹਰ ਗੋਡਿਆਂ ਭਾਰ ਬੈਠ ਜਾਂਦਾ ਹੈ। ਵੀਡੀਓ ਦੀ ਸ਼ੁਰੂਆਤ ਮੁਕੇਸ਼ ਨੇ ਇਹ ਕਹਿ ਕੇ ਕੀਤੀ ਕਿ, 'ਮੈਂ ਸਾਮੰਥਾ ਨੂੰ ਇਹ ਦੱਸਣ ਜਾ ਰਿਹਾ ਹਾਂ ਕਿ ਉਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਹਮੇਸ਼ਾ ਉਸ ਦੇ ਨਾਲ ਰਹਾਂਗਾ'। ਇਸ ਤੋਂ ਬਾਅਦ ਉਹ ਸਾਮੰਥਾ ਨੂੰ ਵਿਆਹ ਲਈ ਪ੍ਰਪੋਜ਼ ਕਰਦਾ ਹੈ ਅਤੇ ਕਹਿੰਦਾ ਹੈ, 'ਜੇਕਰ ਤੁਸੀਂ ਵਿਆਹ ਲਈ ਤਿਆਰ ਹੋ ਤਾਂ ਮੈਂ ਵੀ ਤਿਆਰ ਹਾਂ'। ਉਸ ਨੇ ਵਿੱਤੀ ਤੌਰ 'ਤੇ ਸੁਤੰਤਰ ਬਣਨ ਲਈ ਸਮੰਥਾ ਤੋਂ ਦੋ ਸਾਲ ਦਾ ਸਮਾਂ ਵੀ ਮੰਗਿਆ ਹੈ। ਫਿਰ ਉਹ ਇਕ ਗੋਡੇ ਭਾਰ ਝੁੱਕ ਜਾਂਦਾ ਅਤੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਮੁਕੇਸ਼ ਨੇ ਕੈਪਸ਼ਨ 'ਚ ਲਿਖਿਆ, 'ਤੁਸੀਂ 100% ਸ਼ਾਟ ਮਿਸ ਕਰਦੇ ਹੋ ਜੋ ਤੁਸੀਂ ਨਹੀਂ ਲੈਂਦੇ'। 

PunjabKesari

ਸਾਮੰਥਾ ਨੇ ਵੀਡੀਓ 'ਤੇ ਦਿੱਤੀ ਪ੍ਰਤੀਕਿਰਿਆ 

ਅਦਾਕਾਰਾ ਨੇ ਵੀ ਦਿੱਤੀ ਪ੍ਰਤੀਕਿਰਿਆ 'ਫਿਟਨੈੱਸ ਫ੍ਰੀਕ ਸਾਮੰਥਾ ਰੂਥ ਪ੍ਰਭੂ ਨੇ ਵੀਡੀਓ ਦੇ ਬੈਕਗ੍ਰਾਊਂਡ 'ਚ ਜਿਮ ਨੂੰ ਦੇਖਿਆ ਅਤੇ ਜਵਾਬ ਦਿੱਤਾ, 'ਬੈਕਗ੍ਰਾਊਂਡ 'ਚ ਦਿਖਾਈ ਦੇਣ ਵਾਲੇ ਜਿਮ ਨੇ ਮੈਨੂੰ ਲਗਭਗ ਮਨਾਂ ਲਿਆ ਹੈ।ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸਮੰਥਾ ਦੀ ਪ੍ਰਤੀਕਿਰਿਆ ਨੂੰ ਸਾਂਝਾ ਕਰਦੇ ਹੋਏ ਮੁਕੇਸ਼ ਨੇ ਲਿਖਿਆ, 'ਜੇਕਰ ਦੁਨੀਆ ਸਮੰਥਾ ਦੇ ਖਿਲਾਫ ਹੈ, ਤਾਂ ਮੈਂ ਦੁਨੀਆ ਦੇ ਖਿਲਾਫ ਹਾਂ'। ਮੁਕੇਸ਼ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ 'ਤੇ ਸਮੰਥਾ ਦੀ ਪ੍ਰਤੀਕਿਰਿਆ ਨੇ ਵੀ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ, ਜਿਸ ਨੂੰ ਕਾਫੀ ਲਾਈਕਸ ਵੀ ਮਿਲੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News