ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ''ਚ 30 ਸਾਲ ਹੋਏ ਪੂਰੇ, ਭਾਵੁਕ ਪੋਸਟ ਸਾਂਝੀ ਕਰ ਆਖੀ ਇਹ ਗੱਲ

Friday, Jun 25, 2021 - 06:19 PM (IST)

ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ''ਚ 30 ਸਾਲ ਹੋਏ ਪੂਰੇ, ਭਾਵੁਕ ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਫ਼ਿਲਮ ਇੰਡਸਟਰੀ ‘ਚ 30 ਸਾਲ ਹੋ ਗਏ ਹਨ। 1992 ਵਿੱਚ ਉਸ ਨੇ ਬਾਲੀਵੁੱਡ ਵਿੱਚ ਡੈਬਿਊ ਦਿਵਿਆ ਭਾਰਤੀ ਅਤੇ ਅਦਾਕਾਰ ਰਿਸ਼ੀ ਕਪੂਰ ਦੀ ਫ਼ਿਲਮ ‘ਦੀਵਾਨਾ’ ਨਾਲ ਕੀਤਾ ਸੀ। ਬਾਲੀਵੁੱਡ ਵਿੱਚ 30 ਸਾਲ ਪੂਰੇ ਹੋਣ ਤੇ ਸ਼ਾਹਰੁਖ ਨੇ ਸੋਸ਼ਲ ਮੀਡੀਆ ਉੱਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਹੈ। ਸ਼ਾਹਰੁਖ ਖ਼ਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ‘ਤੁਸੀਂ ਮੈਨੂੰ 30 ਸਾਲਾਂ ਤੋਂ ਆਪਣਾ ਪਿਆਰ ਦੇ ਰਹੇ ਹੋ।

 

ਮੈਨੂੰ ਅਹਿਸਾਸ ਹੋਇਆ ਕਿ ਮੈਂ ਅੱਧੀ ਜ਼ਿੰਦਗੀ ਤੁਹਾਡੇ ਮਨੋਰੰਜਨ ਵਿੱਚ ਬਿਤਾਈ ਹੈ। ਕੱਲ੍ਹ ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਅਤੇ ਆਪਣਾ ਪਿਆਰ ਸਾਂਝਾ ਕਰਨ ਲਈ ਜਲਦੀ ਮਿਲਾਂਗਾ। ਤੁਹਾਡੇ ਪਿਆਰ ਲਈ ਧੰਨਵਾਦ’। ਸ਼ਾਹਰੁਖ ਖ਼ਾਨ ਦੀ ਇਸ ਪੋਸਟ ’ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਉਸ ਦੇ ਪ੍ਰਸ਼ੰਸਕ ਟਵੀਟ ਕਰਕੇ ਅਤੇ ਉਸਦੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝਾ ਕਰਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਦੂਰਦਰਸ਼ਨ ‘ਤੇ ਸੀਰੀਅਲ 'ਫੌਜੀ' ਅਤੇ 'ਸਰਕਸ ‘ਨਾਲ ਮਨੋਰੰਜਨ ਇੰਡਸਟਰੀ 'ਚ ਦਾਖਲ ਹੋਣ ਵਾਲੇ ਦਿੱਲੀ ਦੇ ਸ਼ਾਹਰੁਖ ਖ਼ਾਨ ਦੀ ਕਾਫੀ ਵੱਡੀ ਫੈਨ ਫਾਲੋਵਿੰਗ ਹੈ।  

 


author

Aarti dhillon

Content Editor

Related News