83 ਦੀ ਉਮਰ ’ਚ ਅਜਿਹੇ ਦਿਸਦੇ ਹਨ ‘ਰਾਮਾਇਣ’ ਦੇ ਰਾਵਣ ਅਰਵਿੰਦ ਤ੍ਰਿਵੇਦੀ, ਨਵੀਂ ਤਸਵੀਰ ਆਈ ਸਾਹਮਣੇ
Saturday, Oct 02, 2021 - 12:24 PM (IST)

ਮੁੰਬਈ : ਟੀਵੀ ਦੇ ਇਤਿਹਾਸ ਦਾ ਹੁਣ ਤੱਕ ਦੇ ਸਭ ਤੋਂ ਪਾਪੂਲਰ ਸੀਰੀਅਲ ‘ਰਾਮਾਇਣ’ ਦੇ ਸਾਰੇ ਕਿਰਦਾਰ ਅਮਰ ਹਨ। ਸਾਲ 1987 ’ਚ ਆਏ ਇਸ ਸੀਰੀਅਲ ’ਚ ਜਿਨ੍ਹਾਂ-ਜਿਨ੍ਹਾਂ ਸਿਤਾਰਿਆਂ ਨੇ ਕੰਮ ਕੀਤਾ ਉਹ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਏ। ਲੋਕਾਂ ਦੀ ਦੀਵਾਨਗੀ ਦਾ ਆਲਮ ਇਹ ਰਿਹਾ ਕਿ 'ਰਾਮਾਇਣ' ਸੀਰੀਅਲ ’ਚ ਭਗਵਾਨ ਰਾਮ ਦਾ ਰੋਲ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਲੋਕ ਸੱਚ ’ਚ ਰਾਮ ਸਮਝਣ ਲੱਗੇ ਅਤੇ ਦੀਪਿਕਾ ਚਿਖਾਲਿਆ ਨੂੰ ਮਾਤਾ ਸੀਤਾ। ਅਰਵਿੰਦ ਤ੍ਰਿਵੇਦੀ ਨੇ ਰਾਕਸ਼ਸ ਰਾਜ ਰਾਵਣ ਦਾ ਕਿਰਦਾਰ ਨਿਭਾ ਕੇ ਖ਼ਾਸੀ ਪ੍ਰਸਿੱਧੀ ਬਟੋਰੀ।
ਦਰਸ਼ਕ 34 ਸਾਲ ਬਾਅਦ ਵੀ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਚਹੇਤੇ ਕਲਾਕਾਰ ਕਿਸ ਹਾਲ ’ਚ ਹਨ। ਉਨ੍ਹਾਂ ਲਈ ਸੀਰੀਅਲ ਦੇ ਲਕਸ਼ਮਣ ਭਾਵ ਸੁਨੀਲ ਲਹਿਰੀ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਉਨ੍ਹਾਂ ਨੇ ‘ਰਾਵਣ’ ਅਰਵਿੰਦ ਤ੍ਰਿਵੇਦੀ ਨਾਲ ਕੁਝ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ’ਚ ਅਰਵਿੰਦ ਤ੍ਰਿਵੇਦੀ ਨੂੰ ਮੁਸਕੁਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਤਸਵੀਰ ਸ਼ੇਅਰ ਕਰਦੇ ਹੋਏ ਸੁਨੀਲ ਲਹਿਰੀ ਨੇ ਲਿਖਿਆ, ‘ਰਾਮ ਭਗਤ ਰਾਵਣ’ ਅਰਵਿੰਦ ਤ੍ਰਿਵੇਦੀ ਜੀ ਦੀ ਨਵੀਂ ਤਸਵੀਰ, ਸਾਡੇ ਮਿੱਤਰ ਮਯੰਕ ਭਰਾ ਦੇ ਨਾਲ ਅਰਵਿੰਦ ਭਾਈ ਦੇ ਪਿੰਡ ਇਧਰ ’ਚ...
ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਪਿਛੇ ਭਗਵਾਨ ਰਾਮ ਦੀ ਮੂਰਤੀ ਹੈ, ਜਿਸਦੇ ਸਾਹਮਣੇ ਅਰਵਿੰਦ ਤ੍ਰਿਵੇਦੀ ਬੈਠੇ ਹੋਏ ਹਨ। ਸਫੇਦ ਕੁਰਤਾ ਪਜ਼ਾਮਾ ਪਾਏ ਹੋਏ ਅਤੇ ਗਲ਼ੇ ’ਚ ਰਾਮ ਰਾਮ ਲਿਖਿਆ ਹੋਇਆ ਪਟਕਾ ਪਾਏ ਹੋਏ ਨਜ਼ਰ ਆ ਰਹੇ ਹਨ।