ਇਸ ਮਸ਼ਹੂਰ ਗਾਇਕ ਨੇ ਦੁਨੀਆ ਨੂੰ ਕਿਹਾ ਅਲਵਿਦਾ, 79 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ
Friday, Jun 28, 2024 - 09:42 AM (IST)
ਮੁੰਬਈ- ਗਾਇਕ-ਗੀਤਕਾਰ ਕਿੰਕੀ ਫ੍ਰੀਡਮੈਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਊਂਟ 'ਤੇ ਇਕ ਪੋਸਟ 'ਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਗਾਇਕ ਦੇ ਪ੍ਰਸ਼ੰਸਕਾਂ 'ਚ ਸੋਗ ਦਾ ਮਾਹੌਲ ਹੈ। ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- ਬੋਨੀ ਕਪੂਰ ਦੀ ਬੇਟੀ ਖੁਦ ਦੇ ਸਰੀਰ ਤੋਂ ਹੈ ਪਰੇਸ਼ਾਨ, ਪੋਸਟ ਸਾਂਝੀ ਕਰ ਬਿਆਨ ਕੀਤਾ ਦੁੱਖ
ਦੱਸ ਦਈਏ ਕਿ ਕਿੰਕੀ ਫ੍ਰੀਡਮੈਨ ਨੇ ਹਾਲ ਹੀ ਦੇ ਸਾਲਾਂ 'ਚ ਬਹੁਤ ਦਰਦ ਅਤੇ ਕਲਪਨਾਯੋਗ ਨੁਕਸਾਨ ਝੱਲਿਆ ਹੈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਕਿੰਕੀ ਉਦੋਂ ਤੱਕ ਜਿਉਂਦਾ ਰਹੇਗਾ ਜਦੋਂ ਤੱਕ ਉਸ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ ਅਤੇ ਉਸ ਦੇ ਗੀਤ ਗਾਏ ਜਾਂਦੇ ਹਨ। ”
ਇਹ ਖ਼ਬਰ ਵੀ ਪੜ੍ਹੋ- ਅਰਮਾਨ ਮਲਿਕ ਦੇ ਹੱਕ 'ਚ ਆਈ ਉਰਫੀ ਜਾਵੇਦ, ਗਲਤ ਕੁਮੈਂਟ ਕਰਨ ਵਾਲਿਆਂ ਨੂੰ ਲਗਾਈ ਫਟਕਾਰ
ਗਾਇਕ ਕਿੰਕੀ ਫ੍ਰੀਡਮੈਨ ਦਾ ਅਸਲੀ ਨਾਂ ਰਿਚਰਡ ਫ੍ਰੀਡਮੈਨ ਸੀ, ਜਿਸ ਨੇ ਆਪਣਾ ਬਚਪਨ ਟੈਕਸਾਸ 'ਚ ਬਿਤਾਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਟੈਕਸਾਸ ਯੂਨੀਵਰਸਿਟੀ ਤੋਂ ਕੀਤੀ। ਇਸ ਦੌਰਾਨ ਉਸ ਨੇ ਆਪਣਾ ਬੈਂਡ ਬਣਾਇਆ। ਉਸ ਦੀ ਪਹਿਲੀ ਐਲਬਮ 'ਸੋਲਡ ਅਮਰੀਕਨ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸ਼ਾਨਦਾਰ ਗੀਤਾਂ ਨੂੰ ਕੰਪੋਜ਼ ਕੀਤਾ ਅਤੇ ਆਵਾਜ਼ ਦਿੱਤੀ। ਉਨ੍ਹਾਂ ਦੇ ਗੀਤਾਂ ਦੀ ਸੂਚੀ 'ਚ ਰਾਈਡ 'ਐਮ ਜਿਊਬੁਆਏ, ਹੋਨਕੀ ਟਾਊਨ ਹੀਰੋਜ਼, ਦਿ ਬੈਲਾਡ ਆਫ਼ ਚਾਰਲਸ ਵਿਟਮੈਨ ਅਤੇ ਰਾਈਡ 'ਏਮ ਜਿਊਬੌਏ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।