ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ ! ਕਿਹਾ- ਨਹੀਂ ਕਰਾਵਾਂਗਾ ਸਰਜਰੀ

Friday, Jul 03, 2026 - 12:52 PM (IST)

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ ! ਕਿਹਾ- ਨਹੀਂ ਕਰਾਵਾਂਗਾ ਸਰਜਰੀ

ਐਂਟਰਟੇਨਮੈਂਟ ਡੈਸਕ - ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਸਿਹਤ ਨਾਲ ਜੁੜੀ ਸਮੱਸਿਆ ਦੇ ਖੁਲਾਸਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਗਾਇਕ ਨੇ ਦੱਸਿਆ ਕਿ ਉਹ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਿੱਤੇ ਦੀ ਪੱਥਰੀ ਦੀ ਸਮੱਸਿਆ ਨਾਲ ਜੀ ਰਹੇ ਹਨ। ਸਰਜਰੀ ਦੀ ਸਲਾਹ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਇਹ ਪ੍ਰਕਿਰਿਆ ਨਾ ਕਰਾਉਣ ਦਾ ਫੈਸਲਾ ਕੀਤਾ, ਕਿਉਂਕਿ ਪੱਥਰੀ ਕਾਰਨ ਉਨ੍ਹਾਂ ਨੂੰ ਜ਼ਿਆਦਾ ਕੋਈ ਤਕਲੀਫ ਨਹੀਂ ਹੋ ਰਹੀ।

ਇਹ ਵੀ ਪੜ੍ਹੋ: ਵੱਡੀ ਖਬਰ; ਸਲਮਾਨ ਖ਼ਾਨ ਫਾਇਰਿੰਗ ਮਾਮਲੇ 'ਚ ਅਨਮੋਲ ਬਿਸ਼ਨੋਈ ਕਰੇਗਾ ਸਰੰਡਰ!

PunjabKesari

ਆਪਣੀ ਬੀਮਾਰੀ ਦਾ ਪਤਾ ਲੱਗਣ ਦੇ ਉਸ ਪਲ ਨੂੰ ਯਾਦ ਕਰਦੇ ਹੋਏ ਦਿਲਜੀਤ ਨੇ ਕਿਹਾ, ਸਾਲ 2015 ਵਿੱਚ ਮੇਰੇ ਢਿੱਡ ਵਿੱਚ ਮਾਮੂਲੀ ਦਰਦ ਹੋ ਰਹੀ ਸੀ, ਜਿਸ ਕਾਰਨ ਉਹ ਚੈੱਕਅਪ ਲਈ ਡਾਕਟਰ ਕੋਲ ਗਏ। ਜਾਂਚ ਦੌਰਾਨ ਡਾਕਟਰ ਨੇ ਦੱਸਿਆ ਕਿ ਮੇਰੇ ਪਿੱਤੇ ਵਿੱਚ 11 ਜਾਂ 12 mm ਦੀ ਪੱਥਰੀ ਹੈ। ਮੈਂ ਕਿਹਾ ਠੀਕ ਹੈ, ਪਰ ਮੈਨੂੰ ਕੀ ਕਰਨਾ ਚਾਹੀਦਾ ਹੈ, ਜਿਸ 'ਤੇ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਆਪ੍ਰੇਸ਼ਨ ਕਰਾਉਣ ਦੀ ਸਲਾਹ ਦੇ ਦਿੱਤੀ। ਹਾਲਾਂਕਿ, ਇੱਕ ਦੋਸਤ ਦੀ ਸਲਾਹ ਨੇ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ: ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ ਦਿੱਤੀ ਕੰਨੋ-ਕੰਨ ਖ਼ਬਰ

PunjabKesari

ਗਾਇਕ ਨੇ ਅੱਗੇ ਦੱਸਿਆ ਕਿ, ਮੇਰੇ ਦੋਸਤ ਨੇ ਕਿਹਾ ਸੀ ਕਿ ਜੇਕਰ ਇਹ ਪੱਥਰੀ ਕੋਈ ਤਕਲੀਫ ਨਹੀਂ ਦੇ ਰਹੀ, ਤਾਂ ਆਪ੍ਰੇਸ਼ਨ ਦੀ ਲੋੜ ਨਹੀਂ ਹੈ। 2015 ਤੋਂ 2026 ਤੱਕ, ਮੈਂ ਕੋਈ ਆਪ੍ਰੇਸ਼ਨ ਨਹੀਂ ਕਰਵਾਇਆ ਅਤੇ ਇਸ ਚੀਜ਼ ਤੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ। ਮੇਰਾ ਮੰਨਣਾ ਹੈ ਕਿ ਉਹ ਚੀਜ਼ ਚਲੀ ਗਈ ਹੈ ਪਰ ਸਾਵਧਾਨੀ ਵਜੋਂ ਮੈਂ ਦਵਾਈ ਨਾਲ ਲੈ ਕੇ ਚੱਲਦਾ ਹਾਂ ਪਰ ਇਸ ਦੀ ਵਰਤੋਂ ਨਹੀਂ ਕਰਦਾ। ਦਿਲਜੀਤ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਇਹ ਗੱਲ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਲੁਕਾ ਕੇ ਰੱਖੀ ਸੀ।

PunjabKesari

ਇਹ ਵੀ ਪੜ੍ਹੋ: ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ ਲਾੜੀ ? ਤਰੀਕ ਹੋਈ ਫਾਈਨਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News