ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ
Thursday, Jan 01, 2026 - 04:23 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਇਸ ਵਾਰ ਆਪਣੇ ਗੀਤਾਂ ਨਹੀਂ, ਸਗੋਂ ਆਪਣੀ ਨਿੱਜੀ ਸੋਚ ਨੂੰ ਲੈ ਕੇ ਚਰਚਾ ਵਿੱਚ ਹੈ। ਹਾਲ ਹੀ ਵਿੱਚ ਨੇਹਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ, ਮਿਊਜ਼ਿਕ ਪ੍ਰੋਡਿਊਸਰ ਸਮੀਰ ਉਦਯਾਨੀ ਨੇ ਬੱਚੇ ਨਾ ਕਰਨ ਦਾ ਫੈਸਲਾ ਕੀਤਾ ਹੈ। ਨੇਹਾ ਨੇ ਬੇਬਾਕੀ ਨਾਲ ਕਿਹਾ, "ਅਸੀਂ ਤੈਅ ਕੀਤਾ ਹੈ ਕਿ ਅਸੀਂ ਬੱਚੇ ਨਹੀਂ ਕਰਾਂਗੇ। ਅਸੀਂ ਆਪਣੀ ਮੋਹ-ਮਾਇਆ ਆਪਣੇ ਨਾਲ ਹੀ ਖ਼ਤਮ ਕਰ ਦਿਆਂਗੇ"। ਸਿੰਗਰ ਨੇ ਸਾਫ਼ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਊਣ ਦਾ ਹੱਕ ਹੈ ਅਤੇ ਇਸ ਤਰ੍ਹਾਂ ਦੇ ਫੈਸਲੇ ਸਮਾਜਿਕ ਦਬਾਅ ਹੇਠ ਨਹੀਂ ਲੈਣੇ ਚਾਹੀਦੇ।

ਵਿਰਾਸਤ ਦਾ ਜੈਵਿਕ ਹੋਣਾ ਜ਼ਰੂਰੀ ਨਹੀਂ
ਜਦੋਂ ਨੇਹਾ ਤੋਂ ਇਸ ਫੈਸਲੇ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਖਾਸ ਕਾਰਨ ਨਹੀਂ ਹੈ, ਬਸ ਉਨ੍ਹਾਂ ਦੋਵਾਂ ਨੂੰ ਲੱਗਦਾ ਹੈ ਕਿ ਵਿਰਾਸਤ (Legacy) ਦਾ ਹਮੇਸ਼ਾ ਜੈਵਿਕ (Biological) ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਆਪਣੀ ਨਿੱਜੀ ਪਸੰਦ ਦੱਸਿਆ ਹੈ। ਨੇਹਾ ਮੁਤਾਬਕ ਉਹ ਅਤੇ ਉਨ੍ਹਾਂ ਦੇ ਪਤੀ Creative field ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਲਈ ਉਨ੍ਹਾਂ ਦੀ Creation ਹੀ ਪਹਿਲਾ ਪਿਆਰ ਹੈ। ਨੇਹਾ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣਨਾ ਚਾਹੁੰਦੇ ਹਨ। ਉਨ੍ਹਾਂ ਲਈ ਵਿਆਹ ਅਤੇ ਰਿਸ਼ਤੇ ਦਾ ਮਤਲਬ ਇਕੱਠੇ ਖੁਸ਼ ਰਹਿਣਾ ਹੈ, ਨਾ ਕਿ ਸਿਰਫ਼ ਬੱਚਿਆਂ ਨੂੰ ਜਨਮ ਦੇਣਾ। ਉਨ੍ਹਾਂ ਅਨੁਸਾਰ ਇਹ ਉਨ੍ਹਾਂ ਦੀ ਨਿੱਜੀ ਚੋਣ ਹੈ ਅਤੇ ਇਸ ਨੂੰ ਸਮਾਜਿਕ ਪਰੰਪਰਾਵਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ: ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...

