ਇਸ ਮਸ਼ਹੂਰ ਅਦਾਕਾਰ ਅਤੇ ਉਸ ਦੇ ਪਿਤਾ ਦਾ ਭੀੜ ਨੇ ਕੁੱਟ-ਕੁੱਟ ਕੇ ਕੀਤਾ ਕਤਲ, ਜਾਣੋ ਪੂਰਾ ਮਾਮਲਾ

Tuesday, Aug 06, 2024 - 01:43 PM (IST)

ਇਸ ਮਸ਼ਹੂਰ ਅਦਾਕਾਰ ਅਤੇ ਉਸ ਦੇ ਪਿਤਾ ਦਾ ਭੀੜ ਨੇ ਕੁੱਟ-ਕੁੱਟ ਕੇ ਕੀਤਾ ਕਤਲ, ਜਾਣੋ ਪੂਰਾ ਮਾਮਲਾ

ਮੁੰਬਈ- ਇਸ ਮਸ਼ਹੂਰ ਅਦਾਕਾਰ ਅਤੇ ਉਸ ਦੇ ਪਿਤਾ ਨੂੰ ਪਿਛਲੇ ਸੋਮਵਾਰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਸ਼ਾਂਤੋ ਖਾਨ ਅਤੇ ਉਨ੍ਹਾਂ ਦੇ ਪਿਤਾ ਅਤੇ ਫਿਲਮ ਨਿਰਮਾਤਾ-ਨਿਰਦੇਸ਼ਕ ਸਲੀਮ ਖਾਨ ਦੀ। ਇਸ ਦੀ ਪੁਸ਼ਟੀ ਫੇਸਬੁੱਕ ਗਰੁੱਪ 'ਬੰਗਲਾ ਕਲਚਿਤਰਾ' ਦੀ ਪੋਸਟ ਦੁਆਰਾ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਂਤੋ ਖਾਨ ਇੱਕ ਬੰਗਲਾਦੇਸ਼ੀ ਅਦਾਕਾਰ ਹੈ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਇੱਕ ਫਿਲਮ ਨਿਰਦੇਸ਼ਕ ਹੋਣ ਤੋਂ ਇਲਾਵਾ ਚੰਦਪੁਰ ਸਦਰ ਉਪਜ਼ਿਲਾ ਦੀ ਲਕਸ਼ਮੀਪੁਰ ਮਾਡਲ ਯੂਨੀਅਨ ਪ੍ਰੀਸ਼ਦ ਦੇ ਪ੍ਰਧਾਨ ਵੀ ਸਨ। ਇਹ ਘਟਨਾ ਉਥੋਂ ਦੇ ਮਾੜੇ ਹਾਲਾਤਾਂ ਕਾਰਨ ਵਾਪਰੀ ਹੈ।

ਇਹ ਖ਼ਬਰ ਵੀ ਪੜ੍ਹੋ -ਸਿਰ ਮੁਨਵਾਉਣ ਤੋਂ ਬਾਅਦ ਹਿਨਾ ਖ਼ਾਨ ਨੇ ਨਵੇਂ ਲੁੱਕ ਦਾ ਵੀਡੀਓ ਕੀਤਾ ਸਾਂਝਾ, ਕਿਹਾ- ਹਾਰ ਨਹੀਂ ਮੰਨਾਂਗੀ

ਕੀ ਹੈ ਪੂਰਾ ਮਾਮਲਾ?
ਰਿਪੋਰਟਾਂ ਮੁਤਾਬਕ ਸ਼ਾਂਤੋ ਅਤੇ ਉਸ ਦਾ ਪਿਤਾ ਸਲੀਮ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਤੋਂ ਬਲੀਆ ਯੂਨੀਅਨ ਦੇ ਫਰੱਕਾਬਾਦ ਬਾਜ਼ਾਰ 'ਚ ਹੋ ਰਹੀ ਹਿੰਸਾ 'ਚ ਸ਼ਾਮਲ ਹੋਏ । ਜਿਸ ਤੋਂ ਬਾਅਦ ਉਨ੍ਹਾਂ ਨੇ ਭੀੜ ਦਾ ਸਾਹਮਣਾ ਕੀਤਾ। ਉਸ ਸਮੇਂ ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਗੋਲੀਬਾਰੀ ਕਰਕੇ ਆਪਣਾ ਬਚਾਅ ਕੀਤਾ ਪਰ ਬਾਅਦ 'ਚ ਹਮਲਾਵਰਾਂ ਨੇ ਸਲੀਮ ਖਾਨ ਅਤੇ ਸ਼ਾਂਤੋ ਖਾਨ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ -ਯੂਟਿਊਬਰ ਐਲਵਿਸ਼ ਯਾਦਵ ਨੇ ਬੰਗਲਾਦੇਸ਼ ਦੇ ਮੁੱਦੇ ਨੂੰ ਲੈ ਕੇ PM Modi ਨੂੰ ਕੀਤਾ ਟਵੀਟ, ਲੋਕਾਂ ਨੇ ਕੀਤਾ ਸਮਰਥਨ

ਸ਼ਾਂਤੋ-ਸਲੀਮ ਵਿਰੁੱਧ ਇਹ ਕੇਸ ਸਨ ਦਰਜ 
ਜਾਣਕਾਰੀ ਮੁਤਾਬਕ ਸਲੀਮ ਖਾਨ ਨੂੰ ਚਾਂਦਪੁਰ ਸਮੁੰਦਰੀ ਸਰਹੱਦ 'ਤੇ ਪਦਮਾ-ਮੇਘਨਾ ਨਦੀ 'ਚ ਸੈਂਕੜੇ ਡਰੇਜ਼ਰਾਂ ਨਾਲ ਗੈਰ-ਕਾਨੂੰਨੀ ਢੰਗ ਨਾਲ ਰੇਤ ਕੱਢਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਲਈ ਉਸ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਅਤੇ ਮੌਜੂਦਾ ਸਮੇਂ 'ਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ 'ਚ ਉਸ ਖ਼ਿਲਾਫ਼ ਕੇਸ ਚੱਲ ਰਿਹਾ ਸੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਉਸ ਦੇ ਪੁੱਤਰ ਸ਼ਾਂਤੋ ਖ਼ਾਨ ਖ਼ਿਲਾਫ਼ ਵੀ 3.25 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਸ਼ਾਂਤੋ'ਤੇ ਸਮੇਂ 'ਤੇ ਜਾਇਦਾਦਾਂ ਦਾ ਐਲਾਨ ਨਾ ਕਰਨ ਅਤੇ ਗੈਰ-ਕਾਨੂੰਨੀ ਜਾਇਦਾਦ ਹਾਸਲ ਕਰਨ ਦੇ ਦੋਸ਼ ਵੀ ਲੱਗੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News