ਅਦਾਕਾਰ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਕੰਟੈਸਟੈਂਟ, ਕਿਹਾ...

Wednesday, Oct 09, 2024 - 01:11 PM (IST)

ਅਦਾਕਾਰ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਕੰਟੈਸਟੈਂਟ, ਕਿਹਾ...

ਮੁੰਬਈ- ਟੀ.ਵੀ. ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਰ ਸੀਜ਼ਨ ਸਲਮਾਨ ਖ਼ਾਨ ਵੱਲੋਂ ਹੋਸਟ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਲਮਾਨ ਤੋਂ ਬਿਨਾਂ ਇਹ ਵਿਵਾਦਿਤ ਸ਼ੋਅ ਦਾ ਅਧੂਰਾ ਹੈ। ਪ੍ਰਸ਼ੰਸਕ ਇਸ ਦਾ ਬੇਹੱਦ ਇੰਤਜ਼ਾਰ ਕਰਦੇ ਹਨ ਅਤੇ ਜਦੋਂ ਇਹ ਸ਼ੁਰੂ ਹੁੰਦਾ ਹੈ, ਲੋਕ ਸਲਮਾਨ ਦੇ ਵੀਕੈਂਡ ਦੀ ਵਾਰ ਦਾ ਇੰਤਜ਼ਾਰ ਕਰਦੇ ਹਨ। ਕਿਉਂਕਿ ਵੀਕੈਂਡ ਕਾ ਵਾਰ 'ਚ ਸਲਮਾਨ ਨੂੰ ਅਕਸਰ ਕੰਟੈਸਟੈਂਟ ਦੀ ਕਲਾਸ ਲਗਾਉਂਦੇ ਹੋਏ ਵੇਖਿਆ ਜਾਂਦਾ ਹੈ। ਇਸ ਵਿਚਾਲੇ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਸ ਵੀਡੀਓ 'ਚ ਸਲਮਾਨ ਕੰਟੈਸਟੈਂਟ ਦੀ ਕਲਾਸ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਲਾਈਵ ਸ਼ੋਅ ਦੌਰਾਨ ਕੰਟੈਸਟੈਂਟ ਦੀ ਕਲਾਸ ਲੈਂਦੇ ਹਨ। ਬਿੱਗ ਬੌਸ ਸੀਜ਼ਨ 11 'ਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਜਦੋਂ ਜ਼ੁਬੈਰ ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਪ੍ਰਿਯਾਮਣੀ ਨੇ ਦੂਜੇ ਧਰਮ 'ਚ ਵਿਆਹ ਕਰਨ ਨੂੰ ਲੈ ਕੇ ਟਰੋਲਰਾਂ ਨੂੰ ਦਿੱਤਾ ਜਵਾਬ,ਕਿਹਾ...

ਸੀਜ਼ਨ 11 'ਚ ਜ਼ੁਬੈਰ ਖ਼ਾਨ ਨੇ ਅਰਸ਼ੀ ਖ਼ਾਨ ਨਾਲ ਗਲਤ ਵਿਵਹਾਰ ਕੀਤਾ ਸੀ। ਔਰਤਾਂ ਪ੍ਰਤੀ ਉਸ ਦੇ ਰਵੱਈਏ ਨੂੰ ਦੇਖ ਕੇ ਸਲਮਾਨ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ ਕੁੱਤਾ ਬਣਾਉਣ ਤੱਕ ਦੀ ਧਮਕੀ ਵੀ ਦਿੱਤੀ ਸੀ। ਸਲਮਾਨ ਨੇ ਆਪਣਾ ਗੁੱਸਾ ਸ਼ਾਇਦ ਹੀ ਕਿਸੇ ਹੋਰ ਪ੍ਰਤੀਯੋਗੀ 'ਤੇ ਇਸ ਤਰੀਕੇ ਨਾਲ ਜ਼ਾਹਰ ਕੀਤਾ ਹੋਵੇ। ਸਲਮਾਨ ਦੇ ਗੁੱਸੇ ਭਰੇ ਲੁੱਕ ਨੂੰ ਦੇਖ ਜ਼ੁਬੈਰ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ।

 

ਸਲਮਾਨ ਨੇ ਕੀ ਕਿਹਾ ਸੀ ?

ਉਸ ਸਮੇਂ ਸਲਮਾਨ ਖ਼ਾਨ ਨੇ ਵੀਕੈਂਡ ਕਾ ਵਾਰ 'ਚ ਸਾਰੇ ਮੁਕਾਬਲੇਬਾਜ਼ਾਂ ਦੇ ਸਾਹਮਣੇ ਜ਼ੁਬੈਰ 'ਤੇ ਭੜਕਦੇ ਹੋਏ ਕਿਹਾ ਸੀ, ' ਆ ਰਿਹਾ ਹਾਂ, ਬੇਟਾ, ਮੈਂ ਤੇਰੇ ਕੋਲ ਆ ਰਿਹਾ ਹਾਂ। ਰੱਬ ਦੀ ਸੌਂਹ ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾ ਨਾਂ ਸਲਮਾਨ ਖ਼ਾਨ ਨਹੀਂ। ਇਸ 'ਤੇ ਜ਼ੁਬੈਰ ਮੁਆਫ਼ੀ ਮੰਗਦੇ ਹੋਏ ਕਹਿੰਦੇ ਹਨ, ਮੁਆਫ਼ ਕਰੋ ਭਾਈਜਾਨ, ਜਦਕਿ ਸਲਮਾਨ ਕਹਿੰਦੇ ਹਨ, 'ਭਾਈ, ਨੱਲੇ ਡੌਨ, ਮੈਂ ਦਿਖਾਉਂਦਾ ਤੈਨੂੰ ਹੁਣ ਮੈਂ ਕੀ ਕਰਦਾ ਹਾਂ। ਚੁੱਪ ਕਰ ਬੈਠ ਉੱਥੇ, ਮੈਂ ਆ ਰਿਹਾ ਹਾਂ ਤੇਰੇ ਕੋਲ।ਅੱਗੋਂ ਸਲਮਾਨ ਨੇ ਗੁੱਸੇ ਨਾਲ ਕਿਹਾ, 'ਦੋ ਰੁਪਏ ਦੀ ਔਰਤ? ਤੂੰ ਕੀ ਆ ਓਏ ? ਮੈਂ ਆਪਣੀ ਔਕਾਤ ਤੇ ਆ ਜਾਵਾਂਗਾ। ਔਕਾਤ ਕੀ ਹੈ ਤੇਰੀ? ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਆਏ ਸੀ, ਤਾਂ ਉਸ ਸਮੇਂ ਵੀ ਤੇਰੀ ਕਿਹੜੀ ਔਕਾਤ ਸੀ ? ਸਲਮਾਨ ਕਹਿੰਦੇ ਹਨ, 'ਹੁਣ ਔਕਾਤ 'ਤੇ ਆਵਾਂਗਾ, ਮਤਲਬ ਉਹ ਤਾਂ ਕੁਝ ਹੋਰ ਹੀ ਸੀ। ਉਸ ਤੋਂ ਵੀ ਹੇਠਾਂ ਡਿੱਗ ਰਹੇ ਹੋ। ਸਲਮਾਨ ਨੇ ਜ਼ੁਬੈਰ ਨੂੰ ਸਵਾਲ ਕੀਤਾ, 'ਤੁਸੀਂ ਇੱਥੇ ਕਿਉਂ ਆਏ ਹੋ?' ਜ਼ੁਬੈਰ ਕਹਿੰਦਾ, 'ਮੈਂ ਇੱਥੇ ਬੱਚਿਆਂ ਲਈ ਆਇਆ ਹਾਂ।'

ਇਹ ਖ਼ਬਰ ਵੀ ਪੜ੍ਹੋ -ਅੰਕਿਤਾ ਲੋਖੰਡੇ ਬਣਨ ਵਾਲੀ ਹੈ ਮਾਂ? ਬੇਬੀ ਬੰਪ ਛੁਪਾਉਂਦੇ ਦਾ ਵੀਡੀਓ ਹੋਇਆ ਵਾਇਰਲ

ਜ਼ੁਬੈਰ ਨੇ ਮੰਗੀ ਮੁਆਫ਼ੀ

ਸਲਮਾਨ ਖਾਨ ਨੇ ਗੁੱਸੇ ਵਿੱਚ ਕਿਹਾ ਕਿ ਤੁਸੀਂ ਅਜਿਹੇ ਬੱਚਿਆਂ ਨੂੰ ਘਰ ਵਾਪਸ ਲਿਆਓਗੇ। ਔਰਤਾਂ ਨਾਲ ਦੁਰਵਿਵਹਾਰ ਕਰਨ ਲਈ ਜਦੋਂ ਸਲਮਾਨ ਨੇ ਉਸ ਨੂੰ ਰੋਕਿਆ ਤਾਂ ਜ਼ੁਬੈਰ ਨੇ ਕਿਹਾ ਕਿ ਉਹ ਫਲੋਅ-ਫਲੋਅ 'ਚ ਨਿਕਲ ਗਿਆ ਸੀ। ਇਸ 'ਤੇ ਸਲਮਾਨ ਨੇ ਕਿਹਾ ਕਿ ਉਹ ਨਿਕਲ ਗਿਆ ? ਘਰ ਵਿੱਚੋਂ ਕੱਢੋਗੇ? ਕੀ ਤੁਸੀਂ ਇਸ ਨੂੰ ਆਪਣੀਆਂ ਭੈਣਾਂ ਉੱਪਰ ਕੱਢੋਗੇ? ਕੀ ਤੁਸੀਂ ਆਪਣੀ ਪਤਨੀ ਨਾਲ ਇਹ ਸ਼ਬਦ ਵਰਤੋਗੇ? ਫਿਰ ਇੱਥੇ ਕਿਉਂ? ਇਸ ਦੌਰਾਨ ਜ਼ੁਬੈਰ ਸਲਮਾਨ ਤੋਂ ਲਗਾਤਾਰ ਮੁਆਫੀ ਮੰਗਦੇ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News