ਜਿਮ 'ਚ ਵਰਕਆਊਟ ਕਰਨ ਦੌਰਾਨ ਹਾਦਸੇ ਦਾ ਸ਼ਿਕਾਰ ਹੋਈ ਇਹ ਅਦਾਕਾਰਾ

Wednesday, Oct 16, 2024 - 11:48 AM (IST)

ਜਿਮ 'ਚ ਵਰਕਆਊਟ ਕਰਨ ਦੌਰਾਨ ਹਾਦਸੇ ਦਾ ਸ਼ਿਕਾਰ ਹੋਈ ਇਹ ਅਦਾਕਾਰਾ

ਮੁੰਬਈ- ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਅਦਾਕਾਰਾ ਨੂੰ ਹਾਲ ਹੀ 'ਚ ਗੰਭੀਰ ਸੱਟ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਰਕੁਲ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਜਿਮ 'ਚ ਵਰਕਆਊਟ ਕਰ ਰਹੀ ਸੀ। ਵਰਕਆਊਟ ਦੌਰਾਨ ਅਦਾਕਾਰਾ 80 ਕਿਲੋ ਦੀ ਡੈੱਡਲਿਫਟ ਦਾ ਸੈਸ਼ਨ ਕਰ ਰਹੀ ਸੀ ਪਰ ਬਿਨਾਂ ਬੈਲਟ ਦੇ ਡੈੱਡਲਿਫਟ ਕਰਨ ਕਾਰਨ ਉਸ ਦੀ ਪਿੱਠ 'ਚ ਤਣਾਅ ਆ ਗਿਆ।ਇਸ ਹਾਦਸੇ ਤੋਂ ਬਾਅਦ ਰਕੁਲਪ੍ਰੀਤ ਸਿੰਘ ਨੂੰ ਕਰੀਬ ਇੱਕ ਹਫ਼ਤੇ ਲਈ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਵੇਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਹ ਖਬਰ ਸੁਣੀ, ਉਹ ਬਹੁਤ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਹੋਇਆ ਲਾਂਚ, ਪੂਰੀ ਟੀਮ ਆਈ ਨਜ਼ਰ

ਲਾਪਰਵਾਹੀ ਬਣੀ ਹਾਦਸੇ ਦਾ ਕਾਰਨ 
ਮੀਡੀਆ ਰਿਪੋਰਟਾਂ ਮੁਤਾਬਕ ਰਕੁਲਪ੍ਰੀਤ ਸਿੰਘ ਨਾਲ ਇਹ ਹਾਦਸਾ 5 ਅਕਤੂਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਹ ਆਰਾਮ ਕਰ ਰਹੀ ਹੈ। ਇਕ ਸੂਤਰ ਨੇ ਦੱਸਿਆ ਕਿ 5 ਅਕਤੂਬਰ ਦੀ ਸਵੇਰ ਰਕੁਲ ਜਿਮ 'ਚ ਵਰਕਆਊਟ ਕਰ ਰਹੀ ਸੀ। ਅਦਾਕਾਰਾ 80 ਕਿਲੋ ਦੀ ਡੈੱਡਲਿਫਟ ਕਰ ਰਹੀ ਸੀ ਪਰ ਇਸ ਦੌਰਾਨ ਉਸ ਨੇ ਬੈਲਟ ਨਹੀਂ ਪਾਈ ਹੋਈ ਸੀ।ਬਿਨਾਂ ਬੈਲਟ ਦੇ ਡੈੱਡਲਿਫਟ ਕਰਨ ਕਾਰਨ ਅਦਾਕਾਰਾ ਦੀ ਪਿੱਠ 'ਤੇ ਸੱਟ ਲੱਗ ਗਈ ਸੀ। ਸੂਤਰ ਨੇ ਦੱਸਿਆ ਕਿ ਇਸ ਦੇ ਬਾਵਜੂਦ ਰਕੁਲ ਨੇ ਖੁਦ ਨੂੰ ਵਰਕਆਊਟ ਲਈ ਜ਼ੋਰ ਦਿੱਤਾ ਅਤੇ ਕਸਰਤ ਜਾਰੀ ਰੱਖੀ। ਇਸ ਕਾਰਨ ਉਸ ਦੀ ਸੱਟ ਬਹੁਤ ਗੰਭੀਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ -ਮਾਂ ਕਾਲੀ ਦੇ ਦਰਸ਼ਨਾਂ ਲਈ ਹਰਿਦੁਆਰ ਪੁੱਜੇ ਹਨੀ ਸਿੰਘ, ਲਿਆ ਆਸ਼ੀਰਵਾਦ

ਡਾਕਟਰ ਨੇ ਬੈੱਡ ਰੈਸਟ ਦੀ ਦਿੱਤੀ ਸਲਾਹ
ਸੂਤਰ ਨੇ ਦੱਸਿਆ ਕਿ ਪਿੱਠ ਦੀ ਸੱਟ ਕਾਰਨ ਡਾਕਟਰ ਨੇ ਰਕੁਲਪ੍ਰੀਤ ਸਿੰਘ ਨੂੰ ਪੂਰਾ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਹੈ। ਉਸ ਦੀਆਂ L4, L5 ਅਤੇ S1 ਨਸਾਂ ਬਲਾਕ ਹੋ ਗਈਆਂ ਹਨ। ਹਾਲਾਂਕਿ ਉਸ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।ਰਕੁਲਪ੍ਰੀਤ ਸਿੰਘ ਦੀ ਸਿਹਤ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਚਿੰਤਤ ਹਨ। ਸੂਤਰ ਨੇ ਇਹ ਵੀ ਦੱਸਿਆ ਕਿ ਰਕੁਲਪ੍ਰੀਤ ਨੇ ਇਸ ਦਰਦ 'ਚ ਵੀ ਸ਼ੂਟਿੰਗ ਜਾਰੀ ਰੱਖੀ ਹੋਈ ਹੈ। ਉਹ ਪੇਨ ਕਿਲਰ ਲੈ ਕੇ ਆਪਣੀ ਆਉਣ ਵਾਲੀ ਫਿਲਮ 'ਦੇ ਦੇ ਪਿਆਰ ਦੇ 2' ਦੀ ਸ਼ੂਟਿੰਗ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News