ਫਿਲਮ 'Singam 3' ਦੀ ਇਹ ਅਦਾਕਾਰਾ ਹੋਈ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

Sunday, Oct 20, 2024 - 02:52 PM (IST)

ਫਿਲਮ 'Singam 3' ਦੀ  ਇਹ ਅਦਾਕਾਰਾ ਹੋਈ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਮੁੰਬਈ- ਫਿਲਮ ਇੰਡਸਟਰੀ ਤੋਂ ਖਬਰ ਆ ਰਹੀ ਹੈ ਕਿ ਆਉਣ ਵਾਲੀ ਫਿਲਮ 'ਸਿੰਘਮ 3' ਦੀ ਅਦਾਕਾਰਾ ਸ਼ਬਰੀਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਬਰੀਨ ਬਾਰੇ ਹੋਰ ਵੀ ਕਈ ਗੱਲਾਂ ਸਾਹਮਣੇ ਆਈਆਂ ਹਨ, ਜੋ ਆਪਣੇ ਆਪ 'ਚ ਹੈਰਾਨੀਜਨਕ ਹਨ। ਜੀ ਹਾਂ, ਸ਼ਬਰੀਨ ਬਾਰੇ ਕਈ ਗੱਲਾਂ ਕਹੀਆਂ ਜਾ ਰਹੀਆਂ ਹਨ ਜਿਵੇਂ ਕਿ ਕਿਡਨੈਪਿੰਗ, ਪ੍ਰੇਮ ਸਬੰਧ ਆਦਿ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ?

ਪੁਲਸ ਨੇ ਕੀਤਾ ਗ੍ਰਿਫਤਾਰ 
ਦਰਅਸਲ, ਮਾਮਲਾ ਇਹ ਹੈ ਕਿ ਮੁੰਬਈ ਪੁਲਸ ਨੇ ਅਦਾਕਾਰਾ ਸ਼ਬਰੀਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਸ਼ਬਰੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਬਰੀਨ ਦਾ ਬ੍ਰਿਜੇਸ਼ ਸਿੰਘ ਨਾਂ ਦੇ ਵਿਅਕਤੀ ਨਾਲ ਅਫੇਅਰ ਚੱਲ ਰਿਹਾ ਸੀ ਪਰ ਸ਼ਬਰੀਨ ਮੁਸਲਿਮ ਭਾਈਚਾਰੇ ਤੋਂ ਆਉਂਦੀ ਹੈ ਅਤੇ ਬ੍ਰਿਜੇਸ਼ ਰਾਜਪੂਤ ਹਿੰਦੂ ਹੈ। ਅਜਿਹੇ 'ਚ ਪਰਿਵਾਰ ਦੋਵਾਂ ਦੇ ਵਿਆਹ ਦੇ ਖਿਲਾਫ ਸੀ।

ਸ਼ਬਰੀਨ 'ਸਿੰਘਮ 3' 'ਚ ਕਰ ਰਹੀ ਹੈ ਕੰਮ 
ਹਾਲਾਂਕਿ ਸ਼ਬਰੀਨ 'ਸਿੰਘਮ 3' ਅਤੇ ਕ੍ਰਾਈਮ ਪੈਟਰੋਲ ਵਰਗੇ ਟੀ.ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ ਪਰ ਉਹ ਕਾਲਪਨਿਕ ਦੁਨੀਆ 'ਚ ਇੰਨੀ ਗੁਆਚ ਗਈ ਕਿ ਉਸ ਨੂੰ ਖੁਦ ਵੀ ਸਮਝ ਨਹੀਂ ਆਈ ਕਿ ਉਹ ਕਦੋਂ ਅਪਰਾਧ ਦੇ ਨੇੜੇ ਆ ਗਈ। ਕੋਈ ਕਿੰਨਾ ਵੀ ਵੱਡਾ ਦੋਸ਼ੀ ਕਿਉਂ ਨਾ ਹੋਵੇ, ਚਾਹੇ ਉਹ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ, ਉਹ ਪੁਲਸ ਤੋਂ ਬਚ ਨਹੀਂ ਸਕਦਾ ਅਤੇ ਅਜਿਹਾ ਹੀ ਕੁਝ ਸ਼ਬਰੀਨ ਨਾਲ ਹੋਇਆ। ਪੁਲਸ ਨੇ ਸ਼ਬਰੀਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ 'ਚ ਭੇਜ ਦਿੱਤਾ ਹੈ।

ਧਰਮ ਕਾਰਨ ਨਹੀਂ ਹੋਇਆ ਵਿਆਹ 
ਸ਼ਬਰੀਨ ਤੋਂ ਇਲਾਵਾ ਜੇਕਰ ਉਸ ਦੇ ਪ੍ਰੇਮੀ ਬ੍ਰਿਜੇਸ਼ ਦੀ ਗੱਲ ਕਰੀਏ ਤਾਂ ਪੁਲਸ ਇਸ ਮਾਮਲੇ 'ਚ ਉਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਇੱਕ ਮਹਿਲਾ ਸਾਥੀ ਵੀ ਸ਼ਾਮਲ ਪਾਈ ਗਈ ਹੈ, ਜਿਸ ਦੀ ਪੁਲਸ ਤਲਾਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਬਰੀਨ ਅਤੇ ਬ੍ਰਿਜੇਸ਼ ਪਿਛਲੇ ਕੁਝ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ। ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਸ਼ਬਰੀਨ ਜਾਤ ਅਤੇ ਧਰਮ ਦੇ ਬੰਧਨਾਂ ਨੂੰ ਤੋੜ ਕੇ ਬ੍ਰਿਜੇਸ਼ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਰਾਜਪੂਤ ਪਰਿਵਾਰ ਨਾਲ ਸਬੰਧਤ ਬ੍ਰਿਜੇਸ਼ ਸਿੰਘ ਦਾ ਪਰਿਵਾਰ ਮੁਸਲਿਮ ਭਾਈਚਾਰੇ ਦੀ ਸ਼ਬਰੀਨ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ।

ਸ਼ਬਰੀਨ ਨੇ ਅਪਨਾਇਆ ਇਹ ਰਸਤਾ
ਸ਼ਬਰੀਨ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਨਾ ਤਾਂ ਉਹ ਅਤੇ ਨਾ ਹੀ ਬ੍ਰਿਜੇਸ਼ ਪਰਿਵਾਰ ਨੂੰ ਮਨਾ ਸਕੇ। ਅਜਿਹੇ 'ਚ ਸ਼ਬਰੀਨ ਨੇ ਉਹ ਰਸਤਾ ਅਪਣਾਇਆ ਜੋ ਉਸ ਦੇ ਸਲਾਖਾਂ ਪਿੱਛੇ ਜਾਣ ਦਾ ਕਾਰਨ ਬਣਿਆ। ਸ਼ਬਰੀਨ ਨੇ ਬ੍ਰਿਜੇਸ਼ ਦੇ ਢਾਈ ਸਾਲ ਦੇ ਭਤੀਜੇ ਨੂੰ ਅਗਵਾ ਕਰ ਲਿਆ ਜੋ ਰੋਜ਼ਾਨਾ ਸਕੂਲ 'ਚ ਜਾਂਦਾ ਸੀ। ਦਰਅਸਲ ਸ਼ਨੀਵਾਰ ਸਵੇਰੇ ਜਦੋਂ ਬੱਚਾ ਸਕੂਲ 'ਚ ਪਹੁੰਚਿਆ ਤਾਂ ਕੁਝ ਦੇਰ ਬਾਅਦ ਸ਼ਬਰੀਨ ਉਸ ਨੂੰ ਲੈਣ ਪਹੁੰਚੀ। ਬੱਚੇ ਨੇ ਸ਼ਬਰੀਨ ਨੂੰ ਵੀ ਪਛਾਣ ਲਿਆ, ਇਸ ਲਈ ਉਹ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਿਆ।

ਪੁਲਸ ਨੇ ਜਾਂਚ ਕੀਤੀ ਸ਼ੁਰੂ
ਦੁਪਹਿਰ ਤੱਕ ਜਦੋਂ ਪ੍ਰਿੰਸ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਲਾਸ ਬਾਰੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੀ ਜਾਣ-ਪਛਾਣ ਵਾਲੀ ਔਰਤ ਨਾਲ ਚਲਾ ਗਿਆ ਹੈ। ਔਰਤ ਪ੍ਰਿੰਸ ਨੂੰ ਇਹ ਕਹਿ ਕੇ ਲੈ ਗਈ ਕਿ ਉਸ ਨੂੰ ਦਵਾਈ ਦੀ ਲੋੜ ਹੈ। ਜਦੋਂ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਸ਼ਬਰੀਨ ਬੱਚੇ ਨੂੰ ਇੱਕ ਆਟੋ 'ਚ ਲੈ ਕੇ ਜਾਂਦੀ ਦਿਖਾਈ ਦੇ ਰਹੀ ਸੀ ਅਤੇ ਉਸ ਦੇ ਨਾਲ ਇੱਕ ਹੋਰ ਔਰਤ ਦਿਖਾਈ ਦਿੱਤੀ। ਪੁਲਸ ਨੇ ਆਟੋ ਚਾਲਕ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਆਟੋ ਨਾਇਗਾਓਂ 'ਚ ਛੱਡ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News