ਪ੍ਰੇਮਿਕਾ ਨਾਲ ਸੱਤ ਫੇਰੇ ਲਵੇਗਾ 'ਕੁੰਡਲੀ ਭਾਗਿਆ' ਦਾ ਇਹ ਅਦਾਕਾਰ, ਦੇਖੋ ਹਲਦੀ ਸੈਰੇਮਨੀ ਦੀਆਂ ਖੂਬਸੂਰਤ ਤਸਵੀਰਾਂ

Sunday, Nov 28, 2021 - 05:13 PM (IST)

ਪ੍ਰੇਮਿਕਾ ਨਾਲ ਸੱਤ ਫੇਰੇ ਲਵੇਗਾ 'ਕੁੰਡਲੀ ਭਾਗਿਆ' ਦਾ ਇਹ ਅਦਾਕਾਰ, ਦੇਖੋ ਹਲਦੀ ਸੈਰੇਮਨੀ ਦੀਆਂ ਖੂਬਸੂਰਤ ਤਸਵੀਰਾਂ

ਮੁੰਬਈ : ਟੀ.ਵੀ. ਸੀਰੀਅਲ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਰਧਾ ਆਰੀਆ ਨੇ ਹਾਲ ਹੀ 'ਚ ਕੁਝ ਦਿਨ ਪਹਿਲਾਂ ਵਿਆਹ ਕੀਤਾ ਹੈ। ਸ਼ਰਧਾ ਆਰੀਆ ਤੋਂ ਬਾਅਦ ਅੱਜ ਇਸੇ ਸੀਰੀਅਲ ਦਾ ਇਕ ਹੋਰ ਅਦਾਕਾਰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਇਹ ਅਦਾਕਾਰ ਸੰਜੇ ਗਗਨਾਨੀ ਹੈ, ਜੋ ਸੀਰੀਅਲ ਵਿਚ ਪ੍ਰਿਥਵੀ ਮਲਹੋਤਰਾ ਦਾ ਕਿਰਦਾਰ ਨਿਭਾ ਰਿਹਾ ਹੈ।

PunjabKesari'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੇ ਵਿਆਹ ਤੋਂ ਬਾਅਦ, ਹੁਣ ਪ੍ਰਿਥਵੀ ਜੀ ਵੀ ਘੋੜੇ 'ਤੇ ਚੜ੍ਹ ਰਹੇ ਹਨ। ਸੰਜੇ ਗਗਨਾਨੀ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਸੰਜੇ ਗਗਨਾਨੀ ਅੱਜ ਯਾਨੀ 28 ਨਵੰਬਰ ਨੂੰ ਆਪਣੀ ਪ੍ਰੇਮਿਕਾ ਪੂਨਮ ਪ੍ਰੀਤ ਨਾਲ ਸੱਤ ਫੇਰੇ ਲੈਣ ਜਾ ਰਹੇ ਹਨ। ਸੰਜੇ ਅਤੇ ਪੂਨਮ ਦਾ ਵਿਆਹ ਦਿੱਲੀ 'ਚ ਹੋ ਰਿਹਾ ਹੈ। ਪਿਛਲੇ ਦਿਨੀਂ ਵਿਆਹ ਦੀਆਂ ਰਸਮਾਂ ਹੋਈਆਂ, ਜਿਸ 'ਚ ਸੰਜੇ ਗਗਨਾਨੀ ਦਾ ਆਨਸਕ੍ਰੀਨ ਪਰਿਵਾਰ ਵੀ ਸ਼ਾਮਲ ਹੋਣ ਲਈ ਪਹੁੰਚਿਆ।

PunjabKesari

27 ਨਵੰਬਰ ਨੂੰ ਸੰਜੇ ਗਗਨਾਨੀ ਅਤੇ ਪੂਨਮ ਪ੍ਰੀਤ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਹੋਈ। ਇਸ ਦੌਰਾਨ ਲਾੜਾ-ਲਾੜੀ ਨੇ ਬਾਕੀ ਮਹਿਮਾਨਾਂ ਨਾਲ ਖੂਬ ਮਸਤੀ ਕੀਤੀ। ਜਿਸ ਦੀਆਂ ਤਸਵੀਰਾਂ ਸੰਜੇ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

PunjabKesariPunjabKesariPunjabKesariPunjabKesariPunjabKesariPunjabKesari


author

Aarti dhillon

Content Editor

Related News