ਸੈੱਟ 'ਤੇ ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਖੁਦ ਦਿੱਤੀ ਜਾਣਕਾਰੀ

Saturday, Oct 19, 2024 - 10:47 AM (IST)

ਸੈੱਟ 'ਤੇ ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਖੁਦ ਦਿੱਤੀ ਜਾਣਕਾਰੀ

ਮੁੰਬਈ-ਟੀ.ਵੀ. ਇੰਡਸਟਰੀ ਦੇ ਚਹੇਤੇ ਪੁੱਤਰ ਫਹਿਮਾਨ ਖ਼ਾਨ ਨਾਲ ਵੱਡਾ ਹਾਦਸਾ ਹੋ ਗਿਆ ਹੈ। ਜੀ ਹਾਂ, ਸਟਾਰ ਪਲੱਸ ਟੀ.ਵੀ. ਦੇ ਸੀਰੀਅਲ 'ਇਸ ਇਸ਼ਕ ਕਾ ਰਬ ਰਾਖਾ' ਦੇ ਸੈੱਟ 'ਤੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਫਹਿਮਾਨ ਖ਼ਾਨ ਜ਼ਖਮੀ ਹੋ ਗਏ ਸਨ। ਫਹਿਮਾਨ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਤਸਵੀਰ ਸ਼ੇਅਰ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।

PunjabKesari

ਚਿਹਰੇ 'ਤੇ ਸੜੇ ਦਾ ਨਿਸ਼ਾਨ
ਦਰਅਸਲ ਫਹਿਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਦਾ ਚਿਹਰਾ ਸੜਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਨੱਕ ਸੜਨ ਕਾਰਨ ਲਾਲ ਹੋ ਗਿਆ ਹੈ। ਅਗਲੀ ਹੀ ਸਟੋਰੀ 'ਚ ਫਹਿਮਾਨ ਨੇ ਦੱਸਿਆ ਕਿ ਇਹ ਹਾਦਸਾ ਉਸ ਨਾਲ ਬੰਗਾਲੀ ਸੱਭਿਆਚਾਰ ਦਾ ਡਾਂਸ ਕਰਦੇ ਸਮੇਂ ਵਾਪਰਿਆ ਸੀ ਪਰ ਜ਼ਖਮੀ ਹੋਣ ਦੇ ਬਾਵਜੂਦ ਉਸ ਨੇ ਸ਼ੂਟਿੰਗ ਬੰਦ ਨਹੀਂ ਕੀਤੀ ਅਤੇ ਸੀਨ ਦੀ ਸ਼ੂਟਿੰਗ ਜਾਰੀ ਰੱਖੀ। ਫਹਿਮਾਨ ਖ਼ਾਨ ਨੇ ਲਿਖਿਆ- ਸ਼ੋਅ ਮਸਟ ਗੋ ਆਨ! ਦੱਸ ਦੇਈਏ ਕਿ ਇਨ੍ਹੀਂ ਦਿਨੀਂ ਫਹਿਮਾਨ ਖਾਨ ਆਪਣੀ ਕੋ-ਸਟਾਰ ਸੋਨਾਕਸ਼ੀ ਬੱਤਰਾ ਨਾਲ ਸੀਰੀਅਲ 'ਇਸ ਇਸ਼ਕ ਕਾ ਰਬ ਰਾਖਾ' ਦੀ ਸ਼ੂਟਿੰਗ ਕਰ ਰਹੇ ਹਨ। ਇਹ ਸੀਰੀਅਲ ਸਟਾਰ ਪਲੱਸ 'ਤੇ ਆ ਰਿਹਾ ਹੈ।

PunjabKesari

ਫੈਨਜ਼ ਫਹਿਮਾਨ ਦੀ ਕਰ ਰਹੇ ਹਨ ਤਾਰੀਫ਼
ਚਿਹਰਾ ਸੜਨ ਤੋਂ ਬਾਅਦ ਵੀ, ਫਹਿਮਾਨ ਖ਼ਾਨ ਨੇ ਸ਼ੋਅ ਦੀ ਸ਼ੂਟਿੰਗ ਜਾਰੀ ਰੱਖੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸ ਨੇ ਸੀਨ ਦੀ ਸ਼ੂਟਿੰਗ ਕਿਵੇਂ ਪੂਰੀ ਕੀਤੀ। ਫਹਿਮਾਨ ਖ਼ਾਨ ਦੀ ਤਸਵੀਰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਹਿਲਾਂ ਤਾਂ ਕਾਫੀ ਪਰੇਸ਼ਾਨ ਹੋ ਗਏ ਪਰ ਬਾਅਦ 'ਚ ਉਨ੍ਹਾਂ ਨੇ ਫਹਿਮਾਨ ਖਾਨ ਦੇ ਹੌਂਸਲੇ ਦੀ ਤਾਰੀਫ ਕੀਤੀ। ਫੈਮਨ ਦੇ ਪ੍ਰਸ਼ੰਸਕ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News