ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ ਮਾਲਕ; ਜਾਣੋ ਕੌਣ ਇਹ ਐਕਟਰ
Friday, Jun 19, 2026 - 01:10 PM (IST)
ਐਂਟਰਟੇਨਮੈਂਟ ਡੈਸਕ: 1990 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਅਰਵਿੰਦ ਸਵਾਮੀ ਨੇ 18 ਜੂਨ ਨੂੰ ਆਪਣਾ 56ਵਾਂ ਜਨਮਦਿਨ ਮਨਾਇਆ। ਇਸ ਅਦਾਕਾਰ ਨੇ 'ਰੋਜ਼ਾ' ਅਤੇ 'ਬੰਬੇ' ਵਰਗੀਆਂ ਫਿਲਮਾਂ ਰਾਹੀਂ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ, ਪਰ ਇਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਖੁਦ ਸਿਨੇਮਾ ਤੋਂ ਦੂਰੀ ਬਣਾ ਲਈ। ਫਿਰ ਇੱਕ ਭਿਆਨਕ ਹਾਦਸੇ ਵਿੱਚ ਅਪਾਹਜਤਾ ਹੰਢਾਈ, ਪਰ ਹੌਸਲਾ ਨਹੀਂ ਹਾਰਿਆ। ਅੱਜ ਇਹ ਅਦਾਕਾਰ 3300 ਕਰੋੜ ਰੁਪਏ ਦੇ ਬਿਜ਼ਨੈੱਸ ਸਾਮਰਾਜ ਦਾ ਮਾਲਕ ਹੈ। 90 ਦੇ ਦਹਾਕੇ ਵਿੱਚ ਅਰਵਿੰਦ ਸਵਾਮੀ ਦੇਸ਼ ਦੇ ਸਭ ਤੋਂ ਵੱਡੇ ਲਵਰ ਬੁਆਏ ਅਤੇ ਇੱਕ ਬਿਹਤਰੀਨ ਅਦਾਕਾਰ ਵਜੋਂ ਜਾਣੇ ਜਾਂਦੇ ਸਨ। ਮਨੀ ਰਤਨਮ ਵਰਗੇ ਦਿੱਗਜ ਨਿਰਦੇਸ਼ਕਾਂ ਦੇ ਚਹੇਤੇ ਅਰਵਿੰਦ ਦਾ ਕਰੀਅਰ ਬੁਲੰਦੀਆਂ 'ਤੇ ਸੀ, ਪਰ ਸਾਲ 2000 ਦੇ ਆਸ-ਪਾਸ ਉਨ੍ਹਾਂ ਨੇ ਅਚਾਨਕ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਜਦੋਂ ਉਹ ਮਹਿਜ਼ 30 ਸਾਲਾਂ ਦੇ ਸਨ, ਤਾਂ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਐਕਟਿੰਗ ਛੱਡ ਕੇ ਆਪਣੇ ਪਰਿਵਾਰਕ ਬਿਜ਼ਨੈੱਸ ਵੱਲ ਰੁਖ਼ ਕਰ ਲਿਆ।
ਇਹ ਵੀ ਪੜ੍ਹੋ: ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

ਸਾਲ 2005 ਵਿੱਚ, ਅਰਵਿੰਦ ਸਵਾਮੀ ਨੇ ਕਾਰੋਬਾਰ ਦੀ ਦੁਨੀਆ ਵਿੱਚ ਵੱਡਾ ਕਦਮ ਰੱਖਦਿਆਂ 'ਟੈਲੈਂਟ ਮੈਕਸੀਮਸ' ਨਾਮ ਦੀ ਇੱਕ ਕੰਪਨੀ ਸ਼ੁਰੂ ਕੀਤੀ, ਜੋ ਪੈਰੋਲ ਪ੍ਰੋਸੈਸਿੰਗ ਅਤੇ HR ਸੇਵਾਵਾਂ ਦਾ ਕੰਮ ਕਰਦੀ ਹੈ। ਪਰ ਅਜੇ ਬਿਜ਼ਨੈੱਸ ਸੈੱਟ ਹੋ ਹੀ ਰਿਹਾ ਸੀ ਕਿ ਉਸੇ ਸਾਲ (2005 ਵਿੱਚ) ਉਨ੍ਹਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਦੀ ਲੱਤ ਵਿੱਚ ਅਧਰੰਗ (Paralysis) ਹੋ ਗਿਆ। ਉਹ ਲੰਬੇ ਸਮੇਂ ਤੱਕ ਬਿਸਤਰ 'ਤੇ ਰਹੇ ਅਤੇ ਉਨ੍ਹਾਂ ਲਈ ਚੱਲਣਾ-ਫਿਰਨਾ ਵੀ ਮੁਸ਼ਕਲ ਹੋ ਗਿਆ। ਇਸ ਕਾਰਨ ਉਹ ਚਾਹ ਕੇ ਵੀ ਅਗਲੇ ਕਈ ਸਾਲਾਂ ਤੱਕ ਫਿਲਮਾਂ ਵਿੱਚ ਵਾਪਸੀ ਬਾਰੇ ਸੋਚ ਵੀ ਨਹੀਂ ਸਕਦੇ ਸਨ।
ਇਹ ਵੀ ਪੜ੍ਹੋ: NJ: ਘਰ 'ਚ ਭਿਆਨਕ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰ ਤੇ ਪਤਨੀ ਦੀ ਦਰਦਨਾਕ ਮੌਤ

ਜਿੱਥੇ ਆਮ ਇਨਸਾਨ ਅਜਿਹੀ ਸਰੀਰਕ ਅਤੇ ਮਾਨਸਿਕ ਸਥਿਤੀ ਵਿੱਚ ਹਿੰਮਤ ਹਾਰ ਜਾਂਦਾ ਹੈ, ਉੱਥੇ ਅਰਵਿੰਦ ਸਵਾਮੀ ਨੇ ਬਿਸਤਰ 'ਤੇ ਹੁੰਦਿਆਂ ਵੀ ਆਪਣੀ ਵਪਾਰਕ ਸੂਝ-ਬੂਝ ਨਾ ਕੰਪਨੀ 'Talent Maximus' ਨੂੰ ਅਰਸ਼ਾਂ 'ਤੇ ਪਹੁੰਚਾ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ, ਅੱਜ ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਟਰਨਓਵਰ 3,300 ਕਰੋੜ ਰੁਪਏ ਤੋਂ ਵੱਧ ਦਾ ਹੋ ਚੁੱਕਾ ਹੈ। ਲਗਭਗ 4-5 ਸਾਲਾਂ ਦੇ ਸਖ਼ਤ ਇਲਾਜ ਅਤੇ ਫਿਜ਼ੀਓਥੈਰੇਪੀ ਤੋਂ ਬਾਅਦ, ਅਰਵਿੰਦ ਸਵਾਮੀ ਨੇ ਨਾ ਸਿਰਫ਼ ਪੈਰਾਲਾਈਸਿਸ ਨੂੰ ਹਰਾਇਆ, ਸਗੋਂ ਸਾਲ 2013 ਵਿੱਚ ਮਣੀ ਰਤਨਮ ਦੇ ਕਹਿਣ 'ਤੇ ਫਿਲਮ 'ਕਾਦਲ' ਨਾਲ ਸਿਨੇਮਾ ਵਿੱਚ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਬਾਅਦ 2015 ਵਿੱਚ ਆਈ ਫਿਲਮ 'ਥਾਨੀ ਓਰੂਵਨ' ਵਿੱਚ ਉਨ੍ਹਾਂ ਦੇ ਖਲਨਾਇਕ ਦੇ ਕਿਰਦਾਰ ਅਤੇ ਕੰਗਨਾ ਰਣੌਤ ਦੀ ਫਿਲਮ 'ਥਲਾਈਵੀ' ਵਿੱਚ MGR ਦੇ ਰੋਲ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਇਹ ਵੀ ਪੜ੍ਹੋ: ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ ਇੰਡਸਟਰੀ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
