38 ਸਾਲਾ ਇਹ ਅਦਾਕਾਰ ‘ਬ੍ਰਹਮਾਸਤਰ 2’ ’ਚ 41 ਸਾਲਾ ਰਣਬੀਰ ਕਪੂਰ ਦਾ ਬਣੇਗਾ ਆਨਸਕ੍ਰੀਨ ਪਿਤਾ

Monday, Dec 11, 2023 - 03:30 PM (IST)

38 ਸਾਲਾ ਇਹ ਅਦਾਕਾਰ ‘ਬ੍ਰਹਮਾਸਤਰ 2’ ’ਚ 41 ਸਾਲਾ ਰਣਬੀਰ ਕਪੂਰ ਦਾ ਬਣੇਗਾ ਆਨਸਕ੍ਰੀਨ ਪਿਤਾ

ਮੁੰਬਈ (ਬਿਊਰੋ)– ਸਾਲ 2022 ’ਚ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ : ਪਾਰਟ ਵਨ– ਸ਼ਿਵਾ’ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ’ਤੇ 431 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਕਾਰਨ ਇਹ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ।

ਹੁਣ ਪ੍ਰਸ਼ੰਸਕ ਇਸ ਦੇ ਪਾਰਟ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ’ਚ ਅੱਗੇ ਦੀ ਕਹਾਣੀ ਦਾ ਪਤਾ ਲੱਗੇਗਾ। ਇਸ ਦੌਰਾਨ ਅਜਿਹੀਆਂ ਖ਼ਬਰਾਂ ਹਨ ਕਿ 38 ਸਾਲਾ ਰਣਵੀਰ ਸਿੰਘ ਸੰਭਾਵਿਤ ਤੌਰ ’ਤੇ ਅਯਾਨ ਮੁਖਰਜੀ ਦੀ ਫ਼ਿਲਮ ਦੇ ਦੂਜੇ ਭਾਗ ’ਚ ਦੇਵ ਦੀ ਭੂਮਿਕਾ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)

ਕੁਝ ਰਿਪੋਰਟਾਂ ’ਚ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਭੂਮਿਕਾ ’ਚ ਰਿਤਿਕ ਰੌਸ਼ਨ ਜਾਂ ਕੰਨੜਾ ਅਦਾਕਾਰ ਯਸ਼ ਨਜ਼ਰ ਆ ਸਕਦੇ ਹਨ ਪਰ ਅਸੀਂ ਅਜੇ ਅਧਿਕਾਰਤ ਤੌਰ ’ਤੇ ਇਸ ਦਾ ਐਲਾਨ ਨਹੀਂ ਕਰਾਂਗੇ। ਰਿਪੋਰਟ ਮੁਤਾਬਕ ਰਣਵੀਰ ਹੁਣ ਫ਼ਿਲਮ ’ਚ ਦੇਵ ਦਾ ਕਿਰਦਾਰ ਨਿਭਾਉਣ ਲਈ ਰਾਜ਼ੀ ਹੋ ਗਏ ਹਨ। ਧਿਆਨਯੋਗ ਹੈ ਕਿ ਦੇਵ ਨੂੰ ‘ਬ੍ਰਹਮਾਸਤਰ’ ਦੇ ਅਖੀਰ ’ਚ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਸੀ। ਦੇਵ ਰਣਬੀਰ ਕਪੂਰ ਦੇ ਆਨਸਕ੍ਰੀਨ ਪਿਤਾ ਦਾ ਕਿਰਦਾਰ ਹੈ।

ਧਿਆਨਯੋਗ ਹੈ ਕਿ ਇਨ੍ਹੀਂ ਦਿਨੀਂ ਅਯਾਨ ਮੁਖਰਜੀ ‘ਵਾਰ 2’ ’ਚ ਰੁੱਝੇ ਹੋਏ ਹਨ ਤੇ ਰਣਵੀਰ ਵੀ ‘ਬੈਜੂ ਬਾਵਰਾ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਕਾਰਨ ‘ਬ੍ਰਹਮਾਸਤਰ 2’ ਦੀ ਸ਼ੂਟਿੰਗ 2025 ’ਚ ਸ਼ੁਰੂ ਹੋ ਸਕਦੀ ਹੈ। ਪੂਰੀ ਸੰਭਾਵਨਾ ਹੈ ਕਿ ਰਣਵੀਰ ਪਹਿਲਾਂ ‘ਡੌਨ 3’ ਤੇ ਫਿਰ ‘ਬ੍ਰਹਮਾਸਤਰ 2’ ਦੀ ਸ਼ੂਟਿੰਗ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News