ਸੁਸ਼ਾਂਤ ਦੇ ਇਸ ਹਮਸ਼ਕਲ ਨੂੰ ਦੇਖ ਕੇ ਤੁਸੀਂ ਵੀ ਖਾ ਜਾਵੋਗੇ ਧੋਖਾ, ਨਹੀਂ ਹੋਵੇਗਾ ਅੱਖ਼ਾਂ ''ਤੇ ਯਕੀਨ
Thursday, Jul 09, 2020 - 11:05 AM (IST)

ਨਵੀਂ ਦਿੱਲੀ (ਬਿਊਰੋ) — 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੇ ਪੂਰੇ ਦੇਸ਼ ਨੂੰ ਵੱਡਾ ਝਟਕਾ ਦਿੱਤਾ। ਸੁਸ਼ਾਂਤ ਨੂੰ ਗਏ ਹੁਣ 3 ਹਫ਼ਤਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਇਹੀ ਦੁਆਵਾਂ ਕਰ ਰਹੇ ਹਨ ਕਿ ਕਾਸ਼! ਸੁਸ਼ਾਂਤ ਵਾਪਸ ਆ ਜਾਵੇ।
ਉਥੇ ਹੀ ਹੁਣ ਸੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਕਿ ਜੋ ਸੁਸ਼ਾਂਤ ਦੀ ਇੱਕ ਝਲਕ ਦਿਖਾਉਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵੀਡੀਓ ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਸਗੋਂ ਉਨ੍ਹਾਂ ਦੇ ਇੱਕ ਹਮਸ਼ਕਲ ਦਾ ਹੈ, ਜਿਸ ਦਾ ਨਾਂ ਸਚਿਨ ਤਿਵਾਰੀ ਹੈ। ਸਚਿਨ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਕਈ ਵੀਡੀਓ ਸਾਂਝੀਆਂ ਕੀਤੀਆਂ ਹਨ, ਜੋ ਫ਼ਿਲਹਾਲ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਸੁਸ਼ਾਂਤ ਦੀ ਤਰ੍ਹਾਂ ਦਿਖਦਾ ਹੈ ਸਚਿਨ
ਵੀਡੀਓ 'ਚ ਸਚਿਨ ਦਾ ਲੁੱਕ ਅਤੇ ਸਟਾਈਲ ਸੁਸ਼ਾਂਤ ਵਾਂਗ ਹੀ ਨਜ਼ਰ ਆਉਂਦਾ ਹੈ। ਇਹ ਸਮਾਨਤਾਵਾਂ ਅਜਿਹੀਆਂ ਹਨ ਕਿ ਕੁਝ ਲੋਕ ਤਾਂ ਪਛਾਣਨ 'ਚ ਵੀ ਧੋਖਾ ਖਾ ਰਹੇ ਹਨ। ਸੁਸ਼ਾਂਤ ਦੀ ਝਲਕ ਦਿਖਾਉਂਦੇ ਇਸ ਵੀਡੀਏ ਨੂੰ ਉਨ੍ਹਾਂ ਦੇ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।
ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਦੇ ਕਈ ਪ੍ਰਸ਼ੰਸਕਾਂ ਨੇ ਉਸ 'ਤੇ ਕੁਮੈਂਟ ਵੀ ਕੀਤੇ ਹਨ। ਜਿਥੇ ਇੱਕ ਪਾਸੇ ਸੁਸ਼ਾਂਤ ਦੇ ਕੁਝ ਪ੍ਰਸ਼ੰਸਕ ਕੁਮੈਂਟਸ 'ਚ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ, ਉਥੇ ਹੀ ਕੁਝ ਪ੍ਰਸ਼ੰਸਕਾਂ ਨੇ ਲਿਖਿਆ 'ਸੁਸ਼ਾਂਤ ਸਿਰਫ਼ ਇੱਕ ਹੀ ਸੀ, ਕੋਈ ਵੀ ਕਦੇ ਵੀ ਸੁਸ਼ਾਂਤ ਦੀ ਜਗ੍ਹਾ ਨਹੀਂ ਲੈ ਸਕਦਾ।'
ਇਨ੍ਹਾਂ ਬਾਲੀਵੁੱਡ ਕਲਾਕਾਰਾਂ ਦੇ ਵੀ ਹਮਸ਼ਕਲ ਆ ਚੁੱਕੇ ਸਾਹਮਣੇ
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਸਟਾਰ ਦਾ ਕੋਈ ਹਮਸ਼ਕਲ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਐਸ਼ਵਰਿਆ ਰਾਏ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਵਰਗੇ ਕਈ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਕੇ ਲੋਕਾਂ ਨੂੰ ਹੈਰਾਨ ਕਰਦੇ ਹਨ ਪਰ ਸੁਸ਼ਾਂਤ ਦੇ ਜਾਣ ਤੋਂ ਬਾਅਦ ਉਸ ਦੇ ਹਮਸ਼ਕਲ ਦਾ ਇਸ ਤਰ੍ਹਾਂ ਨਾਲ ਸਾਹਮਣੇ ਆਉਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫ਼ੀ ਇਮੋਸ਼ਨਲ ਐਕਸਪੀਰਿਅੰਸ ਹੈ।