ਸਿਧਾਰਥ-ਕਿਆਰਾ ਦੇ ਵਿਆਹ ’ਚ ਇਹ ਖ਼ਾਸ ਮਹਿਮਾਨ ਹੋਣਗੇ ਸ਼ਾਮਲ, ਜਾਣੋ ਕੌਣ-ਕੌਣ ਪਹੁੰਚ ਰਿਹਾ

02/05/2023 1:22:45 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਲਵ ਬਰਡਸ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਹਮੇਸ਼ਾ ਲਈ ਇਕੱਠੇ ਰਹਿਣ ਵਾਲੇ ਹਨ। ਕਿਆਰਾ ਤੇ ਸਿਧਾਰਥ 6 ਫਰਵਰੀ ਨੂੰ ਰਾਜਸਥਾਨ ਦੇ ਜੈਸਲਮੇਰ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਸ਼ਾਨਦਾਰ ਵਿਆਹ ਪਰਿਵਾਰ ਤੇ ਕਰੀਬੀ ਦੋਸਤਾਂ ਵਿਚਕਾਰ ਇੰਟੀਮੇਟ ਢੰਗ ਨਾਲ ਹੋਵੇਗਾ। ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਰਹੀਆਂ ਹਨ। ਆਓ ਜਾਣਦੇ ਹਾਂ ਕਿਆਰਾ ਤੇ ਸਿਧਾਰਥ ਦੇ ਵਿਆਹ ’ਚ ਕੀ ਖ਼ਾਸ ਹੋਣ ਵਾਲਾ ਹੈ।

ਹਲਦੀ-ਮਹਿੰਦੀ ਕਦੋਂ ਹੋਵੇਗੀ?
ਕਿਆਰਾ ਤੇ ਸਿਧਾਰਥ ਦੇ ਪ੍ਰੀ-ਵੈਡਿੰਗ ਫੰਕਸ਼ਨ ਐਤਵਾਰ ਤੋਂ ਸ਼ੁਰੂ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦਿਨ ਵੇਲੇ ਗਣੇਸ਼ ਸਥਾਪਨਾ ਹੋਵੇਗੀ। ਇਸ ਤੋਂ ਬਾਅਦ ਮਹਿੰਦੀ ਤੇ ਹਲਦੀ ਦੀ ਰਸਮ ਹੋਵੇਗੀ। ਵਿਆਹ ਸਮਾਗਮਾਂ ਲਈ ਕਈ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ। ਮਹਿੰਦੀ ਤੇ ਹਲਦੀ ਤੋਂ ਬਾਅਦ ਸ਼ਾਮ ਨੂੰ ਇਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ, ਜਿਸ ’ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪਰਫਾਰਮ ਕਰਨਗੀਆਂ।

ਹਲਦੀ-ਮਹਿੰਦੀ ਦੀ ਰਸਮ ਤੋਂ ਬਾਅਦ ਸੋਮਵਾਰ (6 ਫਰਵਰੀ) ਨੂੰ ਕਿਆਰਾ ਤੇ ਸਿਧਾਰਥ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਸੱਤ ਫੇਰੇ ਲੈ ਕੇ ਇਕ-ਦੂਜੇ ਨਾਲ ਹਮੇਸ਼ਾ ਲਈ ਵਿਆਹ ਕਰ ਲੈਣਗੇ। ਵਿਆਹ ਤੋਂ ਬਾਅਦ 7 ਫਰਵਰੀ ਨੂੰ ਇਕ ਗ੍ਰੈਂਡ ਪਾਰਟੀ ਵੀ ਰੱਖੀ ਜਾਵੇਗੀ।

ਕਿਆਰਾ ਨੂੰ ਕੌਣ ਬਣਾਏਗਾ ਦੁਲਹਨ?
ਕਿਆਰਾ ਦੇ ਬ੍ਰਾਈਡਲ ਮੇਕਅੱਪ ਤੇ ਕਾਸਟਿਊਮ ਡਿਜ਼ਾਈਨ ਲਈ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ। ਵਿਆਹ ਦੀ ਡਰੈੱਸ ਲਈ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਤੇ ਮੇਕਅੱਪ ਆਰਟਿਸਟ ਸਵਰਨਲੇਖਾ ਗੁਪਤਾ ਮੇਕਅੱਪ ਲਈ ਉਥੇ ਪਹੁੰਚ ਗਏ ਹਨ। ਕਿਆਰਾ ਦੇ ਹੇਅਰ ਸਟਾਈਲਿਸਟ ਅਮਿਤ ਠਾਕੁਰ ਤੇ ਬਾਲੀਵੁੱਡ ਦੀ ਮਹਿੰਦੀ ਡਿਜ਼ਾਈਨ ਦੀ ਕੁਈਨ ਵੀਨਾ ਨਾਗਦਾ ਵੀ ਵਿਆਹ ਵਾਲੀ ਥਾਂ ’ਤੇ ਪਹੁੰਚੀ ਹੈ। ਵਿਆਹ ਦੇ ਸ਼ੂਟ ਨੂੰ ਕਵਰ ਕਰਨ ਲਈ ਵਿਸ਼ਾਲ ਪੰਜਾਬੀ ਆਪਣੀ ਪੂਰੀ ਟੀਮ ਨਾਲ ਜੈਸਲਮੇਰ ਪਹੁੰਚ ਗਏ ਹਨ।

ਇਹ ਸੈਲੇਬਸ ਵਿਆਹ ’ਚ ਹੋਣਗੇ ਖ਼ਾਸ ਮਹਿਮਾਨ
ਕਿਆਰਾ-ਸਿਧਾਰਥ ਦੇ ਵਿਆਹ ’ਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਜੈਸਲਮੇਰ ਪਹੁੰਚਣਗੇ। ਜਾਣਕਾਰੀ ਮੁਤਾਬਕ ਕਰਨ ਜੌਹਰ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਈਸ਼ਾ ਅੰਬਾਨੀ ਸਮੇਤ ਕਈ ਮਸ਼ਹੂਰ ਹਸਤੀਆਂ ਐਤਵਾਰ ਨੂੰ ਕਰੀਬ 12 ਵਜੇ ਮੁੰਬਈ ਤੋਂ ਆਉਣ ਵਾਲੀ ਚਾਰਟਰ ਫਲਾਈਟ ’ਚ ਵਿਆਹ ਵਾਲੇ ਸਥਾਨ ’ਤੇ ਪਹੁੰਚਣਗੀਆਂ।

ਖ਼ਬਰਾਂ ਹਨ ਕਿ ਇਸ ਤੋਂ ਇਲਾਵਾ ਇਕ ਹੋਰ ਚਾਰਟਰ ਫਲਾਈਟ ਅੱਜ ਰਾਤ ਕਰੀਬ 8 ਵਜੇ ਜੈਸਲਮੇਰ ਆ ਰਹੀ ਹੈ, ਜਿਸ ’ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਇਸ ਸ਼ਾਨਦਾਰ ਵਿਆਹ ’ਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਹਨ। ਮਹਿਮਾਨਾਂ ਦੀ ਸੂਚੀ ’ਚ ਅਮਿਤਾਭ ਬੱਚਨ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਸਲਮਾਨ ਖ਼ਾਨ ਦੇ ਨਾਂ ਵੀ ਚਰਚਾ ’ਚ ਹਨ। ਲਾੜੇ ਰਾਜਾ ਸਿਧਾਰਥ ਮਲਹੋਤਰਾ ਤੇ ਲਾੜੀ ਕਿਆਰਾ ਅਡਵਾਨੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਪਹਿਲਾਂ ਹੀ ਜੈਸਲਮੇਰ ਪਹੁੰਚ ਚੁੱਕੇ ਹਨ।

ਕਿਆਰਾ ਤੇ ਸਿਧਾਰਥ ਦੇ ਹਾਈ ਪ੍ਰੋਫਾਈਲ ਵਿਆਹ ’ਚ ਸੁਰੱਖਿਆ ਵੀ ਕਾਫੀ ਸਖ਼ਤ ਰੱਖੀ ਗਈ ਹੈ। ਸ਼ਾਹਰੁਖ ਖ਼ਾਨ ਦੇ ਸਾਬਕਾ ਬਾਡੀਗਾਰਡ ਯਾਸੀਨ ਨੂੰ ਵਿਆਹ ’ਚ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਮਹਿਮਾਨਾਂ ਦੇ ਮੋਬਾਇਲ ਬਾਹਰ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਸ਼ੰਸਕ ਹੁਣ ਕਿਆਰਾ ਤੇ ਸਿਧਾਰਥ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਕਿਆਰਾ ਨੂੰ ਦੁਲਹਨ ਦੇ ਜੋੜੇ ’ਚ ਦੇਖਣ ਲਈ ਬੇਤਾਬ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News