ਸੁਸ਼ਾਂਤ ਸਿੰਘ ਰਾਜਪੂਤ ਕੇਸ ’ਚ ਸਲਮਾਨ ਖ਼ਾਨ ਅਤੇ ਕਰਨ ਜੌਹਰ ਸਮੇਤ ਇਨ੍ਹਾਂ ਲੋਕਾਂ ਨੂੰ ਮਿਲੀ ਰਾਹਤ
Saturday, Jun 26, 2021 - 10:44 AM (IST)
ਮੁੰਬਈ: ਬਾਲੀਵੁੱਡ ਦੇ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ’ਚ ਨੈਪੋਟਿਜ਼ਮ, ਭਾਈ ਭਤੀਜਾਵਾਦ ਵਰਗੇ ਕਈ ਮੁੱਦੇ ਉੱਠੇ ਸਨ। ਲੋਕਾਂ ਦਾ ਦੋਸ਼ ਸੀ ਕਿ ਸਟਾਰ ਕਿਡਜ਼ ਦੀ ਵਜ੍ਹਾ ਨਾਲ ਸੁਸ਼ਾਂਤ ਤੋਂ ਕਈ ਪ੍ਰਾਜੈਕਟਸ ਖੋਹ ਲਏ ਗਏ ਸਨ। ਇਨ੍ਹਾਂ ਸਭ ’ਚ ਸਲਮਾਨ ਖ਼ਾਨ, ਕਰਨ ਜੌਹਰ ਸਮੇਤ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ। ਉੱਧਰ ਬਿਹਾਰ ਦੇ ਮੁਜ਼ੱਫਰਨਜ਼ਰ ਸਲਮਾਨ ਖ਼ਾਨ, ਫਿਲਮਮੇਕਰ ਸੰਜੇ ਲੀਲਾ ਭੰਸਾਲੀ, ਕਰਨ ਜੌਹਰ ਏਕਤਾ ਕਪੂਰ, ਆਦਿਤਿਆ ਚੋਪੜਾ, ਭੂਸ਼ਣ ਕੁਮਾਰ, ਦਿਨੇਸ਼ ਵਿਜਾਨ ਅਤੇ ਸਾਜ਼ਿਦ ਨਾਡਿਆਡਵਾਲਾ ਵਰਗੇ ਸਿਤਾਰਿਆਂ ’ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ।
ਉੱਧਰ ਹੁਣ ਬਿਹਾਰ ਦੇ ਮੁਜ਼ੱਫਰਨਜ਼ਰ ਦੀ ਇਕ ਕੋਰਟ 8 ਬਾਲੀਵੁੱਡ ਹਸਤੀਆਂ ਦੇ ਖ਼ਿਲਾਫ਼ ਫਾਈਲ ਕੀਤੇ ਗਏ ਰਿਵਿਜ਼ਨਵਾਦ ਸੂਟ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਏਕਤਾ ਕਪੂਰ ਦੇ ਵੱਲੋਂ ਵਕੀਲ ਪਿ੍ਰਯਰੰਜਨ ਉਰਫ ਅਨੂੰ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਦਰਜ ਮਾਮਲਾ ਰੱਦ ਹੋ ਗਿਆ ਹੈ। ਘਟਨਾ ਮੁਜ਼ੱਫਰਨਗਰ ਦੇ ਖੇਤਰਾਧਿਕਾਰ ਤੋਂ ਬਾਹਰ ਦਾ ਹੈ।
ਇਸ ਤੋਂ ਪਹਿਲਾਂ ਸੀ.ਜੇ.ਐੱਮ. ਕੋਰਟ ਨੇ ਵੀ ਮਾਮਲੇ ਨੂੰ ਅਧਿਕਾਰ ਖੇਤਰ ਤੋਂ ਬਾਹਰ ਦਾ ਦੱਸਦੇ ਹੋਏ ਅੱਠ ਫ਼ਿਲਮ ਪਸਰਨੈਲਿਟੀਜ਼ ’ਤੇ ਦਰਜ ਮਾਮਲੇ ਨੂੰ ਰੱਦ ਕਰ ਦਿੱਤਾ ਸੀ। ਸੀ.ਜੇ.ਐੱੱਮ ਨੇ ਮਾਮਲੇ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੱਸਦੇ ਹੋਏ ਕੇਸ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਸੁਧੀਰ ਕੁਮਾਰ ਓਝਾ ਨੇ ਜ਼ਿਲਾ ਅਤੇ ਸੈਸ਼ਨ ਕੋਰਟ ’ਚ ਮਾਮਲਾ ਦਾਖ਼ਲ ਕੀਤਾ ਸੀ। ਹਾਲਾਂਕਿ ਰਿਵਜ਼ਿਨ ਵਾਦ ਦੇ ਰੱਦ ਕਰਨ ਦੇ ਸੰਬੰਧ ’ਚ ਆਦੇਸ਼ ਪੱਤਰ ਜਾਰੀ ਨਹੀਂ ਹੋ ਸਕਿਆ। ਆਦੇਸ਼ ਪੱਤਰ ਜਾਰੀ ਹੋਣ ’ਤੇ ਰੱਦ ਹੋਣ ਦੇ ਕਾਰਨ ਪਤਾ ਚੱਲ ਸਕੇਗਾ।
ਉੱਧਰ ਦੂੁਜੇ ਪਾਸੇ ਸ਼ਿਕਾਇਤਕਰਤਾ ਓਝਾ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਹੁਣ ਹਾਈਕੋਰਟ ਦਾ ਰੱੁੱਖ ਕੀਤਾ ਜਾਵੇਗਾ। ਮਾਮਲਾ ਰੱਦ ਹੋਣ ਦੇ ਕਾਰਨ ਦੇ ਸਬੰਧ ’ਚ ਜਾਣਕਾਰੀ ਨਹੀਂ ਮਿਲ ਸਕੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ, ਕਿਤੇ ਦੇ ਵੀ ਕੋਰਟ ’ਚ ਸ਼ਿਕਾਇਤ ਦਰਜ ਕਰਵਾਉਣ ਦਾ ਪ੍ਰਬੰਧ ਦਿੱਤਾ ਗਿਆ ਹੈ। ਕੋਰਟ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਕਰੀਬ ਦੱਸ ਮਹੀਨੇ ਬਾਅਦ ਤੱਕ ਚੱਲੀ ਸੁਣਵਾਈ ਤੋਂ ਬਾਅਦ ਕੇਸ ਰੱਦ ਹੋ ਚੁੱਕਾ ਹੈ।