ਫ਼ਿਲਮ ‘ਸੀਟਾਡੇਲ’ ’ਚ ਹੈ ਭਰਪੂਰ ਐਕਸ਼ਨ : ਪ੍ਰਿਯੰਕਾ ਚੋਪੜਾ

Saturday, Mar 11, 2023 - 04:16 PM (IST)

ਫ਼ਿਲਮ ‘ਸੀਟਾਡੇਲ’ ’ਚ ਹੈ ਭਰਪੂਰ ਐਕਸ਼ਨ : ਪ੍ਰਿਯੰਕਾ ਚੋਪੜਾ

ਮੁੰਬਈ (ਬਿਊਰੋ) : ਹਾਲ ਹੀ ਵਿਚ ਪ੍ਰਾਈਮ ਵੀਡੀਓ ਨੇ ‘ਸੀਟਾਡੇਲ’ ਦੇ ਚਿਰਾਂ ਤੋਂ ਉਡੀਕੇ ਜਾ ਰਿਹੇ ਟਰੇਲਰ ਨੂੰ ਜਾਰੀ ਕੀਤਾ ਹੈ, ਜੋ ਕੇ ਅਮੇਜ਼ਨ ਸਟੂਡੀਓਜ਼ ਅਤੇ ਰੂਸੋ ਬ੍ਰਦਰਜ਼ ਦੇ ਏ. ਜੀ. ਬੀ. ਓ. ਦੀ ਇਕ ਗਲੋਬਲ ਜਾਸੂਸੀ ਸੀਰੀਜ਼ ਹੈ। ਇਸ ਟਰੇਲਰ ਨੇ ਪਹਿਲਾਂ ਤੋਂ ਹੀ ਇੰਟਰਨੈੱਟ ’ਤੇ ਧੂਮ ਮਚਾਈ ਹੋਈ ਹੈ। ਇਸ ਸੀਰੀਜ਼ ਦੇ ਧਮਾਕੇਦਾਰ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਦੇਸੀ ਗਰਲ ਨੇ ਵੀ ਸ਼ਾਨਦਾਰ ਸਟੰਟ ਕੀਤੇ।

ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ, ‘ਮੇਰੀਆਂ ਆਈਬ੍ਰੋਜ਼ ’ਤੇ ਇਕ ਨਿਸ਼ਾਨ ਹੈ ਅਤੇ ਇਹ ‘ਸੀਟਾਡੇਲ’ ਵੱਲੋਂ ਸਪਾਂਸਰ ਹੈ। ਹੁਣ ਮੈਂ ਇਸਨੂੰ ਕਵਰ ਵੀ ਨਹੀਂ ਕਰਦੀ ਅਤੇ ਸਟੰਟ ਸ਼ਾਨਦਾਰ ਸਨ। ਜੋਅ ਅਤੇ ਐਂਥਨੀ ਆਪਣੇ ਪ੍ਰਦਰਸ਼ਨ ਦੀ ਸੂਚੀ ਨਾਲ ਸਭ ਤੋਂ ਸ਼ਾਨਦਾਰ ਸਟੰਟ ਟੀਮ ਨੂੰ ਸ਼ੋਅ ਵਿਚ ਲਿਆਏ ਹਨ। ਉਨ੍ਹਾਂ ਕਿਹਾ, “ਇਨ੍ਹਾਂ ਵਿਸ਼ਾਲ ਐਕਸ਼ਨ ਦ੍ਰਿਸ਼ਾਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਹ ਡਰਾਮੇ ਅਤੇ ਕਹਾਣੀ ਸੁਣਾਉਣ ਨਾਲ ਭਰੇ ਹੋਏ ਹਨ। ਸਾਰੇ ਸਟੰਟਾਂ ਵਿਚ ਇਕ ਤਰ੍ਹਾਂ ਦੀ ਕਹਾਣੀ ਹੈ। 

ਰੂਸੋ ਬ੍ਰਦਰਜ਼ ਦੇ ਏ. ਜੀ. ਬੀ. ਓ. ਅਤੇ ਸ਼ੋਅ ਰਨਰ ਡੇਵਿਡ ਵੀਲ ਵੱਲੋਂ ਨਿਰਮਿਤ ‘ਸਿਟਾਡੇਲ’ 28 ਅਪ੍ਰੈਲ ਤੋਂ ਵਿਸ਼ੇਸ਼ ਤੌਰ ’ਤੇ ਪ੍ਰਾਈਮ ਵੀਡੀਓ ’ਤੇ 240 ਦੇਸ਼ਾਂ ਅਤੇ ਹੋਰ ਇਲਾਕਿਆਂ ਵਿਚ ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸਮੇਤ ਕਈ ਭਾਸ਼ਾਵਾਂ ਵਿਚ ਸ਼ੁਰੂ ਹੋਵੇਗੀ।


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ


author

sunita

Content Editor

Related News