''ਗਲੀ ਬੁਆਏ'' ਤੇ ''ਸੁਪਰ 30'' ਸਣੇ ਇਨ੍ਹਾਂ ਫ਼ਿਲਮਾਂ ਨੂੰ ਭਾਰਤ ਸਰਕਾਰ ਕਰੇਗੀ ਸਨਮਾਨਿਤ
Thursday, Oct 22, 2020 - 04:29 PM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 'Revised Indian Panorama Regulations 2019' ਮੁਤਾਬਕ ਕੁਝ ਫ਼ਿਲਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਜਿਊਰੀ ਦੀ ਸਿਫਾਰਿਸ਼ 'ਤੇ ਕੁਝ ਫ਼ਿਲਮਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਤੇ ਕਲਿਆਣ ਮੰਤਰਾਲੇ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੰਤਰਾਲੇ ਨੇ ਫੀਚਰ ਤੇ ਗੈਰ-ਫੀਚਰ ਫ਼ਿਲਮਾਂ ਦੀਆਂ ਦੋ ਲਿਸਟਾਂ ਜਾਰੀ ਕੀਤੀਆਂ ਹਨ, ਜਿਸ 'ਚ ਕਈ ਫ਼ਿਲਮਾਂ ਸ਼ਾਮਲ ਹਨ। ਫੀਚਰ ਫ਼ਿਲਮ 'ਚ 26 ਫ਼ਿਲਮਾਂ ਨੂੰ ਸ਼ਾਮਲ ਕੀਤਾ ਹੈ, ਜਿਸ 'ਚ ਕਈ ਹਿੰਦੀ ਫ਼ਿਲਮਾਂ ਵੀ ਸ਼ਾਮਲ ਹਨ। ਦੂਜੇ ਪਾਸੇ ਗੈਰ-ਫੀਚਰ ਫ਼ਿਲਮ ਦੀ ਕੈਟੇਗਰੀ 'ਚ 15 ਫ਼ਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜੇਕਰ ਫੀਚਰ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ 6 ਹਿੰਦੀ ਫ਼ਿਲਮਾਂ ਹਨ, ਜਿਨ੍ਹਾਂ 'ਚ 'ਉਰੀ : ਦਿ ਸਰਜੀਕਲ ਸਟਰਾਈਕ', 'ਸੁਪਰ 30', 'ਗਲੀ ਬੁਆਏ', 'ਭਹਿਤਰ ਹੁਰੇ', 'ਪ੍ਰਰੀਕਸ਼ਾ', 'ਵਧਾਈ ਹੋ' ਦੇ ਨਾਂ ਵੀ ਸ਼ਾਮਲ ਹਨ।
ਉਧਰ ਗੈਰ ਫੀਚਰ ਫ਼ਿਲਮਾਂ 'ਚ ਹਿੰਦੀ ਭਾਸ਼ਾ 'ਚ 'ਬ੍ਰਿਜ', 'ਮਾਇਆ', 'ਸਨਰਾਈਜ' ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਇਨ੍ਹਾਂ ਫ਼ਿਲਮਾਂ 'ਚੋਂ ਕੁਝ ਫ਼ਿਲਮਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਲਿਸਟ 'ਚ ਕੰਗਨਾ ਰਣੌਤ ਸਟਾਟਰ ਫ਼ਿਲਮ 'ਮਨੀਕਣਿਕਾ' ਨੂੰ ਸ਼ਾਮਲ ਨਹੀਂ ਕੀਤਾ ਗਿਆ। ਕੰਗਨਾ ਦੀ ਫ਼ਿਲਮ ਨੂੰ ਜਗ੍ਹਾ ਨਾ ਮਿਲਣ 'ਤੇ ਲੋਕ ਚਰਚਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 'ਗਲੀ ਬੁਆਏ' ਨੂੰ ਸਰਕਾਰ ਵੱਲੋਂ ਆਸਕਰ ਨੌਮੀਨੇਸ਼ਨ ਲਈ ਭੇਜਿਆ ਗਿਆ ਸੀ, ਹਾਲਾਂਕਿ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।