ਸਿਰਫ 25 ਮਿੰਟ ਤੇ ਪਾਕਿ ਦੀ ਗੇਮ ਓਵਰ, KBC 'ਚ 'ਆਪ੍ਰੇਸ਼ਨ ਸਿੰਦੂਰ' ਦੇ ਪੱਤੇ ਖੋਲ੍ਹਣਗੀਆਂ 3 ਮਹਿਲਾ ਕਮਾਂਡਰ
Wednesday, Aug 13, 2025 - 03:20 PM (IST)

ਐਂਟਰਟੇਨਮੈਂਟ ਡੈਸਕ- ਕੌਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਵਿੱਚ ਇਸ ਵਾਰ ਆਜ਼ਾਦੀ ਦਿਵਸ ਨੂੰ ਸਮਰਪਿਤ ਖਾਸ ਐਪੀਸੋਡ ਦਿਖਾਇਆ ਜਾਵੇਗਾ, ਜਿਸ ਵਿੱਚ ਭਾਰਤ ਦੀਆਂ 3 ਵੀਰ ਮਹਿਲਾ ਸੈਨਿਕ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ, ਵਿੰਗ ਕਮਾਂਡਰ ਵਿਓਮਿਕਾ ਸਿੰਘ ਅਤੇ ਕਮਾਂਡਰ ਪ੍ਰੇਰਨਾ ਦੇਵਸਥਲੀ ਹੌਟ ਸੀਟ 'ਤੇ ਬੈਠਣਗੀਆਂ ਅਤੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨਾਲ ਆਪਰੇਸ਼ਨ "ਸਿੰਦੂਰ" ਦੇ ਤਜ਼ਰਬੇ ਸਾਂਝੇ ਕਰਨਗੀਆਂ। ਇਸ ਆਪਰੇਸ਼ਨ ਦੀ ਸ਼ੁਰੂਆਤ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੋਈ ਸੀ।
ਕਰਨਲ ਸੋਫੀਆ ਨੇ ਦੱਸਿਆ ਕਿ ਇਹ ਕਾਰਵਾਈ ਪਾਕਿਸਤਾਨ ਵੱਲੋਂ ਵਾਰ-ਵਾਰ ਹੋ ਰਹੇ ਹਮਲਿਆਂ ਦਾ ਸਖਤ ਜਵਾਬ ਸੀ। ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਦੱਸਿਆ ਕਿ ਪੂਰਾ ਮਿਸ਼ਨ ਸਿਰਫ 25 ਮਿੰਟਾਂ ਵਿੱਚ, ਰਾਤ 1:05 ਤੋਂ 1:30 ਵਜੇ ਤੱਕ ਪੂਰਾ ਹੋ ਗਿਆ। ਕਮਾਂਡਰ ਪ੍ਰੇਰਨਾ ਦੇਵਸਥਲੀ ਨੇ ਜ਼ੋਰ ਦਿੱਤਾ ਕਿ ਸਾਰੇ ਟਾਰਗੇਟ ਤਬਾਹ ਕਰ ਦਿੱਤੇ ਗਏ, ਪਰ ਕਿਸੇ ਵੀ ਨਿਰਦੋਸ਼ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅਮਿਤਾਭ ਬੱਚਨ ਨੇ ਭਾਵੁਕ ਹੋ ਕੇ "ਭਾਰਤ ਮਾਤਾ ਕੀ..." ਦਾ ਨਾਰਾ ਲਗਾਇਆ, ਜਿਸਦਾ ਦਰਸ਼ਕਾਂ ਨੇ "ਜੈ!" ਨਾਲ ਜਵਾਬ ਦਿੱਤਾ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ
ਦੱਸ ਦੇਈਏ ਕਿ ਆਪਰੇਸ਼ਨ "ਸਿੰਦੂਰ" 7 ਮਈ ਨੂੰ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ 9 ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਸੀ। ਇਹ ਕਾਰਵਾਈ ਪਹਿਲਗਾਮ ਹਮਲੇ ਦੇ ਬਾਅਦ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 4 ਦਿਨ ਤੱਕ ਦੋਵਾਂ ਦੇਸ਼ਾਂ ਵਿਚ ਤਣਾਅ ਰਿਹਾ, ਜੋ 10 ਮਈ ਨੂੰ ਜੰਗਬੰਦੀ ਨਾਲ ਖਤਮ ਹੋਇਆ। ਜ਼ਿਕਰਯੋਗ ਹੈ ਕਿ ‘ਕੇਬੀਸੀ 17’ ਦੀ ਸ਼ੁਰੂਆਤ 11 ਅਗਸਤ ਨੂੰ ਹੋਈ ਸੀ ਅਤੇ ਇਸ ਵਾਰ ਸ਼ੋਅ ਵਿੱਚ ਕਈ ਨਵੇਂ ਰਾਊਂਡ ਜੋੜੇ ਗਏ ਹਨ। ਇਹ ਸੀਜ਼ਨ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਦੇਸ਼ ਦੀਆਂ ਅਸਲ ਹੀਰੋਇਨਾਂ ਦੀ ਵੀਰਤਾ ਨੂੰ ਵੀ ਇੱਕ ਵੱਡਾ ਮੰਚ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8