ਨਸ਼ੇ ਦੀ ਹਾਲਤ ’ਚ ਰਾਹਤ ਫਤਿਹ ਅਲੀ ਖ਼ਾਨ ਦੀ ਵੀਡੀਓ ਹੋਈ ਵਾਇਰਲ, ਲੋਕ ਦੇਖ ਹੋਏ ਦੁਖੀ

Wednesday, Aug 17, 2022 - 05:04 PM (IST)

ਨਸ਼ੇ ਦੀ ਹਾਲਤ ’ਚ ਰਾਹਤ ਫਤਿਹ ਅਲੀ ਖ਼ਾਨ ਦੀ ਵੀਡੀਓ ਹੋਈ ਵਾਇਰਲ, ਲੋਕ ਦੇਖ ਹੋਏ ਦੁਖੀ

ਮੁੰਬਈ (ਬਿਊਰੋ)– ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਇਕ ਵਾਰ ਮੁੜ ਸੁਰਖ਼ੀਆਂ ’ਚ ਹਨ। 16 ਅਗਸਤ ਦੀ ਗੱਲ ਹੈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਚਾਚਾ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ 24ਵੀਂ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਸੀ। ਅਜੇ ਰਾਹਤ ਫਤਿਹ ਅਲੀ ਖ਼ਾਨ ਦੀ ਪੋਸਟ ਨੂੰ 24 ਘੰਟੇ ਵੀ ਨਹੀਂ ਹੋਏ ਸਨ ਕਿ ਉਹ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ।

ਅਸਲ ’ਚ ਟਵਿਟਰ ’ਤੇ ਰਾਹਤ ਫਤਿਹ ਅਲੀ ਖ਼ਾਨ ਦੀ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ’ਚ ਉਹ ਸ਼ਰਾਬ ਦੇ ਨਸ਼ੇ ’ਚ ਨੁਸਰਤ ਫਤਿਹ ਦੇ ਮੈਨੇਜਰ ਨਾਲ ਗੱਲ ਕਰਦੇ ਦਿਖਾਈ ਦੇ ਰਹੇ ਹਨ।

ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਹਤ ਨੇ ਆਪਣੇ ਚਾਚੇ ਦੇ ਮੈਨੇਜਰ ਦੇ ਮੋਢੇ ’ਤੇ ਹੱਥ ਰੱਖਿਆ ਹੈ। ਮੈਨੇਜਰ ਹਾਜੀ ਇਕਬਾਲ ਨਕੀਬ ਨੂੰ ਗਲੇ ਲਗਾਉਂਦਿਆਂ ਰਾਹਤ ਕਹਿੰਦੇ ਹਨ, ‘‘ਅਸੀਂ ਇਕ ਹਾਂ ਤੇ ਅਸੀਂ ਹਮੇਸ਼ਾ ਇਕ ਰਹਾਂਗੇ।’’ ਪਾਕਿਸਤਾਨੀ ਗਾਇਕ ਦੀ ਇਹ ਹਾਲਤ ਦੇਖ ਕੇ ਟਵਿਟਰ ਵਾਲਿਆਂ ਨੂੰ ਥੋੜ੍ਹੀ ਫਿਕਰ ਹੋਈ ਤੇ ਫਿਰ ਕੀ ਸੀ, ਸੋਸ਼ਲ ਮੀਡੀਆ ’ਤੇ ਟਵੀਟਸ ਦਾ ਹੜ੍ਹ ਆ ਗਿਆ।

ਲੋਕਾਂ ਵਲੋਂ ਜਿਥੇ ਰਾਹਤ ਫਤਿਹ ਅਲੀ ਖ਼ਾਨ ਦੀ ਇਸ ਵੀਡੀਓ ’ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ, ਉਥੇ ਕੁਝ ਰਾਹਤ ਦੇ ਚਾਹੁਣ ਵਾਲੇ ਇਹ ਵੀਡੀਓ ਦੇਖ ਕੇ ਦੁਖੀ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News