ਅਨੁਪਮ ਖੇਰ ਨੇ ਸਾਈਨ ਕੀਤੀ ਆਪਣੀ 534ਵੀਂ ਫ਼ਿਲਮ ‘ਦਿ ਵੈਕਸੀਨ ਵਾਰ’

01/03/2023 11:56:48 AM

ਮੁੰਬਈ (ਬਿਊਰੋ)– ਵਿਵੇਕ ਰੰਜਨ ਅਗਨੀਹੋਤਰੀ ਵਲੋਂ ਆਪਣੀ ਆਉਣ ਵਾਲੀ ਫ਼ਿਲਮ ‘ਦਿ ਵੈਕਸੀਨ ਵਾਰ’ ਦਾ ਐਲਾਨ ਕਰਨ ਤੋਂ ਬਾਅਦ ਇਹ ਫ਼ਿਲਮ ਸੁਰਖੀਆਂ ’ਚ ਹੈ। ਇਨ੍ਹੀਂ ਦਿਨੀਂ ਇਹ ਫ਼ਿਲਮ ਆਪਣੀ ਸ਼ੂਟਿੰਗ ਤੇ ਮੁੱਖ ਕਲਾਕਾਰਾਂ ਨੂੰ ਲੈ ਕੇ ਸੁਰਖ਼ੀਆਂ ’ਚ ਹੈ।

ਤਾਜ਼ਾ ਅਪਡੇਟ ਮੁਤਾਬਕ ਅਨੁਪਮ ਖੇਰ ਵੀ ਫ਼ਿਲਮ ਦਾ ਹਿੱਸਾ ਬਣ ਗਏ ਹਨ। ਇਹ ਉਨ੍ਹਾਂ ਦੀ 534ਵੀਂ ਫ਼ਿਲਮ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਕਲੈਪਬੋਰਡ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਅਨੁਪਮ ਖੇਰ ਨੇ ਲਿਖਿਆ, ‘‘ਮੇਰੀ 534ਵੀਂ ਫ਼ਿਲਮ ਦਾ ਐਲਾਨ। ‘ਦਿ ਵੈਕਸੀਨ ਵਾਰ’ ਵਿਵੇਕ ਅਗਰੀਹੋਤਰੀ ਵਲੋਂ ਨਿਰਦੇਸ਼ਿਤ ਹੈ। ਦਿਲਚਸਪ ਤੇ ਪ੍ਰੇਰਣਾਦਾਇਕ! ਜੈ ਹਿੰਦ।’’

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ

ਕੁਝ ਦਿਨ ਪਹਿਲਾਂ ਨਾਨਾ ਪਾਟੇਕਰ ਦੀ ਫ਼ਿਲਮ ‘ਦਿ ਵੈਕਸੀਨ ਵਾਰ’ ਦੇ ਲੀਡ ਵਜੋਂ ਪੁਸ਼ਟੀ ਕੀਤੀ ਗਈ ਹੈ। ਹੁਣ ਅਨੁਪਮ ਖੇਰ ਕਾਸਟ ’ਚ ਸ਼ਾਮਲ ਹੋ ਗਏ ਹਨ ਤੇ ਦਿੱਗਜ ਅਦਾਕਾਰਾਂ ਨੂੰ ਸਕ੍ਰੀਨ ’ਤੇ ਇਕੱਠੇ ਦੇਖਣਾ ਖ਼ਾਸ ਤੇ ਰੋਮਾਂਚਕ ਹੈ।

‘ਦਿ ਵੈਕਸੀਨ ਵਾਰ’ 15 ਅਗਸਤ, 2023 ਨੂੰ ਆਜ਼ਾਦੀ ਦਿਵਸ ’ਤੇ ਰਿਲੀਜ਼ ਹੋਵੇਗੀ। ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਭੋਜਪੁਰੀ, ਪੰਜਾਬੀ, ਗੁਜਰਾਤੀ, ਮਰਾਠੀ ਤੇ ਬੰਗਾਲੀ ਸਣੇ 10 ਤੋਂ ਵੱਧ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਪੱਲਵੀ ਜੋਸ਼ੀ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News