ਟੀਵੀ ਸਟਾਰ ਨਾਲ ਰੇਲਵੇ ਸਟੇਸ਼ਨ ''ਤੇ ਹੋਈ ਛੇੜਛਾੜ, ਨੌਜਵਾਨਾਂ ਨੇ ਪਾੜਿਆ ਟੌਪ

Saturday, Dec 04, 2021 - 11:37 AM (IST)

ਟੀਵੀ ਸਟਾਰ ਨਾਲ ਰੇਲਵੇ ਸਟੇਸ਼ਨ ''ਤੇ ਹੋਈ ਛੇੜਛਾੜ, ਨੌਜਵਾਨਾਂ ਨੇ ਪਾੜਿਆ ਟੌਪ

ਨਵੀਂ ਦਿੱਲੀ : ਬ੍ਰਿਟੇਨ 'ਚ ਰੇਲਵੇ ਸਟੇਸ਼ਨ ਅਤੇ ਟਰੇਨ ਦੇ ਅੰਦਰ ਇਕ ਟੀਵੀ ਸਟਾਰ ਨਾਲ ਛੇੜਛਾੜ ਕੀਤੀ ਗਈ। ਇਕ ਬਦਮਾਸ਼ ਨੇ ਉਸ ਦਾ ਟਾਪ ਪਾੜ ਦਿੱਤਾ। ਜਦਕਿ ਬਾਕੀ ਇਸ ਘਟਨਾ ਦੀ ਵੀਡੀਓ ਬਣਾ ਰਹੇ ਸਨ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਖੁਲਾਸਾ ਕੀਤਾ ਹੈ। ਇਕ ਅੰਗਰੇਜ਼ੀ ਵੈੱਬਸਾਈਟ 'ਚ ਛਪੀ ਖ਼ਬਰ ਮੁਤਾਬਕ ਅਦਾਕਾਰਾ ਲੋਟੀ ਲਾਇਨ ਰੇਲਵੇ ਪਲੇਟਫਾਰਮ 'ਤੇ ਟਰੇਨ ਦਾ ਇੰਤਜ਼ਾਰ ਕਰਦੇ ਸਮੇਂ ਫੋਨ 'ਤੇ ਗੱਲ ਕਰ ਰਹੀ ਸੀ। ਉਦੋਂ ਅਚਾਨਕ ਤਿੰਨ ਲੜਕੇ ਉਸ ਕੋਲ ਆਏ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਇਕ ਬਦਮਾਸ਼ ਨੇ ਉਸ ਨੂੰ ਫੜ ਲਿਆ ਅਤੇ ਖਿੱਚ ਦਿੱਤਾ। ਇਸ ਤੋਂ ਬਾਅਦ ਸਾਰੇ ਹੱਸ ਪਏ ਅਤੇ ਵੀਡੀਓ ਬਣਾਉਣ ਲੱਗੇ।
ਰੇਲਗੱਡੀ 'ਚ ਮੁੰਡੇ
ਇਸ ਘਟਨਾ ਤੋਂ ਅਦਾਕਾਰਾ ਲੋਟੀ ਬੁਰੀ ਤਰ੍ਹਾਂ ਡਰ ਗਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਨੌਜਵਾਨ ਉਥੋਂ ਫਰਾਰ ਹੋ ਗਏ। ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਕੀ ਕਰਾਂ। ਫਿਰ ਟਰੇਨ ਆਈ ਅਤੇ ਮੈਂ ਉਸ 'ਚ ਬੈਠ ਗਈ। ਟਰੇਨ 'ਚ ਬਹੁਤ ਭੀੜ ਸੀ। ਮੈਂ ਸੋਚਿਆ ਕਿ ਮੈਂ ਹੁਣ ਸੁਰੱਖਿਅਤ ਹਾਂ, ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਲੜਕੇ ਵੀ ਟਰੇਨ 'ਚ ਸਨ। ਲੋਟੀ ਨੇ ਕਿਹਾ, 'ਬਹੁਤ ਸਾਰੇ ਲੋਕ ਰੇਲਗੱਡੀ 'ਚ ਸਨ। ਇਸ ਦੇ ਬਾਵਜੂਦ ਉਹ ਲੜਕੇ ਕਿਸੇ ਤੋਂ ਡਰੇ ਨਹੀਂ। ਉਨ੍ਹਾਂ 'ਚੋਂ ਇਕ ਮੇਰੇ ਕੋਲ ਆਇਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਤੋਂ ਬਾਅਦ ਉਹ ਉਥੋਂ ਭੱਜ ਗਿਆ, ਜਿਵੇਂ ਹੀ ਰੇਲਵੇ ਕੰਡਕਟਰ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਪਹਿਲੀ ਸ਼੍ਰੇਣੀ 'ਚ ਤਬਦੀਲ ਕਰ ਦਿੱਤਾ ਗਿਆ।
Tiktok ਅਕਾਊਂਟ 'ਤੇ ਦਿੱਤੀ ਗਈ ਜਾਣਕਾਰੀ
ਅਦਾਕਾਰਾ ਲੋਟੀ ਲਾਇਨ ਨਾਲ ਇਹ ਘਟਨਾ 24 ਮਾਰਚ ਦੀ ਰਾਤ ਕਰੀਬ 10 ਵਜੇ ਵਾਪਰੀ। ਹੁਣ ਉਨ੍ਹਾਂ ਨੇ ਟਿਕਟੋਕ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਲੋਟੀ ਨੇ ਟਰੇਨ 'ਚ ਇਕੱਲੀਆਂ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।


author

Aarti dhillon

Content Editor

Related News