ਪਾਕਿਸਤਾਨ 'ਚ ਰਹਿੰਦੀ ਹੈ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਤੀਜੀ ਧੀ
Tuesday, Oct 08, 2024 - 04:10 PM (IST)
ਮੁੰਬਈ- ਪਾਕਿਸਤਾਨੀ ਸਿਤਾਰਿਆਂ ਦਾ ਹਿੰਦੀ ਫਿਲਮਾਂ ‘ਚ ਕੰਮ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਫਵਾਦ ਖਾਨ ਅਤੇ ਮਾਹਿਰਾ ਖਾਨ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਹੋਰ ਪਾਕਿਸਤਾਨੀ ਸੁੰਦਰੀ ਹੈ ਜੋ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ 2017 'ਚ ਰਿਲੀਜ਼ ਹੋਈ ਫਿਲਮ ਵਿੱਚ ਸ਼੍ਰੀਦੇਵੀ ਦੀ ਧੀ ਦੀ ਭੂਮਿਕਾ ਨਿਭਾਈ ਸੀ। ਉਸ ਨੇ ਪ੍ਰਸਿੱਧ ਪਾਕਿਸਤਾਨੀ ਨਾਟਕਾਂ 'ਚ ਕੰਮ ਕੀਤਾ ਹੈ ਅਤੇ ਮਰਹੂਮ ਅਦਾਕਾਰਾ ਦੇ ਨਾਲ ਇੱਕ ਫਿਲਮ ਨਾਲ ਹਿੰਦੀ ਫਿਲਮ ਉਦਯੋਗ 'ਚ ਆਪਣੀ ਸ਼ੁਰੂਆਤ ਕੀਤੀ ਸੀ।ਜਿਸ ਪਾਕਿਸਤਾਨੀ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦਾ ਨਾਂ ਸਜਲ ਅਲੀ ਹੈ। 2017 'ਚ ਉਸ ਨੇ ਫਿਲਮ ਮੌਮ 'ਚ ਸ਼੍ਰੀਦੇਵੀ ਦੀ ਧੀ ਆਰੀਆ ਸਭਰਵਾਲ ਦੀ ਭੂਮਿਕਾ ਨਿਭਾਈ ਸੀ। ਸਜਲ ਨੇ ਮਸ਼ਹੂਰ ਪਾਕਿਸਤਾਨੀ ਫਿਲਮਾਂ ਜਿਵੇਂ ਕਿ ਪਾਪ-ਏ-ਅਹਾਨ, ਇਸ਼ਕ-ਏ-ਲਾ, ਯੇ ਦਿਲ ਮੇਰਾ, ਯਕੀਨ ਕਾ ਸਫਰ ਅਤੇ ਕੁਛ ਅਨਕਹੀ ਵਿੱਚ ਕੰਮ ਕੀਤਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਸ ਪਾਕਿਸਤਾਨੀ ਅਦਾਕਾਰਾ ਨੂੰ ਸ਼੍ਰੀਦੇਵੀ ਦੀ ਤੀਜੀ ਧੀ ਕਿਉਂ ਕਹਿ ਰਹੇ ਹਾਂ।
ਦਰਅਸਲ, ਇੱਕ ਇੰਟਰਵਿਊ 'ਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੇ ਸਜਲ ਅਲੀ ਨੂੰ ਆਪਣੀ ਤੀਜੀ ਧੀ ਕਿਹਾ ਸੀ। ਅਦਾਕਾਰਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੇਰੀ ਇਕ ਹੋਰ ਧੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਦਾ 2018 'ਚ ਦਿਹਾਂਤ ਹੋ ਗਿਆ ਸੀ, ਜਿਸ ਨੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਸਦਮੇ 'ਚ ਛੱਡ ਦਿੱਤਾ ਸੀ। ਇਹ ਖਬਰ ਸੁਣ ਕੇ ਸਜਲ ਦਾ ਵੀ ਦਿਲ ਟੁੱਟ ਗਿਆ ਸੀ। 2017 'ਚ ਕੈਂਸਰ ਨਾਲ ਆਪਣੀ ਅਸਲ ਮਾਂ ਨੂੰ ਗੁਆਉਣ ਵਾਲੀ ਅਦਾਕਾਰਾ ਨੇ ਕਿਹਾ ਸੀ, “ਮੈਂ ਇਸ ਸਮੇਂ ਸਦਮੇ 'ਚ ਹਾਂ। ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਆਪਣੀ ਮਾਂ ਨੂੰ ਮੁੜ ਗੁਆ ਦਿੱਤਾ ਹੈ।”
ਇਹ ਖ਼ਬਰ ਵੀ ਪੜ੍ਹੋ -ਅਲਾਨਾ ਪਾਂਡੇ ਦਾ ਪਹਿਰਾਵਾ ਦੇਖ ਭੜਕੇ ਪਿਤਾ, ਦਿੱਤੀ ਇਹ ਨਸੀਹਤ
ਕੰਮ ਦੀ ਗੱਲ ਕਰੀਏ ਤਾਂ ਇਹ ਪਾਕਿਸਤਾਨੀ ਅਦਾਕਾਰਾ ਯਾਨੀ ਸਜਲ ਅਲੀ ਕੁਝ ਹੋਰ ਫਿਲਮਾਂ ਦਾ ਹਿੱਸਾ ਰਹੀ ਹੈ, ਜਿਸ 'ਚ ‘ਜ਼ਿੰਦਗੀ ਕਿਤਨੀ ਹਸੀਨ ਹੈ’ ਅਤੇ ‘ਖੇਲ ਖੇਲ ਮੇਂ’ ਸ਼ਾਮਲ ਹਨ। 2023 'ਚ ਅਦਾਕਾਰਾ ਨੇ ਹਾਲੀਵੁੱਡ ਫਿਲਮ “What’s Love Got to Do with It?” 'ਚ ਵੀ ਕੰਮ ਕੀਤਾ ਹੈ। ਸਜਲ ਅਲੀ ਜਲਦ ਹੀ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਫੌਜੀ ਨਾਂ ਦੀ ਫਿਲਮ ‘ਚ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ