‘ਯਾਰੀਆਂ-2’ ਦਾ ਟੀਜ਼ਰ ਮਸਤੀ, ਮਿਊਜ਼ਿਕ ਤੇ ਪਿਆਰ ਨਾਲ ਹੈ ਭਰਪੂਰ
Friday, Aug 11, 2023 - 12:33 PM (IST)
ਮੁੰਬਈ (ਬਿਊਰੋ) : ਦਿਵਿਆ ਖੋਸਲਾ ਕੁਮਾਰ, ਯਸ਼ ਦਾਸਗੁਪਤਾ, ਅਨਾਸਵਰਾ ਰਾਜਨ, ਮਿਜ਼ਾਨ ਜਾਫਰੀ, ਵਰੀਨਾ ਹੁਸੈਨ, ਪ੍ਰਿਆ ਵਾਰੀਅਰ ਤੇ ਪਰਲ ਵੀ. ਪੁਰੀ ਵਰਗੇ ਕਲਾਕਾਰ ਰਾਧਿਕਾ ਰਾਓ ਤੇ ਵਿਨੇ ਸਪਰੂ ਦੁਆਰਾ ਨਿਰਦੇਸ਼ਿਤ ਫ਼ਿਲਮ ‘ਯਾਰੀਆਂ 2’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।
ਸਾਲ 2014 ’ਚ ਦਿਵਿਆ ਖੋਸਲਾ ਕੁਮਾਰ ਨੇ ਫਿਲਮ ‘ਯਾਰੀਆਂ’ ਨਾਲ ਕਾਲਜ ਦੇ ਰੋਮਾਂਸ ਦਾ ਦੌਰ ਬਦਲ ਦਿੱਤਾ। ਹੁਣ 2023 ’ਚ, ਫ਼ਿਲਮ ‘ਯਾਰੀਆਂ 2’ ਚਚੇਰੇ ਭਰਾ-ਭੈਣ ਦੇ ਰਿਸ਼ਤੇ ਦੀ ਮਿਠਾਸ ਨੂੰ ਦਰਸਾਉਂਦੀ ਹੈ, ਜੋ ਸੱਚੇ ਦੋਸਤਾਂ ਵਾਂਗ ਹਨ। ਫ਼ਿਲਮ ਦਾ ਟੀਜ਼ਰ ਮੁੰਬਈ ’ਚ ਸ਼ਾਨਦਾਰ ਤਰੀਕੇ ਨਾਲ ਲਾਂਚ ਕੀਤਾ ਗਿਆ, ਜਿੱਥੇ ਮੌਜੂਦ ਹਰ ਕਿਸੇ ਨੇ ‘ਯਾਰੀਆਂ’ ਦੀ ਦੁਨੀਆ ਦਾ ਸਵਾਦ ਲਿਆ।
ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਫਿਲਮਜ਼, ਰਾਓ ਤੇ ਸਪਰੂ ਫਿਲਮਜ਼ ਦੁਆਰਾ ਨਿਰਮਿਤ ‘ਯਾਰੀਆਂ 2’ 20 ਅਕਤੂਬਰ, 2023 ਨੂੰ ਪਰਦੇ ’ਤੇ ਆਉਣ ਵਾਲੀ ਹੈ। ਫ਼ਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਵਿਆ ਖੋਸਲਾ ਕੁਮਾਰ ਤੇ ਆਯੂਸ਼ ਮਹੇਸ਼ਵਰੀ ਨੇ ਪ੍ਰੋਡਿਊਸ ਕੀਤਾ ਹੈ।