''ਸਤ੍ਰੀ-2'' ਦੀ ਟੀਮ ਕਰੇਗੀ ''ਬਿੰਨੀ ਐਂਡ ਫੈਮਿਲੀ'' ਦਾ ਗਾਣਾ ਰਿਲੀਜ਼

Friday, Sep 20, 2024 - 05:16 PM (IST)

ਮੁੰਬਈ- 'ਬਿੰਨੀ ਐਂਡ ਫੈਮਿਲੀ' ਦੇ ਫਿਲਮ ਮੇਕਰਸ ਹੁਣ ਵਿਸ਼ਾਲ ਮਿਸ਼ਰਾ ਦਾ ਇਕ ਖਾਸ ਗਾਣਾ ਲਾਂਚ ਕਰ ਰਹੇ ਹਨ। ਇਹ ਗਾਣਾ ਲਾਂਚ ਖਾਸ ਹੋਵੇਗਾ ਕਿਉਂਕਿ ਫਿਲਮ ਦੀ ਲੀਡ ਅਦਾਕਾਰਾ ਅਤੇ ਡੈਬਿਊ ਕਰਨ ਵਾਲੀ ਅੰਜਨੀ ਧਵਨ, ਅਦਾਕਾਰ ਰਾਜੇਸ਼ ਕੁਮਾਰ ਅਤੇ ਨਿਰਮਾਤਾ ਮਹਾਵੀਰ ਜੈਨ ਤੋਂ ਇਲਾਵਾ ਬਲਾਕਬਸਟਰ ਹਾਰਰ-ਕਾਮੇਡੀ 'ਸਤ੍ਰੀ' ਦੇ ਕਲਾਕਾਰ ਵੀ ਇਸ ਸਮਾਗਮ ਵਿਚ ਮੌਜੂਦ ਹੋਣਗੇ।

ਇਹ ਖ਼ਬਰ ਵੀ ਪੜ੍ਹੋ -ਜੂਨੀਅਰ ਐਨਟੀਆਰ ਦੀ ਫ਼ਿਲਮ ਦੇਖਦੇ ਔਰਤ ਨੇ ਕਰਵਾਈ ਬ੍ਰੇਨ ਸਰਜਰੀ, ਵੀਡੀਓ ਵਾਇਰਲ

ਸੂਤਰ ਨੇ ਦੱਸਿਆ ਕਿ 'ਸਤ੍ਰੀ-2' ਦੀ ਟੀਮ 'ਜ਼ਿੰਦਗੀ' ਗਾਣੇ ਨੂੰ ਲਾਂਚ ਕਰੇਗੀ ਅਤੇ ‘ਬਿੰਨੀ ਐਂਡ ਫੈਮਿਲੀ’ ਦੇ ਕਲਾਕਾਰਾਂ ਨਾਲ ਵੀ ਗੱਲਬਾਤ ਕਰੇਗੀ। ਸੂਤਰ ਨੇ ਦੱਸਿਆ ਕਿ ਈਵੈਂਟ 'ਚ ਵਿਸ਼ਾਲ ਮਿਸ਼ਰਾ ਦਾ ਲਾਈਵ ਪ੍ਰਦਰਸ਼ਨ ਵੀ ਹੋਵੇਗਾ। ਉਹ ਗਾਣਾ 'ਜ਼ਿੰਦਗੀ' 'ਤੇ ਪ੍ਰਫਾਰਮ ਕਰੇਗਾ, ਜਿਸ ਨੂੰ ਉਸਨੇ ਕੰਪੋਜ਼ ਕੀਤਾ ਹੈ ਅਤੇ ਗਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News