ਜਿਓ ਸਟੂਡੀਓਜ਼ ਦੀ ‘ਦਿ ਸਟੋਰੀਟੇਲਰ’ ਦਾ ਇੱਫੀ ’ਚ ਸ਼ਾਨਦਾਰ ਪ੍ਰੀਮੀਅਰ

11/24/2022 3:13:56 PM

ਮੁੰਬਈ (ਬਿਊਰੋ) - ਕਈ ਨਾਮਜ਼ਦ ਫ਼ਿਲਮ ਫੈਸਟੀਵਲਾਂ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਅਤੇ ਹਾਲ ਹੀ 'ਚ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਦਿਖਾਈ ਜਾਣ ਤੋਂ ਬਾਅਦ , ਜਿਓ ਸਟੂਡੀਓਜ਼ 'ਦਿ ਸਟੋਰੀਟੇਲਰ' ਨੂੰ ਹੁਣ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਆਫ ਇੰਡੀਆ (ਇੱਫੀI) 'ਚ ਅਧਿਕਾਰਤ ਤੌਰ ’ਤੇ ਚੁਣਿਆ ਗਿਆ ਹੈ। ਬੀਤੀ ਸ਼ਾਮ ਗੋਆ 'ਚ ਗ੍ਰੈਂਡ ਪ੍ਰੀਮੀਅਰ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਫ਼ਿਲਮ ਦੇ ਨਿਰਮਾਤਾਵਾਂ ਤੇ ਮੁੱਖ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਪਰੇਸ਼ ਰਾਵਲ ਕਹਿੰਦੇ ਹਨ, 'ਦਿ ਸਟੋਰੀਟੇਲਰ' ਇਕ ਬਹੁਤ ਹੀ ਖ਼ਾਸ ਫ਼ਿਲਮ ਹੈ। ਇੱਫੀ ਮੁਕਾਬਲੇ 'ਚ ਪੇਸ਼ ਕਰਨਾ ਇਸ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ। ਸਰੋਤਿਆਂ ਦਾ ਹੁੰਗਾਰਾ ਭਰਵਾਂ ਤੇ ਨਿਮਰ ਸੀ। ਮੈਨੂੰ ਅਨੁਭਵੀ ਰੇਅ ਦੁਆਰਾ ਲਿਖੀ ਕਹਾਣੀ ’ਤੇ ਕੰਮ ਕਰਨ ਦਾ ਮੌਕਾ ਦੇਣ ਲਈ ਅਨੰਤ ਮਹਾਦੇਵਨ ਦਾ ਧੰਨਵਾਦੀ ਹਾਂ। ਸਹਿ-ਅਦਾਕਾਰਾਂ ਤੇ ਸਹਿਯੋਗੀਆਂ ਦੀ ਇਕ ਮਹਾਨ ਟੀਮ ਦੇ ਨਾਲ ਕੰਮ ਕਰਨਾ ਇਕ ਵਧੀਆ ਤਜ਼ਰਬਾ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

ਪਰਪਸ ਐਂਟਰਟੇਨਮੈਂਟ ਤੇ ਕੁਐਸਟ ਫਿਲਮਜ਼ ਦੇ ਸਹਿਯੋਗ ਨਾਲ ਨਿਰਮਿਤ, ਅਨੰਤ ਮਹਾਦੇਵਨ ਦੁਆਰਾ ਨਿਰਦੇਸ਼ਿਤ, ਫ਼ਿਲਮ ’ਚ ਪਾਵਰਹਾਊਸ ਅਦਾਕਾਰ ਪਰੇਸ਼ ਰਾਵਲ, ਆਦਿਲ ਹੁਸੈਨ, ਤਨਿਸ਼ਠਾ ਚੈਟਰਜੀ, ਜਯੇਸ਼ ਮੋਰੇ, ਅਨਿੰਦਿਤਾ ਬੋਸ ਤੇ ਰੇਵਤੀ ਹਨ। ਇਹ ਮੂਲ ਰੂਪ ’ਚ ਬੰਗਾਲੀ ਲਘੂ ਕਹਾਣੀ ‘ਗੋਲਪੋ ਬੋਲੀਏ’ ਤਾਰਿਣੀ ਖੁਰੋ ਰੇ ਦੁਆਰਾ ਲਿਖੀਆਂ ਕਹਾਣੀਆਂ ਦੀ ਇਕ ਲੜੀ ’ਚੋਂ ਇਕ ਹੈ, ਜੋ ਉਸਦੇ ਦੁਆਰਾ ਰਚਿਤ ਭੇਤਭਰੀ ਪਾਤਰ ਤਾਰਿਣੀ ਖੁਰੋ ’ਤੇ ਅਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News