ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਰਬਜੀਤ ਚੀਮਾ ਦੇ ਪੁੱਤਰ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ

Tuesday, Jul 16, 2024 - 10:29 AM (IST)

ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਰਬਜੀਤ ਚੀਮਾ ਦੇ ਪੁੱਤਰ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ

ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸ ਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਜਾਂ ਫ਼ਿਲਮ ਨਹੀਂ ਬਲਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੈ। ਦਰਅਸਲ, ਗਾਇਕ ਸਰਬਜੀਤ ਦਾ ਪੁੱਤਰ ਸੁਖਮਨ ਚੀਮਾ ਦਾ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਤੋਂ ਇਲਾਵਾ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਰਿਸੈਪਸ਼ਨ ਦੀ ਖੂਬਸੂਰਤ ਝਲਕ ਵੀ ਸ਼ੇਅਰ ਕੀਤੀ ਹੈ। 

PunjabKesari

ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਖਮਨ ਚੀਮਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਦੇ ਸਾਹਮਣੇ ਆਉਂਦੇ ਹੀ ਗਾਇਕ ਨੂੰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

PunjabKesari

ਜਾਣਕਾਰੀ ਮੁਤਾਬਕ ਸੁਖਮਨ ਚੀਮਾ ਕੈਨੇਡਾ ਦੇ ਵੈਨਕੁਵਰ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਇੱਕ ਤਸਵੀਰ 'ਚ ਗਾਇਕ ਸਰਬਜੀਤ ਚੀਮਾ ਆਪਣੇ ਪਰਿਵਾਰ ਦੇ ਨਾਲ ਪੁੱਤਰ ਤੇ ਨੂੰਹ ਨੂੰ ਆਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਾਇਕ ਨੇ ਪੁੱਤਰ ਅਤੇ ਨੂੰਹ ਦੇ ਰਿਸੈਪਸ਼ਨ ਲੁੱਕ ਨੂੰ ਵੀ ਸ਼ੇਅਰ ਕੀਤਾ ਹੈ। ਸਰਬਜੀਤ ਚੀਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ  'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸਰਬਜੀਤ ਚੀਮਾ ਨੇ ਜਿੱਥੇ ਪੰਜਾਬੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਉੱਥੇ ਹੀ ਅਦਾਕਾਰੀ ਦੇ ਖੇਤਰ ਵਿੱਚ ਵੀ ਝੰਡੇ ਗੱਡੇ।


author

Priyanka

Content Editor

Related News