‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਸ਼ੁਰੂ, ਅਕਸ਼ੈ ਕੁਮਾਰ ਸਨੇ ਇਹ ਅਦਾਕਾਰਾਂ ਹੋਣਗੀਆਂ ਨਵੇਂ ਸੀਜ਼ਨ ਦੀਆਂ ਮਹਿਮਾਨ

Tuesday, Aug 23, 2022 - 02:15 PM (IST)

‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਸ਼ੁਰੂ, ਅਕਸ਼ੈ ਕੁਮਾਰ ਸਨੇ ਇਹ ਅਦਾਕਾਰਾਂ ਹੋਣਗੀਆਂ ਨਵੇਂ ਸੀਜ਼ਨ ਦੀਆਂ ਮਹਿਮਾਨ

ਬਾਲੀਵੁੱਡ ਡੈਸਕ- ਇਨ੍ਹੀਂ ਦਿਨੀਂ ਕਪਿਲ ਸ਼ਰਮਾ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੀ ਵਾਪਸੀ ਦੀ ਤਿਆਰੀ ਕਰ ਰਿਹਾ ਹੈ। ਖ਼ਬਰਾਂ ਆ ਰਹੀਆਂ ਹਨ ਕਿ ਕਪਿਲ ਨੇ ਮੁੰਬਈ ਦੇ ਫ਼ਿਲਮ ਸਿਟੀ ਸਟੂਡੀਓ ’ਚ ਆਪਣੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਕਸ਼ੈ ਕੁਮਾਰ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ।

PunjabKesari

ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਲੈ ਕੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਇਸ ਵਾਰ ਸ਼ੋਅ ’ਚ ਨਹੀਂ ਨਜ਼ਰ ਆਉਣਗੇ ਕ੍ਰਿਸ਼ਨਾ ਅਭਿਸ਼ੇਕ

ਕਪਿਲ ਅਕਸ਼ੈ ਕੁਮਾਰ ਨਾਲ ਆਪਣੇ ਆਉਣ ਵਾਲੇ ਸੀਜ਼ਨ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਹਨ। ਅਕਸ਼ੈ ਆਪਣੀ ਆਉਣ ਵਾਲੀ ਫ਼ਿਲਮ ਕਟਪੁਤਲੀ ਦੇ ਪ੍ਰਮੋਸ਼ਨ ਲਈ ਸ਼ੋਅ ’ਤੇ ਪਹੁੰਚੇ ਹਨ। ਅਦਾਕਾਰ ਨਾਲ ਰਕੁਲ ਪ੍ਰੀਤ ਸਿੰਘ ਅਤੇ ਸਰਗੁਣ ਮਹਿਤਾ ਵੀ ਇਸ ਦਾ ਹਿੱਸਾ ਹੋਣਗੇ।

PunjabKesari

ਇਸ ਦੇ ਨਾਲ ਹਾਲ ਹੀ ’ਚ ਸ਼ੋਅ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਮੁਤਾਬਿਕ ਸ਼ੋਅ ਦੀ ਮਸ਼ਹੂਰ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਅਲਵਿਦਾ ਕਹਿ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਕ੍ਰਿਸ਼ਨਾ ਅਭਿਸ਼ੇਕ ਕਪਿਲ ਸ਼ਰਮਾ ਸ਼ੋਅ ਤੋਂ ਵੱਖ ਹੋ ਗਏ ਹਨ ਅਤੇ ਉੁਨ੍ਹਾਂ ਨੂੰ ਸ਼ੋਅ ਦੇ ਚੌਥੇ ਸੀਜ਼ਨ ’ਚ ਨਹੀਂ ਦੇਖਿਆ ਜਾਵੇਗਾ। ਰਿਪੋਰਟ ਅਨੁਸਾਰ ਅਦਾਕਾਰ ਦੇ ਸ਼ੋਅ ਛੱਡਣ ਦਾ ਕਾਰਨ ਐਗਰੀਮੈਂਟ ਦੱਸਿਆ ਜਾ ਰਿਹਾ ਹੈ। ਸ਼ੋਅ ਦੇ ਨਿਰਮਾਤਾ ਅਭਿਨੇਤਾ ਕ੍ਰਿਸ਼ਨ ਵੱਲੋਂ ਮੰਗੀ ਗਈ ਫ਼ੀਸ ਦੇਣ ਲਈ ਤਿਆਰ ਨਹੀਂ ਹਨ।

PunjabKesari

ਇਹ ਵੀ ਪੜ੍ਹੋ : ਡਰੱਗ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰਿਅਨ ਦੀ ਸੁਹਾਨਾ-ਅਬਰਾਮ ਨਾਲ ਪਹਿਲੀ ਪੋਸਟ (ਤਸਵੀਰਾਂ)

ਕੁਝ ਦਿਨ ਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਸ਼ੋਅ ਦੀ ਇਕ ਹੋਰ ਕਲਾਕਾਰ ਭਾਰਤੀ ਸਿੰਘ ਵੀ ਕਪਿਲ ਸ਼ਰਮਾ ਦੇ ਨਵੇਂ ਸੀਜ਼ਨ ’ਚ ਨਜ਼ਰ ਨਹੀਂ ਆਵੇਗੀ। ਇਸ ਤੋਂ ਇਲਾਵਾ ਭਾਰਤੀ ਸਾ ਰੇ ਗਾ ਮਾ ਪਾ ਲਿਲਟ ਚੈਂਪਸ-9 ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ ਅਤੇ ਆਪਣੇ ਪੁੱਤਰ ਲਕਸ਼ ਨੂੰ ਸਮਾਂ ਦੇਣਾ ਚਾਹੁੰਦੀ ਹੈ।


author

Shivani Bassan

Content Editor

Related News