ਅਦਾਕਾਰ ਧਰਮਿੰਦਰ ਦੀ ਫ਼ਿਲਮ ‘ਅਪਨੇ 2’ ਦੀ ਸ਼ੂਟਿੰਗ ਟਲੀ, ਡਾਇਰੈਕਟਰ ਨੇ ਦੱਸੀ ਇਹ ਵਜ੍ਹਾ

Sunday, Apr 18, 2021 - 10:48 AM (IST)

ਅਦਾਕਾਰ ਧਰਮਿੰਦਰ ਦੀ ਫ਼ਿਲਮ ‘ਅਪਨੇ 2’ ਦੀ ਸ਼ੂਟਿੰਗ ਟਲੀ, ਡਾਇਰੈਕਟਰ ਨੇ ਦੱਸੀ ਇਹ ਵਜ੍ਹਾ

ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਦੇਸ਼ ’ਚ ਫਿਰ ਤੋਂ ਨਿਯਮ ਸਖ਼ਤ ਕੀਤੇ ਗਏ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਬੇ-ਵਜ੍ਹਾ ਘਰ ’ਚੋਂ ਨਾ ਨਿਕਲਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਕੋਰੋਨਾ ਕਹਿਰ ਦੌਰਾਨ ਧਰਮਿੰਦਰ ਦੀ ਫ਼ਿਲਮ ਦੀ ਸ਼ੂਟਿੰਗ ਨੂੰ ਵੀ ਮੁਅੱਤਲ ਕਰ ਦਿੱਤੀ ਗਈ ਹੈ, ਜੋ ਇਸ ਸਾਲ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋਣ ਵਾਲੀ ਸੀ। ਦਰਅਸਲ ਫ਼ਿਲਮ ਦੀ ਸ਼ੂਟਿੰਗ ਅਪ੍ਰੈਲ ’ਚ ਸ਼ੁਰੂ ਹੋਣ ਵਾਲੀ ਸੀ ਪਰ ਮੇਕਅਰਸ ਨੇ ਸ਼ੂਟਿੰਗ ਨੂੰ ਮੁਅੱਤਲ ਕਰ ਦਿੱਤਾ ਹੈ। ਫ਼ਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਅਜਿਹਾ ਕਰਨ ਦੀ ਵਜ੍ਹਾ ਧਰਮਿੰਦਰ ਦੀ ਸਿਹਤ ਦੱਸੀ ਹੈ। 

PunjabKesari
ਦਰਅਸਲ ਕੋਰੋਨਾ ਇਨੀਂ ਦਿਨੀਂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ। ਅਜਿਹੇ ’ਚ ਸੁਪਰਸਟਾਰ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਅਤੇ ਉਹ ਖ਼ੁਦ ਵੀ ਕਾਫ਼ੀ ਚਿੰਤਿਤ ਹਨ। ਉੱਧਰ ਫ਼ਿਲਮਮੇਕਰ ਅਨਿਲ ਸ਼ਰਮਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਫ਼ਿਲਮ ਟਾਈਮ ’ਤੇ ਰਿਲੀਜ਼ ਹੋਣ ਤੋਂ ਜ਼ਿਆਦਾ ਜ਼ਰੂਰੀ ਉਨ੍ਹਾਂ ਦੀ ਸਿਹਤ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜੋ ਅਜੇ ਸ਼ੁਰੂ ਹੋਣ ਵਾਲੀ ਸੀ ਉਹ ਹੁਣ ਜੁਲਾਈ ’ਚ ਹੋਵੇਗੀ। 

PunjabKesari
ਉਨ੍ਹਾਂ ਕਿਹਾ ਕਿ ਅਸੀਂ ਅਜੇ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ ਤਾਂ ਇਸ ਦੀਵਾਲੀ ’ਤੇ ਫ਼ਿਲਮ ਰਿਲੀਜ਼ ਕਰਨਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਥੀਏਟਰ ਵੀ ਕੁਝ ਮਹੀਨੇ ਬਾਅਦ ਹੀ ਖੁੱਲ੍ਹਣਗੇ ਤਾਂ ਫਿਲਹਾਲ ਫ਼ਿਲਮ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਹੈ। 
ਦੱਸ ਦੇਈਏ ਕਿ ਫ਼ਿਲਮ ‘ਅਪਨੇ 2’ ’ਚ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓ ਅਤੇ ਬੌਬੀ ਦਿਓਲ ਅਤੇ ਪੋਤੇ ਦੇ ਨਾਲ ਕੰਮ ਕਰਨਗੇ।


author

Aarti dhillon

Content Editor

Related News