ਮੁੜ ਸ਼ੁਰੂ ਹੋਈ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ, ਕਰੀਨਾ ਕਪੂਰ ਨਾਲ ਨਜ਼ਰ ਆਏ ਆਮਿਰ ਖ਼ਾਨ

2021-09-13T14:54:11.76

ਮੁੰਬਈ (ਬਿਊਰੋ) - ਸੁਪਰਸਟਾਰ ਆਮਿਰ ਖ਼ਾਨ ਇਸ ਲਈ ਮਸ਼ਹੂਰ ਹਨ ਕਿ ਉਹ ਹਰ ਫ਼ਿਲਮ ਨੂੰ ਬਹੁਤ ਸ਼ਿੱਦਤ ਨਾਲ ਕਰਦੇ ਹਨ ਅਤੇ ਇਸ ਸਮੇਂ ਉਹ ਫ਼ਿਲਮ 'ਲਾਲ ਸਿੰਘ ਚੱਡਾ' 'ਚ ਰੁਝੇ ਹੋਏ ਹਨ। ਰਿਪੋਰਟਸ ਮੁਤਾਬਕ, ਇਸ ਸਮੇਂ ਆਮਿਰ ਖ਼ਾਨ ਨੇ ਫਿਰ ਤੋਂ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਆਮਿਰ ਅਤੇ ਕਰੀਨਾ ਕਪੂਰ ਖ਼ਾਨ ਨੂੰ ਇਕਠਿਆਂ ਮੁੰਬਈ 'ਚ ਸਪਾਟ ਕੀਤਾ ਗਿਆ ਸੀ। ਆਮਿਰ ਖ਼ਾਨ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਕਰੀਨਾ ਕਪੂਰ ਖ਼ਾਨ ਦੀ ਪ੍ਰੈਗਨੈਂਸੀ ਕਾਰਨ ਰੋਕਣੀ ਪਈ ਸੀ। ਹੁਣ ਕਰੀਨਾ ਦੀ ਡਿਲੀਵਰੀ ਦੇ ਕੁਝ ਮਹੀਨਿਆਂ ਬਾਅਦ ਸ਼ੂਟਿੰਗ ਹੁਣ ਦੁਬਾਰਾ ਸ਼ੁਰੂ ਹੋਈ ਹੈ। 

PunjabKesari

ਇਹ ਖ਼ਬਰ ਵੀ ਵੇਖੋ - ਏਕਤਾ ਕਪੂਰ ਨੂੰ ਝਟਕਾ, ਖਾਰਜ ਹੋਇਆ ਇਹ ਵੱਡਾ ਪ੍ਰਸਤਾਵ

ਕਰੀਨਾ ਕਪੂਰ ਅਤੇ ਆਮਿਰ ਖ਼ਾਨ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਫ਼ਿਲਮ 'ਲਾਲ ਸਿੰਘ ਚੱਢਾ' ਕਾਰਨ ਸੁਰਖੀਆਂ 'ਚ ਹਨ, ਜਿਸ 'ਚ ਆਮਿਰ ਇੱਕ ਸ਼ਾਨਦਾਰ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਆਮਿਰ ਕਦੇ ਵੀ ਅਜਿਹੇ ਕਿਰਦਾਰ 'ਚ ਨਜ਼ਰ ਨਹੀਂ ਆਏ। ਇਸ ਸਮੇਂ 'ਲਾਲ ਸਿੰਘ ਚੱਢਾ' ਤੋਂ ਇਲਾਵਾ ਆਮਿਰ ਦੇ ਦਿਮਾਗ 'ਚ ਹੋਰ ਕੁਝ ਨਹੀਂ ਹੈ। ਉਹ ਆਖਰੀ ਵਾਰ 'ਠਗਸ ਆਫ ਹਿੰਦੋਸਤਾਨ' 'ਚ ਨਜ਼ਰ ਆਏ ਸਨ ਪਰ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ ਸੀ। ਇਹੀ ਕਾਰਨ ਹੈ ਕਿ ਉਹ ਫ਼ਿਲਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਜੋਖਮ ਨਹੀਂ ਲੈਣਾ ਚਾਹੁੰਦੇ। 

PunjabKesari

ਇਹ ਖ਼ਬਰ ਵੀ ਵੇਖੋ - ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ

ਕਰੀਨਾ ਕਪੂਰ ਅਤੇ ਆਮਿਰ ਖ਼ਾਨ ਪਹਿਲਾਂ ਵੀ ਕੁਝ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਦੋਵਾਂ ਨੂੰ ਇਕੱਠੇ ਬਹੁਤ ਪਸੰਦ ਕੀਤਾ ਗਿਆ ਹੈ। ਆਮਿਰ ਖ਼ਾਨ ਹਾਲ ਹੀ 'ਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ਬਰਾਂ 'ਚ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ ਸੀ। ਲਾਲ ਸਿੰਘ ਚੱਢਾ ਦੀ ਰਿਲੀਜ਼ਿੰਗ ਕਦੋਂ ਹੋਵੇਗੀ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲੇਗਾ। 

PunjabKesari

ਇਹ ਖ਼ਬਰ ਵੀ ਵੇਖੋ - ਕੰਗਨਾ ਰਨੌਤ ਦਾ ਵੱਡਾ ਖੁਲਾਸਾ! ਰੋਜ਼ਾਨਾ ਹੁੰਦੀਆਂ ਸਨ ਮੇਰੇ ਖ਼ਿਲਾਫ਼ 200 FIR ਦਰਜ


Rahul Singh

Content Editor Rahul Singh