ਮ੍ਰਿਣਾਲ ਠਾਕੁਰ ਦਾ ਹੈਰਾਨ ਕਰਨ ਵਾਲਾ ਖੁਲਾਸਾ, ਵਿਆਹ ਤੋਂ ਪਹਿਲਾਂ ਹੀ ਬਣੀ 8 ਸਾਲਾਂ ਧੀ ਦੀ ਮਾਂ

Thursday, Aug 08, 2024 - 10:15 AM (IST)

ਮ੍ਰਿਣਾਲ ਠਾਕੁਰ ਦਾ ਹੈਰਾਨ ਕਰਨ ਵਾਲਾ ਖੁਲਾਸਾ, ਵਿਆਹ ਤੋਂ ਪਹਿਲਾਂ ਹੀ ਬਣੀ 8 ਸਾਲਾਂ ਧੀ ਦੀ ਮਾਂ

ਮੁੰਬਈ- ਮ੍ਰਿਣਾਲ ਠਾਕੁਰ ਦਾ ਨਾਂ ਕੁਸ਼ਾਲ ਟੰਡਨ, ਗਾਇਕ ਬਾਦਸ਼ਾਹ ਅਤੇ ਸਿਧਾਂਤ ਚਤੁਰਵੇਦੀ ਸਮੇਤ ਕਈ ਸਿਤਾਰਿਆਂ ਨਾਲ ਜੁੜਿਆ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਮ੍ਰਿਣਾਲ ਵਿਰਾਟ ਕੋਹਲੀ ਲਈ ਭਾਵਨਾਵਾਂ ਰੱਖਦੀ ਹੈ ਪਰ ਉਸ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਅਤੇ ਅਪੀਲ ਕੀਤੀ ਕਿ ਅਜਿਹੀਆਂ ਅਫਵਾਹਾਂ ਨਾ ਫੈਲਾਈਆਂ ਜਾਣ। ਹੁਣ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮ੍ਰਿਣਾਲ ਇੱਕ ਛੋਟੀ ਬੱਚੀ ਨੂੰ ਆਪਣੀ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਹ ਉਸਦਾ ਪਹਿਲਾ ਬੱਚਾ ਹੈ।32 ਸਾਲਾ ਅਦਾਕਾਰਾ ਮ੍ਰਿਣਾਲ ਠਾਕੁਰ ਵੀ ਅਜੇ ਵਿਆਹ ਦੇ ਬੰਧਨ 'ਚ ਨਹੀਂ ਬੱਝੀ ਹੈ। ਪਰ ਉਹ ਇੱਕ ਧੀ ਦੀ ਮਾਂ ਬਣ ਗਈ ਹੈ। ਸੁਣਨ 'ਚ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ ਕਿ ਉਹ 8 ਸਾਲ ਦੀ ਬੱਚੀ ਦੀ ਮਾਂ ਬਣ ਗਈ ਹੈ। ਉਸ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਅਤੇ ਇਕਬਾਲ ਕੀਤਾ ਕਿ ਹੁਣ ਜੋ ਵੀ ਬੱਚਾ ਸੰਸਾਰ 'ਚ ਆਵੇਗਾ ਉਹ ਉਸਦਾ ਦੂਜਾ ਬੱਚਾ ਹੋਵੇਗਾ। ਮ੍ਰਿਣਾਲ ਠਾਕੁਰ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਸੀ, ਜਿਸ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਮਮਤਾ ਕੁਲਕਰਨੀ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ, ਡਰੱਗਜ਼ ਮਾਮਲੇ 'ਚ ਐੱਫ. ਆਈ. ਆਰ. ਰੱਦ

ਆਪਣੀ ਧੀ ਲਈ ਕੀ ਬੋਲੀ ਸੀ ਮ੍ਰਿਣਾਲ?
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਕਹਿੰਦੀ ਹੈ- 'ਉਹ ਮੇਰਾ ਪਹਿਲਾ ਬੱਚਾ ਹੈ, ਹੁਣ ਜਦੋਂ ਵੀ ਮੇਰੇ ਕੋਲ ਬੱਚਾ ਹੋਵੇਗਾ, ਇਹ ਦੂਜਾ ਹੋਵੇਗਾ। ਕਿਉਂਕਿ ਉਹ ਮੇਰਾ ਪਹਿਲਾ ਬੱਚਾ ਹੈ। ਕਿਉਂਕਿ ਤੁਸੀਂ ਅਜਿਹਾ ਬੰਧਨ ਵਿਕਸਿਤ ਕਰਦੇ ਹੋ। ਉਹ ਮੈਨੂੰ ਯਸ਼ਨਾ ਜਾਂ ਮਮ ਕਹਿੰਦੀ ਹੈ। ਉਹ ਬਹੁਤ ਚੰਗੀ ਹੈ ਅਤੇ ਅੱਖਾਂ ਨਾਲ ਹੀ ਬੋਲਦੀ ਹੈ। ਉਸ ਤੋਂ ਸਿੱਖਣਾ ਬਹੁਤ ਖੂਬਸੂਰਤ ਹੈ, ਉਸ ਨੂੰ ਨਹੀਂ ਪਤਾ ਕਿ ਉਸਨੇ ਮੈਨੂੰ ਸਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਅੱਜ ਹੋਵੇਗੀ ਮੰਗਣੀ? ਅਦਾਕਾਰ ਦੇ ਘਰ ਹੋਵੇਗਾ ਫੰਕਸ਼ਨ

ਮ੍ਰਿਣਾਲ ਦਾ ਪਹਿਲਾ ਬੱਚਾ ਕੌਣ ਹੈ?
ਜਿਸ ਨੂੰ ਮ੍ਰਿਣਾਲ ਠਾਕੁਰ ਨੇ ਆਪਣੇ ਪਹਿਲੇ ਬੱਚੇ ਵਜੋਂ ਸਵੀਕਾਰ ਕੀਤਾ ਹੈ। ਉਸ ਦੀ ਉਮਰ 8 ਸਾਲ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਹੋ ਸਕਦਾ ਹੈ ਕਿ ਅਦਾਕਾਰਾ ਨੇ ਬੱਚਾ ਗੋਦ ਲਿਆ ਹੋਵੇ। ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਬੱਚੀ ਨੂੰ ਨਾ ਤਾਂ ਗੋਦ ਲਿਆ ਗਿਆ ਹੈ ਅਤੇ ਨਾ ਹੀ ਮ੍ਰਿਣਾਲ ਨੇ ਕਿਸੇ ਲੜਕੀ ਨੂੰ ਜਨਮ ਦਿੱਤਾ ਹੈ। ਇਹ ਕੁੜੀ ਅਸਲ ਵਿੱਚ ਬਾਲ ਅਦਾਕਾਰਾ ਕਿਆਰਾ ਖੰਨਾ ਹੈ। ਮ੍ਰਿਣਾਲ ਨੇ ਕਿਆਰਾ ਨਾਲ ਸਾਊਥ ਸਟਾਰ ਨਾਨੀ ਦੀ ਫਿਲਮ 'ਹਾਇ ਨੰਨਾ' 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਮ੍ਰਿਣਾਲ 'ਯਸ਼ਨਾ' ਦੇ ਕਿਰਦਾਰ 'ਚ ਨਜ਼ਰ ਆਈ ਸੀ ਅਤੇ ਕਿਆਰਾ ਨੇ 'ਮਾਹੀ' ਦਾ ਕਿਰਦਾਰ ਨਿਭਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News