‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ

Friday, May 27, 2022 - 01:08 PM (IST)

‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ

ਬਾਲੀਵੁੱਡ ਡੈਸਕ: ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ਨੇ ਪ੍ਰਸ਼ੰਸਕਾਂ ’ਚ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ। ਇਹ ਫ਼ਿਲਮ ਪੈਨ ਇੰਡੀਆ ਪੱਧਰ ’ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਨੂੰ ਸਾਲ ਦੀ ਸਭ ਤੋਂ ਵੱਡੀਆਂ ਫ਼ਿਲਮਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਆਲੀਆ ਅਤੇ ਰਣਬੀਰ ਦੇ ਵਿਆਹ ਦੌਰਾਨ ਕੇਸਰੀਆ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਇਸ ਗੀਤ ਦਾ ਟੀਜ਼ਰ ਕੰਨੜ ਭਾਸ਼ਾ ’ਚ ਰਿਲੀਜ਼ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਦੀ ਭਾਬੀ ਨੇ ਫ਼ੇਮ ਹਾਸਲ ਕਰਨ ਲਈ ਕੀਤਾ ਪਤੀ ਨਾਲ ਅਣਬਣ ਦਾ ਡਰਾਮਾ,ਚਾਰੂ ਅਸੋਪ ਨੇ ਦਿੱਤਾ ਜਵਾਬ

ਕੰਨੜ ਭਾਸ਼ਾ ’ਚ ਕੇਸਰੀਆ ਗੀਤ ਦਾ ਨਾਂ ਕੁਮਕੁਮਲਾ ਹੈ। ਜਿਸ ਦੇ ਨਿਰਦੇਸ਼ਕ ਐੱਸ.ਐੱਸ ਰਾਜਮੌਲਾ ਨੇ ਰਿਲੀਜ਼ ਕੀਤਾ ਹੈ। ਇਹ ਗੀਤ ਸਿਦ ਸ੍ਰੀਰਾਮ ਨੇ ਗਾਇਆ ਹੈ ਅਤੇ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਇਸ ਦੇ ਨਾਲ ਹੀ ਗੀਤ ਦੇ ਬੋਲ ਚੰਦਰਬੋਸ ਨੇ ਲਿਖੇ ਹਨ। ਐੱਸ.ਐੱਸ ਰਾਜਾਮੌਲਾ ਨੇ ਇਸ ਗੀਤ ਦਾ ਟੀਜ਼ਰ ਵੀਡੀਓ ਆਪਣੇ ਇੰਸਟਾਗ੍ਰਾਨ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ’ਚ ਆਲੀਆ ਅਤੇ ਰਣਬੀਰ ਕਪੂਰ ਦੀ ਜ਼ਬਰਦਸਤ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਨਾਲ ਨਿਰਦੇਸ਼ਕ ਨੇ ਕੈਪਸ਼ਨ ’ਚ ਲਿਖਿਆ ‘ਇਸ ਨੂੰ ਤੇਲਗੂ ’ਚ ਦੇਖਣ ਲਈ ਉਤਸ਼ਾਹਿਤ ਹਾਂ। 9 ਸਤੰਬਰ ਨੂੰ ਸਿਨੇਮਾਘਰਾਂ ’ਚ ਮਿਲਦੇ ਹਾਂ।

 
 
 
 
 
 
 
 
 
 
 
 
 
 
 

A post shared by Ayan Mukerji (@ayan_mukerji)


ਇਸ ਗੀਤ ਦੇ ਹਿੰਦੀ ਵਰਜ਼ਨ ਦਾ ਟੀਜ਼ਰ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੇ ਸਮੇਂ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦੇ ਹੋਏ ਆਲੀਆ ਅਤੇ ਰਣਬੀਰ ਨੂੰ ਵਿਆਹ ਦਾ ਤੋਹਫ਼ਾ ਦਿੱਤਾ ਸੀ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ’ਰਣਬੀਰ ਅਤੇ ਆਲੀਆ ਨੂੰ ਇਸ ਪਵਿੱਤਰ ਯਾਤਰਾ ਦੇ ਲਈ ਜਿਸ ਨੂੰ ਉਹ ਜਲਦੀ ਹੀ ਸ਼ੁਰੂ ਹੋਣ ਜਾ ਰਹੇ ਹਨ। ਰਣਬੀਰ ਅਤੇ ਆਲੀਆ ਇਸ ਦੁਨੀਆ ’ਚ ਮੇਰੇ ਸਭ ਤੋਂ ਨਜ਼ਦੀਕੀ ਅਤੇ ਪਿਆਰੇ ਲੋਕ ਹਨ। ਮੇਰੇ ਖੁਸ਼ਹਾਲ ਅਤੇ ਸੁਰੱਖਿਅਤ ਠਿਕਾਣਾ ਹਨ। ਜਿਨ੍ਹਾਂ ਨੇ ਮੇਰੀ ਜ਼ਿੰਦਗੀ ’ਚ ਸਭ ਕੁਝ ਦਿੱਤਾ ਅਤੇ ਆਪਣੀ ਫ਼ਿਲਮ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਦਿੱਤਾ।’

ਇਹ ਵੀ ਪੜ੍ਹੋ: ਅਦਾਕਾਰਾ ਅਦਿਤੀ ਨੇ ਬੌਬੀ ਦਿਓਲ ਬਾਰੇ ਕਹੀ ਇਹ ਖ਼ਾਸ ਗੱਲ

PunjabKesari

ਅਯਾਨ ਮੁਖਰਜੀ ਵੱਲੋਂ ਨਿਰਦੇਸ਼ਤ ਫ਼ਿਲਮ ‘ਬ੍ਰਹਮਾਸਤਰ’ ਦੇ ਤਿੰਨ ਪਾਰਟ ਆਉਣਗੇ। ਪਹਿਲਾ ਪਾਰਟ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗਾ। ਬਾਕੀ ਬਾਅਦ ’ਚ ਆਉਣਗੇ। ਦੱਸ ਦੇਈਏ ਰਣਬੀਰ ਅਤੇ ਆਲੀਆ ਨੇ ਆਪਣੇ ਵਿਆਹ ਤੋਂ ਪਹਿਲਾਂ ਇਸ ਸ਼ੂਟਿੰਗ ਖ਼ਤਮ ਕੀਤੀ ਸੀ। ਇਸ ਫ਼ਿਲਮ ’ਚ ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ, ਨਾਗੁਰਜਨ, ਮੌਨੀ ਰਾਏ ਅਤੇ ਡਿੰਪਲ ਕਪਾੜਿਆਂ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।


author

Anuradha

Content Editor

Related News