ਇਸ ਅਦਾਕਾਰਾ ਦਾ ਇਕ ਸਾਲ ਵੀ ਨਹੀਂ ਟਿਕਿਆ ਦੂਜਾ ਵਿਆਹ! ਪਤੀ ਨਾਲ ਹਟਾਈਆਂ ਸਾਰੀਆਂ ਤਸਵੀਰਾਂ

Saturday, Feb 10, 2024 - 04:07 PM (IST)

ਇਸ ਅਦਾਕਾਰਾ ਦਾ ਇਕ ਸਾਲ ਵੀ ਨਹੀਂ ਟਿਕਿਆ ਦੂਜਾ ਵਿਆਹ! ਪਤੀ ਨਾਲ ਹਟਾਈਆਂ ਸਾਰੀਆਂ ਤਸਵੀਰਾਂ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਦਲਜੀਤ ਕੌਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਲਈ ਵੀ ਸੁਰਖ਼ੀਆਂ ’ਚ ਰਹਿੰਦੀ ਹੈ। ਦਲਜੀਤ ਅੱਜ-ਕੱਲ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਕਾਰਨ ਸੁਰਖ਼ੀਆਂ ’ਚ ਹੈ ਕਿਉਂਕਿ ਉਸ ਨੇ ਅਚਾਨਕ ਆਪਣੇ ਪਤੀ ਨਿਖਿਲ ਪਟੇਲ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਨਾਂ ਤੋਂ ਪਟੇਲ ਸਰਨੇਮ ਵੀ ਹਟਾ ਦਿੱਤਾ ਹੈ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਆਪਣੇ ਪਤੀ ਤੋਂ ਵੱਖ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ, ਹਸਪਤਾਲ ’ਚ ਦਾਖ਼ਲ

ਗ੍ਰੈਂਡ ਵਿਆਹ ਪਿਛਲੇ ਸਾਲ ਮਾਰਚ ’ਚ ਹੋਇਆ ਸੀ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ’ਚ ਦਲਜੀਤ ਨੇ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰਵਾਇਆ ਸੀ। ਇਸ ਵਿਆਹ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਕਿਉਂਕਿ ਇਹ ਬਹੁਤ ਹੀ ਸ਼ਾਨਦਾਰ ਵਿਆਹ ਸੀ। ਨਿਖਿਲ ਕੀਨੀਆ ’ਚ ਰਹਿੰਦਾ ਹੈ। ਵਿਆਹ ਤੋਂ ਬਾਅਦ ਦਲਜੀਤ ਆਪਣੇ ਪਤੀ ਨਾਲ ਉਥੇ ਸ਼ਿਫਟ ਹੋ ਗਈ ਪਰ ਹੁਣ ਲੱਗਦਾ ਹੈ ਕਿ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਇਸ ਵਿਆਹ ’ਚ ਦਰਾਰ ਪੈ ਗਈ ਹੈ।

PunjabKesari

ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ
ਦਲਜੀਤ ਨੇ ਅਜੇ ਤੱਕ ਆਪਣੇ ਵਿਆਹ ਜਾਂ ਵੱਖ ਹੋਣ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ਦਲਜੀਤ ਤੇ ਨਿਖਿਲ ਦੁਬਈ ’ਚ ਇਕ ਨਿਊ ਈਅਰ ਪਾਰਟੀ ’ਚ ਮਿਲੇ ਸਨ, ਜਿਸ ਤੋਂ ਬਾਅਦ ਦੋਵਾਂ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕੀਤਾ ਤੇ 18 ਮਾਰਚ, 2023 ਨੂੰ ਵਿਆਹ ਕਰ ਲਿਆ।

PunjabKesari

ਸ਼ਾਲੀਨ ਭਨੋਟ ਨਾਲ ਪਹਿਲਾ ਵਿਆਹ
ਦਲਜੀਤ ਦਾ ਦੂਜਾ ਵਿਆਹ ਨਿਖਿਲ ਨਾਲ ਹੋਇਆ ਸੀ। ਉਸ ਨੇ 2009 ’ਚ ਪਹਿਲੀ ਵਾਰ ਅਦਾਕਾਰਾ ਸ਼ਾਲੀਨ ਭਨੋਟ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਟੀ. ਵੀ. ਸ਼ੋਅ ‘ਕੁਲਵਧੂ’ ’ਚ ਇਕੱਠਿਆਂ ਕੰਮ ਕੀਤਾ ਸੀ। 2014 ’ਚ ਉਨ੍ਹਾਂ ਦੇ ਇਕ ਪੁੱਤਰ ਨੇ ਜਨਮ ਲਿਆ। ਅਦਾਕਾਰਾ ਦਾ 2015 ’ਚ ਤਲਾਕ ਹੋ ਗਿਆ ਸੀ।

PunjabKesari

ਇਨ੍ਹਾਂ ਸ਼ੋਅਜ਼ ’ਚ ਕੰਮ ਕੀਤਾ
ਦਲਜੀਤ ਨੇ ‘ਮਾਨੋ ਯਾ ਨਾ ਮਾਨੋ’, ‘ਛੂਨਾ ਹੈ ਆਸਮਾਨ’, 'ਸਪਨਾ ਬਾਬੁਲ ਕਾ... ਬਿਦਾਈ’, ‘ਨੱਚ ਬੱਲੀਏ 4’, ‘ਇਸ ਪਿਆਰ ਕੋ ਕਿਆ ਨਾਮ ਦੂੰ’, ‘ਸਵਰਾਗਿਨੀ’, ‘ਕਯਾਮਤ ਕੀ ਰਾਤ’, ‘ਗੁੱਡੂ ਤੁਮਸੇ ਨਾ ਹੋ ਪਾਏਗਾ’ ਤੇ ‘ਮਾਂ ਸ਼ਕਤੀ’ ਵਰਗੇ ਸ਼ੋਅਜ਼ ’ਚ ਕੰਮ ਕੀਤਾ ਹੈ। ਉਹ ਆਖਰੀ ਵਾਰ ਸੀਰੀਅਲ ‘ਸਸੁਰਾਲ ਗੇਂਦਾ ਫੂਲ 2’ ’ਚ ਨਜ਼ਰ ਆਈ ਸੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News