ਫੈਮਿਲੀ ਐਂਟਰਟੇਨਰ ਦੇ ਤੌਰ ’ਤੇ ‘ਡੰਕੀ’ ਨੂੰ ਜੋ ਰਿਸਪਾਂਸ ਮਿਲਿਆ, ਇੰਨਾ ਸੋਚਿਆ ਨਹੀਂ ਸੀ : ਰਾਜਕੁਮਾਰ ਹਿਰਾਨੀ

Monday, Dec 25, 2023 - 01:38 PM (IST)

ਡਾਇਰੈਕਟਰ ਰਾਜਕੁਮਾਰ ਹਿਰਾਨੀ ਬਾਲੀਵੁੱਡ ਦੇ ਉਨ੍ਹਾਂ ਚੁਣੇ ਹੋਏ ਡਾਇਰੈਕਟਰਾਂ ਵਿਚੋਂ ਇਕ ਹਨ, ਜਿਨ੍ਹਾਂ ਦੀਆਂ ਫ਼ਿਲਮਾਂ ਵਿਚ ਹਰ ਐਕਟਰ ਕੰਮ ਕਰਨਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਆਡੀਅੈਂਸ ਉਨ੍ਹਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰਦੀ ਹੈ। ਕਵਾਂਟਿਟੀ ਦੀ ਬਜਾਇ ਕੁਆਲਿਟੀ ’ਤੇ ਕੰਮ ਕਰਨ ’ਤੇ ਫੋਕਸ ਰੱਖਣ ਵਾਲੇ ਹਿਰਾਨੀ ਇਕ ਵਾਰ ਫਿਰ ਵੱਡੇ ਪਰਦੇ ’ਤੇ ਇਨ੍ਹੀ ਂ ਦਿਨੀਂ ਛਾਏ ਹੋਏ ਹਨ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ। ਹਾਲ ਹੀ ਵਿਚ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਸਟਾਰਰ ਫਿਲਮ ‘ਡੰਕੀ’ ਰਿਲੀਜ਼ ਹੋਈ ਹੈ। ਕਾਫ਼ੀ ਸਮੇਂ ਬਾਅਦ ਸਕ੍ਰੀਨ ’ਤੇ ਇਕ ਫੈਮਿਲੀ ਐਂਟਰਟੇਨਰ ਫ਼ਿਲਮ ਆਈ ਹੈ, ਜਿਸ ਨੂੰ ਆਡੀਅੈਂਸ ਦਾ ਇਕ ਪਾਜ਼ੇਟਿਵ ਰਿਸਪਾਂਸ ਵੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਪਹਿਲੀ ਵਾਰ ਰਾਜਕੁਮਾਰ ਹਿਰਾਨੀ ਅਤੇ ਸ਼ਾਹਰੁਖ ਖਾਨ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਮਿਲ ਰਹੇ ਰਿਸਪਾਂਸ ਨੂੰ ਲੈ ਕੇ ਰਾਜਕੁਮਾਰ ਹਿਰਾਨੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼

ਫ਼ਿਲਮ ‘ਡੰਕੀ’ ਨੂੰ ਜਿਸ ਤਰ੍ਹਾਂ ਦਾ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ, ਕਿਹੋ ਜਿਹਾ ਲੱਗ ਰਿਹਾ ਹੈ, ਕੀ ਇਸ ਦਾ ਕੋਈ ਅੰਦਾਜ਼ਾ ਸੀ ਕਿਤੇ ਨਾ ਕਿਤੇ?
ਅਸੀਂ ਜਦੋਂ ਕਿਸੇ ਫ਼ਿਲਮ ’ਤੇ ਕੰਮ ਕਰਦੇ ਹਾਂ ਤਾਂ ਜ਼ਾਹਿਰ ਹੈ ਕਿ ਅਸੀਂ ਉਸ ਦੀ ਸਫ਼ਲਤਾ ਲਈ ਕੰਮ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਫ਼ਿਲਮ ਪਸੰਦ ਆਏਗੀ ਪਰ ਜਦੋਂ ਇਹ ਪਰਦੇ ’ਤੇ ਰਿਲੀਜ਼ ਹੁੰਦੀ ਹੈ ਤਾਂ ਅੰਤਿਮ ਫੈਸਲਾ ਆਡੀਅੈਂਸ ਦਾ ਹੀ ਹੁੰਦਾ ਹੈ। ਜੇਕਰ ਕੋਈ ਤੁਹਾਡੇ ਕੰਮ ਨੂੰ ਪਸੰਦ ਕਰਦਾ ਹੈ ਅਤੇ ਉਸ ਦੀ ਤਾਰੀਫ਼ ਕਰਦਾ ਹੈ ਤਾਂ ਜ਼ਾਹਿਰ ਹੈ ਕਿ ਉਸ ਨੂੰ ਚੰਗਾ ਲਗਦਾ ਹੈ ਪਰ ਜੇਕਰ ਫ਼ਿਲਮ ਦੀ ਗੱਲ ਕਰਾਂ ਤਾਂ ਹਾਂ, ਮੈਨੂੰ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਸੀ ਕਿ ਫ਼ਿਲਮ ਚੰਗੀ ਹੈ। ਸ਼ਾਇਦ ਲੋਕਾਂ ਨੂੰ ਪਸੰਦ ਆਏਗੀ ਪਰ ਜਿਸ ਤਰ੍ਹਾਂ ਦਾ ਰਿਸਪਾਂਸ ਹੁਣ ਮਿਲ ਰਿਹਾ ਹੈ, ਉਸ ਨਹੀਂ ਸੋਚਿਆ ਸੀ, ਖਾਸ ਕਰਕੇ ਫੈਮਿਲੀ ਐਂਟਰਟੇਨਰ ਵਜੋਂ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਜੋ ਅਸੀਂ ਰੀਵਿਊਜ਼ ਦੇਖ ਰਹੇ ਹਾਂ, ਉਨ੍ਹਾਂ ਤੋਂ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਆਪਣੀ ਫੈਮਿਲੀ ਦੇ ਨਾਲ ਫ਼ਿਲਮ ਦੇਖ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਬਾਲੀਵੁੱਡ ਵਿਚ ਟ੍ਰੈਂਡ ਨੂੰ ਬਹੁਤ ਫਾਲੋ ਕੀਤਾ ਜਾਂਦਾ ਹੈ ਪਰ ਤੁਹਾਡੀਆਂ ਫਿਲਮਾਂ ਇਸ ਦੇ ਉਲਟ ਹੁੰਦੀਆਂ ਹਨ?
ਟ੍ਰੈਂਡ ਨੂੰ ਫਾਲੋ ਕਰਨ ਬੁਰਾ ਨਹੀਂ ਹੈ, ਬਾਲੀਵੁੱਡ ਵਿਚ ਇਸ ਨੂੰ ਫਾਲੋ ਕੀਤਾ ਜਾਂਦਾ ਹੈ। ਜਦੋਂ ਇਕ ਖਾਸ ਸਬਜੈਕਟ ਦੀ ਫਿਲਮ ਹਿੱਟ ਹੋ ਜਾਂਦੀ ਹੈ ਤਾਂ ਉਸੇ ਸਬਜੈਕਟ ’ਤੇ ਜਾਂ ਉਸ ਨਾਲ ਮਿਲਦੇ-ਜੁਲਦੇ ਸਬਜੈਕਟ ’ਤੇ ਬਹੁਤ ਸਾਰੀਆਂ ਫ਼ਿਲਮਾਂ ਆਉਂਦੀਆਂ ਹਨ ਅਤੇ ਸ਼ਾਇਦ ਲੋਕਾਂ ਨੂੰ ਉਹ ਟ੍ਰੈਂਡ ਪਸੰਦ ਵੀ ਆਉਂਦਾ ਹੈ, ਇਸ ਲਈ ਉਸ ਟ੍ਰੈਂਡ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਆਪਣੀ ਗੱਲ ਕਰਾਂ ਤਾਂ ਮੈਨੂੰ ਜਦੋਂ ਤੱਕ ਕੋਈ ਸਕ੍ਰਿਪਟ ਪਸੰਦ ਨਹੀਂ ਆਉਂਦੀ, ਮੈਂ ਉਸ ’ਤੇ ਕੰਮ ਨਹੀਂ ਕਰਦਾ, ਸ਼ਾਇਦ ਇਹੀ ਕਾਰਨ ਹੈ ਕਿ ਮੇਰੀਆਂ ਫ਼ਿਲਮਾਂ ਵਿਚ ਕਾਫ਼ੀ ਗੈਪ ਰਹਿੰਦਾ ਹੈ। ਅਜਿਹਾ ਨਹੀਂ ਹੈ ਕਿ ਮੈਂ ਜਾਣਬੁੱਝ ਇੰਝ ਕਰਦਾ ਹਾਂ। ਗੱਲ ਬਸ ਇਹੋ ਹੈ ਕਿ ਜਦੋਂ ਤੱਕ ਮੈਨੂੰ ਸਕ੍ਰਿਪਟ ਪਸੰਦ ਨਹੀਂ ਆਉਂਦੀ, ਮੈਂ ਕੰਮ ਨਹੀਂ ਕਰ ਸਕਦਾ। ਇਸੇ ਪਸੰਦ ਨੂੰ ਲੱਭਣ ਵਿਚ ਮੇਰਾ ਸਮਾਂ ਲੱਗਦਾ ਹੈ। ਮੇਰਾ ਸਿੱਧਾ ਅਤੇ ਸਾਫ਼ ਰੂਲ ਹੈ, ਜੋ ਕਹਾਣੀ ਮੈਨੂੰ ਦਿਲੋਂ ਚੰਗੀ ਲਗਦੀ ਹੈ, ਮੈਂ ਉਸ ’ਤੇ ਕੰਮ ਕਰਦਾ ਹਾਂ। ਜੇਕਰ ਫ਼ਿਲਮ ‘ਡੰਕੀ’ ਦੀ ਗੱਲ ਕਰੀਏ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਕਹਾਣੀ ਪੰਜਾਬ ਦੀ ਹੈ, ਸਮਾਜ ਦੇ ਇਕ ਵਰਗ ਵਿਚ ਅਜਿਹਾ ਹੁੰਦਾ ਹੈ ਤਾਂ ਮੈਨੂੰ ਕਹਾਣੀ ਬਹੁਤ ਵੱਖਰੀ ਲੱਗੀ।

ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਵਿਚ ਕੰਮ ਕਰਨ ਦਾ ਤਰੀਕਾ ਅਤੇ ਸਬਜੈਕਟ ਬਦਲ ਰਿਹਾ ਹੈ। ਖਾਸ ਕਰਕੇ ਫੈਮਿਲੀ ਐਂਟਰਟੇਨਰ ਫ਼ਿਲਮਾਂ ਹੁਣ ਬਹੁਤ ਘੱਟ ਬਣਦੀਆਂ ਹਨ। ਤੁਸੀਂ ਇਸ ਬਦਲਾਅ ਨੂੰ ਕਿਵੇਂ ਦੇਖਦੇ ਹੋ?
ਕੁਝ ਬਦਲਾਅ ਚੰਗੇ ਹੁੰਦੇ ਹਨ, ਜੋ ਸਮੇਂ ਦੇ ਨਾਲ ਆਉਂਦੇ ਹਨ ਅਤੇ ਹੋਣੇ ਵੀ ਚਾਹੀਦੇ ਹਨ। ਜਿੱਥੋਂ ਤੱਕ ਟ੍ਰੈਂਡ ਦਾ ਸਵਾਲ ਹੈ, ਤਾਂ ਉਹ ਆਉਂਦੇ-ਜਾਂਦੇ ਰਹਿੰਦੇ ਹਨ ਪਰ ਮਨੁੱਖੀ ਭਾਵਨਾਵਾਂ ਕਦੇ ਨਹੀਂ ਬਦਲਦੀਆਂ, ਉਹ ਹਮੇਸ਼ਾ ਇਕੋ ਜਿਹੀਆਂ ਰਹਿੰਦੀਆਂ ਹਨ, ਫਿਰ ਇਨਸਾਨ ਕਿਹੋ ਜਿਹਾ ਵੀ ਹੋਵੇ। ਇਨਸਾਨ ਕਦੇ ਰੋਂਦਾ ਹੈ ਤੇ ਕਦੇ ਹੱਸਦਾ ਹੈ। ਐਕਸ਼ਨ ਫ਼ਿਲਮ ਹੋਵੇ ਜਾਂ ਰੋਮਾਂਟਿਕ ਫਿਲਮ, ਜਿਹੋ ਜਿਹੀ ਵੀ ਫ਼ਿਲਮ ਹੋਵੇ, ਇਮੋਸ਼ਨ ਹੋਣਗੇ ਤਾਂ ਇਸਦਾ ਅਸਰ ਇਨਸਾਨ ’ਤੇ ਪੈਂਦਾ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਹਰ ਤਰ੍ਹਾਂ ਦੇ ਸਿਨੇਮਾ ਦਾ ਇਕ ਵੱਖਰਾ ਅੰਦਾਜ਼ ਹੁੰਦਾ ਹੈ, ਇਕ ਵੱਖਰੀ ਆਡੀਅੈਂਸ ਹੁੰਦੀ ਹੈ। ਉਸੇ ਦਾਇਰੇ ਵਿਚ ਰਹਿ ਕੇ ਫ਼ਿਲਮ ਬਣਾਈ ਜਾਵੇ ਤਾਂ ਚੰਗੀ ਹੋਵੇਗੀ। ਜੇਕਰ ਤੁਸੀਂ ਸਿਰਫ਼ ਟ੍ਰੈਂਡ ਨੂੰ ਦੇਖ ਕੇ ਹੀ ਕੰਮ ਕਰਦੇ ਹੋ ਤਾਂ ਸ਼ਾਇਦ ਇਹ ਗਲਤ ਹੋਵੇਗਾ। ਟ੍ਰੈਂਡ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਇਕੋ ਤਰ੍ਹਾਂ ਦਾ ਸਿਨੇਮਾ ਤੁਸੀਂ ਕਦੋਂ ਤਕ ਬਣਾਓਗੇ ਅਤੇ ਕਦੋਂ ਤੱਕ ਲੋਕ ਇਕੋ ਚੀਜ਼ ਨੂੰ ਦੇਖਣਗੇ? ਅਜਿਹੇ ਵਿਚ ਤੁਹਾਨੂੰ ਕੀ ਚੰਗਾ ਲਗਦਾ ਹੈ, ਤੁਸੀਂ ਉਹ ਬਣਾਓ। ਇਸ ਲਈ ਮੈਂ ਉਹੀ ਕੋਸ਼ਿਸ਼ ਕਰਦਾ ਹਾਂ, ਜੋ ਮੈਨੂੰ ਅਪੀਲ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ

ਤੁਸੀਂ ਬਾਲੀਵੁੱਡ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ, ਹਰ ਵਾਰ ਆਪਣੇ ਹੀ ਕੰਮ ਨੂੰ ਹੋਰ ਬਿਹਤਰ ਕਰਨਾ ਕਿੰਨਾ ਮੁਸ਼ਕਿਲ ਹੈ?
ਮੁਸ਼ਕਿਲ ਨਹੀਂ ਹੁੰਦਾ, ਇਹ ਕਹਿਣਾ ਗਲਤ ਹੋਵੇਗਾ। ਇਸ ਵਿਚ ਬਹੁਤ ਸਮਾਂ ਲੱਗਦਾ ਹੈ। ਕਹਾਣੀ ਲੱਭੋ, ਫਿਰ ਉਸ ’ਤੇ ਰਿਸਰਚ ਕਰੋ। ਇਸੇ ਫ਼ਿਲਮ ਦੀ ਗੱਲ ਕਰਾਂ ਤਾਂ ਮੈਂ ਫ਼ਿਲਮ ਲਈ ਕਈ ਵਾਰ ਪੰਜਾਬ ਆਇਆ, ਲੁਧਿਆਣਾ ਗਿਆ, ਜਲੰਧਰ ਗਿਆ। ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੇਖੀਆਂ। ਇਹ ਕੋਵਿਡ ਦਾ ਸਮਾਂ ਸੀ, ਮੈਂ ਮਾਸਕ ਪਹਿਨ ਕੇ ਜਾਂਦਾ ਸੀ, ਮੈਂ ਅਟੈਂਡ ਕਰਨੀਆਂ ਸਨ, ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਉੱਥੇ ਕਿਵੇਂ ਪੜ੍ਹਾਉਂਦੇ ਹਨ। ਜਿਵੇਂ ਅਸੀਂ ਫ਼ਿਲਮ ਦੀ ਸ਼ੁਰੂਆਤ ਵਿਚ ਦਿਖਾਇਆ ਹੈ, ਛੋਟੇ-ਛੋਟੇ ਪਿੰਡਾਂ ਦਾ ਦੌਰਾ ਕੀਤਾ। ਹਰ ਚੀਜ਼ ਨੂੰ ਦੇਖਿਆ ਅਤੇ ਉਸ ’ਤੇ ਰਿਸਰਚ ਕੀਤੀ। ਮੈਨੂੰ ਸਬਜੈਕਟ ਪਸੰਦ ਆਇਆ ਤਾਂ ਮੈਂ ਇਹ ਸਭ ਕੀਤਾ। ਜਿੱਥੋਂ ਤੱਕ ਤੁਲਨਾ ਦਾ ਸਵਾਲ ਹੈ, ਤੁਹਾਡੇ ਕੰਮ ਨੂੰ ਪਿਛਲੇ ਕੰਮ ਨਾਲ ਤੁਲਨਾ ਕਰਕੇ ਦੇਖਿਆ ਹੀ ਜਾਂਦਾ ਹੈ। ਹਰ ਫ਼ਿਲਮ ਆਪਣੇ-ਆਪ ਵਿਚ ਵੱਖਰੀ ਹੁੰਦੀ ਹੈ ਅਤੇ ਇਕ-ਦੂਜੇ ਨਾਲ ਉਸਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਤੁਸੀਂ ਇਸ ਤੋਂ ਬਚ ਨਹੀਂ ਸਕਦੇ। ਤੁਸੀਂ ਸਾਰੀ ਆਡੀਅੈਂਸ ਨੂੰ ਖੁਸ਼ ਨਹੀਂ ਕਰ ਸਕਦੇ।

ਫ਼ਿਲਮ ਲਈ ਤੁਸੀਂ ਪੰਜਾਬ ਆਏ ਸੀ, ਇੱਥੇ ਆ ਕੇ ਕਿਵੇਂ ਲੱਗਿਆ?
ਚੰਡੀਗੜ੍ਹ ਵਿਚ ਮੈਂ ਕਈ ਵਾਰ ਆਇਆ ਹ ਪਰ ਮੈਂ ਕਦੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਨਹੀਂ ਗਿਆ। ਫ਼ਿਲਮ ਦੀ ਰਿਸਰਚ ਲਈ ਪੰਜਾਬ ਆਉਣਾ ਪਿਆ। ਹਾਲਾਂਕਿ ਮੈਂ ਸੁਣਿਆ ਬਹੁਤ ਸੀ ਪੰਜਾਬ ਬਾਰੇ ਪਰ ਮੈਨੂੰ ਪਹਿਲੀ ਵਾਰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜਦੋਂ ਕੋਵਿਡ ਸ਼ੁਰੂ ਹੋਇਆ, ਉਸ ਸਮੇਂ ਅਸੀਂ ਫ਼ਿਲਮ ਦੀ ਰਿਸਰਚ ’ਤੇ ਕੰਮ ਕਰ ਰਹੇ ਸੀ, ਖਾਸ ਤੌਰ ’ਤੇ ਅਸੀਂ ਜਲੰਧਰ, ਲੁਧਿਆਣਾ ਅਤੇ ਨੇੜਲੇ ਕਈ ਛੋਟੇ-ਛੋਟੇ ਪਿੰਡਾਂ ਦਾ ਦੌਰਾ ਕੀਤਾ। ਚੀਜ਼ਾਂ ਨੂੰ ਦੇਖਿਆ। ਅਸੀਂ ਫ਼ਿਲਮ ਦੀ ਸ਼ੂਟਿੰਗ ਉੱਥੇ ਕਰਨਾ ਚਾਹੁੰਦੇ ਸੀ ਪਰ ਕੋਵਿਡ ਕਾਰਨ ਅਸੀਂ ਮੁੰਬਈ ਵਿਚ ਸੈੱਟ ਬਣਾ ਕੇ ਇਸ ਦੀ ਸ਼ੂਟਿੰਗ ਕੀਤੀ। ਖਾਸ ਤਜ਼ਰਬਾ ਇਹ ਸੀ ਕਿ ਰਿਸਰਚ ਦੌਰਾਨ ਮੈਂ ਮਾਸਕ ਪਾ ਕੇ ਕਲਾਸਾਂ ਲਗਾਈਆਂ, ਲੋਕਾਂ ਨੂੰ ਜਾਣਿਆ, ਇਹ ਇਕ ਵੱਖਰਾ ਅਨੁਭਵ ਸੀ।

ਸ਼ਾਹਰੁਖ ਖਾਨ ਨਾਲ ਤੁਸੀਂ ਪਹਿਲੀ ਵਾਰ ਕੰਮ ਕੀਤਾ, ਇੰਨਾ ਸਮਾਂ ਕਿਵੇਂ ਲੱਗ ਗਿਆ ਉਨ੍ਹਾਂ ਨਾਲ ਕੰਮ ਕਰਨ ਵਿਚ?
ਦੇਖੋ, ਸ਼ਾਹਰੁਖ ਨਾਲ ਕੰਮ ਕਰਨ ਦੀ ਯੋਜਨਾ ਸਾਡੀ ਬਹੁਤ ਪਹਿਲਾਂ ਦੀ ਸੀ। ਅਸੀਂ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਾਂ ਪਰ ਮੌਕਾ ਨਹੀਂ ਮਿਲ ਰਿਹਾ ਸੀ। ਇਕ ਤਾਂ ਮੈਂ ਫ਼ਿਲਮਾਂ ਬਹੁਤ ਘੱਟ ਬਣਾਉਂਦਾ ਹਾਂ, ਇਹ ਵੱਡੀ ਮੁਸ਼ਕਿਲ ਸੀ। ਇਸ ਵਾਰ ਅਸੀਂ ਪਹਿਲਾਂ ਹੀ ਸੋਚ ਲਿਆ ਸੀ ਕਿ ਅਸੀਂ ਇਕੱਠਿਆਂ ਕੰਮ ਕਰਨਾ ਹੈ। ਜਦੋਂ ਮੈਂ ਉਨ੍ਹਾਂ ਨੂੰ ਕਹਾਣੀ ਸੁਣਾਈ ਤਾਂ ਉਨ੍ਹਾਂ ਨੂੰ ਬਹੁਤ ਚੰਗੀ ਲੱਗੀ। ਉਨ੍ਹਾਂ ਨਾਲ ਬਹੁਤ ਵਧੀਆ ਅਨੁਭਵ ਰਿਹਾ। ਇੰਨੇ ਵੱਡੇ ਸਟਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੰਮ ਪ੍ਰਤੀ ਲਗਨ ਅਤੇ ਮਿਹਨਤ ਸ਼ਲਾਘਾਯੋਗ ਹੈ। ਅੱਜ ਵੀ ਉਹ ਰਿਹਰਸਲ ਕਰਦੇ ਹਨ, ਬਾਰੀਕੀਆਂ ’ਤੇ ਧਿਆਨ ਦਿੰਦੇ ਹਨ। ਮੈਨੂੰ ਯਾਦ ਹੈ ਕਿ ਸ਼ੂਟਿੰਗ ਦੌਰਾਨ ਉਹ ਕਈ ਵਾਰ ਮੈਨੂੰ ਨਵੇਂ-ਨਵੇਂ ਆਈਡੀਆਜ਼ ਦਿੰਦੇ ਸਨ, ਵੀਡੀਓ ਰਿਕਾਰਡ ਕਰਕੇ ਭੇਜਦੇ ਸਨ ਕਿ ਅਸੀਂ ਕਿਵੇਂ ਸੀਨ ਨੂੰ ਬਿਹਤਰ ਕਰ ਸਕਦੇ ਹਾਂ। ਹਾਲਾਂਕਿ ਇਹ ਛੋਟੀਆਂ-ਛੋਟੀਆਂ ਗੱਲਾਂ ਹਨ ਪਰ ਇਹ ਉਹ ਚੀਜ਼ਾਂ ਹਨ, ਜੋ ਇਕ ਐਕਟਰ ਵਿਚ ਹੋਣੀਆਂ ਚਾਹੀਦੀਆਂ ਹਨ, ਜੋ ਉਸ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News