ਕੈਨੇਡਾ 'ਚ ਪੰਜਾਬੀ ਗੀਤਾਂ ਦੀ ਧੱਕ, ਬਿਲਬੋਰਡ 'ਤੇ ਛਾਇਆ ਗੀਤ 'ਫਲਾਈ ਕਰਕੇ'

Sunday, Nov 17, 2024 - 02:11 PM (IST)

ਕੈਨੇਡਾ 'ਚ ਪੰਜਾਬੀ ਗੀਤਾਂ ਦੀ ਧੱਕ, ਬਿਲਬੋਰਡ 'ਤੇ ਛਾਇਆ ਗੀਤ 'ਫਲਾਈ ਕਰਕੇ'

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਣਿਆਂ ਅਤੇ ਗਾਇਕਾਂ ਦੀ ਧੱਕ ਦੁਨੀਆ ਭਰ 'ਚ ਹੋਰ ਪ੍ਰਭਾਵੀ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਹੀ ਅਹਿਸਾਸ ਕਰਵਾ ਰਿਹਾ ਹੈ। ਹਾਲ ਹੀ ਰਿਲੀਜ਼ ਹੋਇਆ ਗਾਣਾ 'ਫਲਾਈ ਕਰਕੇ', ਜੋ ਹੁਣ ਕੈਨੇਡਾ ਬਿਲਬੋਰਡ 'ਤੇ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ 'ਚ ਸਫ਼ਲ ਰਿਹਾ ਹੈ। 'ਸਪੀਡ ਰਿਕਾਰਡਸ' ਵੱਲੋਂ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ 'ਚ ਜਾਰੀ ਕੀਤੇ ਗਏ ਉਕਤ ਗੀਤ ਨੂੰ ਅਵਾਜ਼ ਗਾਇਕ ਜੋੜੀ ਸੱਬਾ ਅਤੇ ਗਾਇਕਾ ਜੈਸਮੀਨ ਅਖ਼ਤਰ ਵੱਲੋਂ ਦਿੱਤੀ ਗਈ ਹੈ। ਜਦਕਿ ਇਸ ਗੀਤ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਸੱਬਾ ਵੱਲੋਂ ਹੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਸੰਗੀਤ ਗਲਿਆਰਿਆਂ 'ਚ ਧੂੰਮਾਂ ਪਾ ਦੇਣ ਵਾਲੇ ਇਸ ਗੀਤ ਨੇ ਉਕਤ ਦੋਹਾਂ ਕਲਾਕਾਰਾਂ ਨੂੰ ਚੋਟੀ ਦੇ ਸਟਾਰ ਗਾਇਕਾ ਦੀ ਸ਼੍ਰੇਣੀ 'ਚ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਗੀਤ ਨੂੰ ਚਾਰ ਚੰਨ ਲਾਉਣ 'ਚ ਚਰਚਿਤ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਾਹੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਸਫ਼ਲਤਾ ਦੇ ਕ੍ਰਮ ਨੂੰ ਜਾਰੀ ਰੱਖਦਿਆਂ ਕੈਨੇਡਾ ਦੇ ਡਾਊਨਟਾਊਨ ਟਰਾਂਟੋ ਬਿਲਬੋਰਡ 'ਤੇ ਮੌਜ਼ੂਦਗੀ ਦਰਜ ਕਰਵਾ ਰਹੇ ਆਪਣੇ ਉਕਤ ਗੀਤ ਨੂੰ ਮਿਲੇ ਇਸ ਮਾਣ 'ਤੇ ਗਾਇਕ ਸੱਬਾ ਅਤੇ ਜੈਸਮੀਨ ਅਖ਼ਤਰ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....

ਹਾਲ ਹੀ ਦੇ ਦਿਨਾਂ 'ਚ ਰਿਲੀਜ਼ ਹੋਏ ਗਾਇਕ ਜੋਸ਼ ਬਰਾੜ ਦੇ ਗਾਣੇ 'ਤੇਰੇ ਬਿਨ੍ਹਾਂ ਨਾ ਗੁਜ਼ਾਰਾ' ਦੇ ਕੁਝ ਹੀ ਦਿਨਾਂ ਬਾਅਦ ਕੈਨੇਡੀਅਨ ਬਿਲਬੋਰਡ 'ਤੇ ਛਾਅ ਜਾਣਾ ਉਕਤ ਦੂਸਰਾ ਅਜਿਹਾ ਗਾਣਾ ਹੈ, ਜਿਸ ਨੇ ਆਲਮੀ ਪੱਧਰ 'ਤੇ ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ ਦੇ ਨਾਲ-ਨਾਲ ਉਭਰਦੇ ਨੌਜਵਾਨ ਗਾਇਕਾ ਨੂੰ ਸਰਬ ਪ੍ਰਵਾਨਤਾ ਦੇਣ ਅਤੇ ਉਨ੍ਹਾਂ ਲਈ ਗਲੋਬਲੀ ਰਾਹ ਖੋਲਣ 'ਚ ਅਹਿਮ ਭੂਮਿਕਾ ਨਿਭਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News