ਪਾਇਲਟ ਦੀ ਭੂਮਿਕਾ ਨਿਭਾਉਣਗੇ ਕਾਰਤਿਕ ਆਰਯਨ, ਸਾਹਮਣੇ ਆਈ ਫ਼ਿਲਮ ਦੀ ਪਹਿਲੀ ਝਲਕ

Friday, Jul 23, 2021 - 01:51 PM (IST)

ਪਾਇਲਟ ਦੀ ਭੂਮਿਕਾ ਨਿਭਾਉਣਗੇ ਕਾਰਤਿਕ ਆਰਯਨ, ਸਾਹਮਣੇ ਆਈ ਫ਼ਿਲਮ ਦੀ ਪਹਿਲੀ ਝਲਕ

ਮੁੰਬਈ: ਅਦਾਕਾਰ ਕਾਰਤਿਨ ਆਰਯਨ ਦੀ ਫ਼ਿਲਮ ‘ਕੈਪਟਨ ਇੰਡੀਆ’ ਦੀ ਫਰਸਟ ਲੁੱਕ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਹੰਸਲ ਮਹਿਤਾ ਬਣਾ ਰਹੇ ਹਨ। ਇਸ ਫ਼ਿਲਮ ’ਚ ਰੈਸਕਿਊ ਆਪਰੇਸ਼ਨ ਦਿਖਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ’ਚ ਪਹਿਲੀ ਵਾਰ ਹੰਸਲ ਮਹਿਤਾ ਦੇ ਨਾਲ ਕਾਰਤਿਕ ਆਰਯਨ ਕੰਮ ਕਰਦੇ ਨਜ਼ਰ ਆਉਣਗੇ। 
ਕਾਰਤਿਕ ਆਰਯਨ ਨੇ ਫ਼ਿਲਮ ਦੀ ਫਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਫਰਸਟ ਲੁੱਕ ਦੇਖ ਕੇ ਇਹ ਲੱਗ ਰਿਹਾ ਹੈ ਕਿ ਇਸ ’ਚ ਕਾਰਤਿਕ ਅਾਰਯਨ ਪਾਇਲਟ ਦੀ ਭੂਮਿਕਾ ’ਚ ਨਜ਼ਰ ਆਉਣਗੇ। ਜੋ ਪੋਸਟਰ ਸਾਹਮਣੇ ਆਇਆ ਹੈ ਉਸ ’ਚ ਅਦਾਕਾਰ ਪਾਇਲਟ ਦੇ ਕਾਸਟਿਊਮ ’ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਟੋਪੀ ਨਾਲ ਆਪਣਾ ਅੱਧਾ ਚਿਹਰਾ ਲੁਕਾ ਕੇ ਰੱਖਿਆ ਹੈ। 

PunjabKesari
ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ’ਚ ਕਾਰਤਿਕ ਆਰਯਨ ਅਜਿਹੇ ਪਾਇਲਟ ਦੀ ਭੂਮਿਕਾ ਨਿਭਾਉਂਦੇ ਜੋ ਦੂਜੇ ਦੇਸ਼ ’ਚ ਜਾ ਕੇ ਰੈਸਕਿਊ ਆਪਰੇਸ਼ਨ ਕਰਦੇ ਹਨ ਅਤੇ ਆਪਣੇ ਸਾਹਸ ਦੀ ਬਦੌਲਤ ਉਹ ਕਾਮਯਾਬ ਹੁੰਦੇ ਹਨ। 
ਕਾਰਤਿਕ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਪ੍ਰੇਰਣਾਦਾਇਕ ਹੈ। ਫ਼ਿਲਮ 'ਚ ਦੇਸ਼ ਦੇ ਬਾਰੇ ਅਜਿਹੀ ਕਹਾਣੀ ਦਿਖਾਈ ਜਾਵੇਗੀ ਜਿਸ ਨੂੰ ਲੈ ਕੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਕਾਰਤਿਕ ਨੇ ਅੱਗੇ ਕਿਹਾ ਕਿ ਹੰਸਲ ਮਹਿਤਾ ਸਰ ਦੇ ਕੰਮ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰਕੇ ਖ਼ੁਦ ਨੂੰ ਨਿਖਾਰਨ ਦਾ ਇਹ ਸੁਨਹਿਰੀ ਮੌਕਾ ਹੈ। 


author

Aarti dhillon

Content Editor

Related News