2026 ਦੀ ਸਭ ਤੋਂ ਵੱਡੀ ਫਿਲਮ ''ਰਾਮਾਇਣ'' ਨੂੰ ਲੈ ਕੇ ਆਇਆ ਵੱਡਾ ਅਪਡੇਟ, 2 ਅਪ੍ਰੈਲ ਨੂੰ ਦਿਖੇਗੀ ''ਰਾਮ'' ਦੀ ਝਲਕ

Saturday, Mar 28, 2026 - 12:48 PM (IST)

2026 ਦੀ ਸਭ ਤੋਂ ਵੱਡੀ ਫਿਲਮ ''ਰਾਮਾਇਣ'' ਨੂੰ ਲੈ ਕੇ ਆਇਆ ਵੱਡਾ ਅਪਡੇਟ, 2 ਅਪ੍ਰੈਲ ਨੂੰ ਦਿਖੇਗੀ ''ਰਾਮ'' ਦੀ ਝਲਕ

ਮੁੰਬਈ - ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਅਤੇ ਨਮਿਤ ਮਲਹੋਤਰਾ ਦੇ ਪ੍ਰੋਡਕਸ਼ਨ ਵਿਚ ਬਣ ਰਹੀ ਦੋ ਭਾਗਾਂ ’ਚ ਆਉਣ ਵਾਲੀ ਮਹਾਕਾਵਿ ‘ਰਾਮਾਇਣ’ ਦੁਨੀਆ ਭਰ ਦੇ ਬਿਹਤਰੀਨ ਕ੍ਰਿਏਟਿਵ ਟੈਲੇਂਟ ਨੂੰ ਨਾਲ ਲੈ ਕੇ ਇਕ ਇਤਿਹਾਸਕ ਸਿਨੇਮਾਈ ਈਵੈਂਟ ਬਣਨ ਦੀ ਤਿਆਰੀ ਵਿਚ ਹੈ। ਇਸੇ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਪ੍ਰੋਡਿਊਸਰ ਨਮਿਤ ਮਲਹੋਤਰਾ ਨੇ ਸੋਸ਼ਲ ਮੀਡੀਆ ’ਤੇ ਬੇਹੱਦ ਨਿੱਜੀ ਨੋਟ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਨੇ ਰਾਮਾਇਣ ਦੇ ਇਸ ਸਫ਼ਰ ਦੇ ਪਿੱਛੇ ਦੀ ਕਹਾਣੀ ਦੱਸੀ ਅਤੇ ਨਾਲ ਹੀ ਇਕ ਵੱਡਾ ਅਪਡੇਟ ਵੀ ਰਿਵੀਲ ਕੀਤਾ।

PunjabKesari

ਉਨ੍ਹਾਂ ਲਿਖਿਆ, ‘‘ਸ਼ੁਭ ਰਾਮ ਨੌਮੀ... ਇਹ ਇਕ ਅਜਿਹੀ ਕਹਾਣੀ ਹੈ ਜੋ ਸਾਡੀ ਸਾਰਿਆਂ ਦੀ ਹੈ ਅਤੇ ਜੋ ਵੀ ਕਦਮ ਅਸੀਂ ਚੁੱਕ ਰਹੇ ਹਾਂ, ਉਹ ਪੂਰੀ ਜ਼ਿੰਮੇਵਾਰੀ, ਸ਼ਰਧਾ ਅਤੇ ਸਮਰਪਣ ਦੇ ਨਾਲ ਚੁੱਕਿਆ ਗਿਆ ਹੈ, ਤਾਂ ਜੋ ਸਾਡੀ ਆਪਣੀ ਰਾਮਾਇਣ ਨੂੰ ਉਸ ਦੀ ਸੱਚੀ ਭਾਵਨਾ ਅਤੇ ਵਿਸ਼ਾਲਤਾ ਦੇ ਨਾਲ ਪੂਰੀ ਇਮਾਨਦਾਰੀ ਨਾਲ ਜੀਵੰਤ ਕੀਤਾ ਜਾ ਸਕੇ।

ਅਸੀਂ ਅਗਲੀ ਝਲਕ ‘ਰਾਮ’ ਨੂੰ 2 ਅਪ੍ਰੈਲ ਨੂੰ ਹਨੂਮਾਨ ਜੈਅੰਤੀ ਦੇ ਸ਼ੁਭ ਮੌਕੇ ’ਤੇ ਸ਼ੇਅਰ ਕਰਨ ਲਈ ਉਤਸ਼ਾਹਿਤ ਹਾਂ, ਜਿੱਥੇ ਅਸੀਂ ਆਪਣੇ ਕਈ ਸਾਲਾਂ ਦੀ ਮਿਹਨਤ ਨੂੰ ਇਕ ਵਿਸ਼ਾਲ ‘ਵਰਲਡ ਰਿਵੀਲ’ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝਾ ਕਰਾਂਗੇ ਅਤੇ ਇਸ ਖ਼ਾਸ ਪਲ ਨੂੰ ਪੂਰੀ ਦੁਨੀਆ ਵਿਚ ਸੈਲੀਬ੍ਰੇਟ ਕਰਾਂਗੇ। ਇਹ ਦੋ ਭਾਗਾਂ ਵਿਚ ਆਉਣ ਵਾਲੀ ਫ਼ਿਲਮ ਦੁਨੀਆ ਭਰ ਵਿਚ ਆਈ-ਮੈਕਸ ’ਤੇ ਰਿਲੀਜ਼ ਹੋਵੇਗੀ, ਜਿਸ ਵਿਚ ਪਹਿਲਾ ਹਿੱਸਾ ਦੀਵਾਲੀ 2026 ਅਤੇ ਦੂਜਾ ਹਿੱਸਾ ਦੀਵਾਲੀ-2027 ’ਚ ਆਵੇਗਾ।


author

cherry

Content Editor

Related News