ਗੁਰੂ ਦੱਤ ਦੀਆਂ ਫਿਲਮਾਂ ਦਾ ਜਾਦੂ ਫਿਰ ਪਰਤੇਗਾ ਵੱਡੇ ਪਰਦੇ ’ਤੇ
Thursday, Jul 31, 2025 - 10:16 AM (IST)

ਐਂਟਰਟੇਨਮੈਂਟ ਡੈਸਕ- ਇਸ ਅਗਸਤ, ਸਿਨੇਮਾ ਪ੍ਰੇਮੀਆਂ ਨੂੰ ਅਨੋਖਾ ਅਤੇ ਇਤਿਹਾਸਕ ਮੌਕਾ ਗੁਰੂ ਦੱਤ ਦੀਆਂ ਕਲਾਸਿਕ ਫਿਲਮਾਂ ਨੂੰ ਵੱਡੇ ਪਰਦੇ ਉੱਤੇ ਫਿਰ ਦੇਖਣ ਨੂੰ ਮਿਲੇਗਾ। ਗੁਰੂ ਦੱਤ ਦੀ ਜਨਮ ਸ਼ਤਾਬਦੀ ਦੇ ਮੌਕੇ ਅਲਟਰਾ ਮੀਡੀਆ ਅਤੇ ਐੱਨ.ਐੱਫ.ਡੀ.ਸੀ.-ਐੱਨ.ਐੱਫ.ਏ.ਆਈ. ਦੇ ਸਹਿਯੋਗ ਨਾਲ ਥੀਏਟ੍ਰੀਕਲ ਰਿਟ੍ਰੋਸਪੈਕਟਿਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
8 ਤੋਂ 10 ਅਗਸਤ ਤੱਕ 250 ਤੋਂ ਜ਼ਿਆਦਾ ਸਿਨੇਮਾਘਰਾਂ ਵਿਚ ਰੀਸਟੋਅਰ ਕੀਤੀ ਗਈ 4ਕੇ ਕੁਆਲਿਟੀ ਦੀਆਂ ਵੱਕਾਰੀ ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ਵਿਚ ‘ਪਿਆਸਾ ’(1957) ‘ਆਰ-ਪਾਰ’(1954) ‘ਚੌਦਵੀਂ ਕਾ ਚਾਂਦ’ (1960) ‘ਮਿਸਟਰ ਐਂਡ ਮਿਸੇਜ 55 (1955) ‘ਬਾਜ਼’(1953) ਇਨ ਕਲਾਸਿਕ ਹਨ।